National Wildlife Week: ਯੰਗ ਫਾਰਮਰਜ਼ ਪਬਲਿਕ ਹਾਈ ਸਕੂਲ, ਭਾਦਸੋਂ ਵਿਖੇ ‘ਰਾਸ਼ਟਰੀ ਜੰਗਲੀ ਜੀਵ ਹਫ਼ਤਾ' ਮਨਾਇਆ  

ਜੇਤੂਆਂ ਨੂੰ ਇਨਾਮ ਵੰਡੇ ਅਤੇ ਵਿਦਿਆਰਥੀਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ

Satinder Mathur  Picture
Published On

National Wildlife Week: (ਸੁਸ਼ੀਲ ਕੁਮਾਰ) ਭਾਦਸੋਂ। ਭਾਰਤ ਵਿੱਚ ਹਰ ਸਾਲ 2 ਤੋਂ 8 ਅਕਤੂਬਰ ਤੱਕ 'ਰਾਸ਼ਟਰੀ ਜੰਗਲੀ ਜੀਵ ਹਫ਼ਤਾ' ਮਨਾਇਆ ਜਾਂਦਾ ਹੈ। ਇਸ ਹਫ਼ਤੇ ਦਾ ਉਦੇਸ਼ ਭਾਰਤ ਦੇ ਜੀਵ-ਜੰਤੂਆਂ ਅਤੇ ਬਨਸਪਤੀ ਦੀ ਰਾਖੀ ਅਤੇ ਸੰਭਾਲ ਕਰਨਾ ਹੈ। ਇਸ ਹਫ਼ਤੇ ਨੂੰ ਮਨਾਉਣ ਲਈ ਜੰਗਲਾਤ ਅਤੇ ਜੰਗਲੀ ਜੀਵ ਸੰਭਾਲ ਵਿਭਾਗ, ਭਾਦਸੋਂ ਵੱਲੋਂ 'ਯੰਗ ਫਾਰਮਰਜ਼ ਪਬਲਿਕ ਹਾਈ ਸਕੂਲ, ਭਾਦਸੋਂ' ਵਿਖੇ ਵਿਦਿਆਰਥੀਆਂ ਲਈ ਇੱਕ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਚੌਥੀ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ। ਜੰਗਲਾਤ ਵਿਭਾਗ ਭਾਦਸੋਂ ਦੇ ਰੇਂਜ ਅਫ਼ਸਰ ਸ੍ਰੀ ਸਕਿੰਦਰ ਸਿੰਘ, ਸ੍ਰੀ ਪਰਮਵੀਰ ਸਿੰਘ ਅਤੇ ਇੰਦਰਜੀਤ ਸਿੰਘ (ਡਬਲਯੂ. ਐਲ. ਐਸ. ਇੰਚਾਰਜ) ਸਕੂਲ ਕੈਂਪਸ ਵਿੱਚ ਪਹੁੰਚੇ ਅਤੇ ਵਿਦਿਆਰਥੀਆਂ ਨੂੰ ਜੰਗਲੀ ਜੀਵਾਂ ਨੂੰ ਬਚਾਉਣ ਲਈ ਉਤਸ਼ਾਹਿਤ ਕੀਤਾ। ਵਿਦਿਆਰਥੀਆਂ ਦੀ ਚਿੱਤਰਕਾਰੀ ਨੂੰ ਦੇਖ ਕੇ ਮਹਿਮਾਨ ਬਹੁਤ ਪ੍ਰਭਾਵਿਤ ਹੋਏ। ਇਸ ਮੌਕੇ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕੀਤੀ ਗਈ। 

ਇਹ ਵੀ ਪੜ੍ਹੋ: Cricket News: ਮਾਰਟਿਨ ਗੁਪਟਿਲ ਤੇ ਆਂਦਰੇ ਐਡਮਜ਼ ਨਿਊਜੀਲੈਂਡ ਮਹਿਲਾ ਕ੍ਰਿਕੇਟ ਟੀਮ ਦੇ ਕੋਚਿੰਗ ਸਟਾਫ ’ਚ ਸ਼ਾਮਲ

ਗਰੁੱਪ-1 ਵਿੱਚ ਤਨਿਸ਼ ਗੁਪਤਾ (ਛੇਵੀਂ), ਦੀਕਸ਼ਾ (ਪੰਜਵੀਂ) ਅਤੇ ਜਸਪ੍ਰੀਤ ਸਿੰਘ (ਛੇਵੀਂ) ਅਤੇ ਗਰੁੱਪ-2 ਵਿੱਚ ਗੌਰਵ ਯਾਦਵ (ਸੱਤਵੀਂ), ਗੁਰਜੋਤ ਸਿੰਘ (ਅੱਠਵੀਂ) ਅਤੇ ਆਇਸ਼ਾ (ਸੱਤਵੀਂ) ਨੇ ਕ੍ਰਮਵਾਰ ਸਥਾਨ ਪ੍ਰਾਪਤ ਕੀਤੇ। ਜੰਗਲਾਤ ਵਿਭਾਗ ਨੇ ਜੇਤੂਆਂ ਨੂੰ ਇਨਾਮ ਵੰਡੇ ਅਤੇ ਵਿਦਿਆਰਥੀਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ। ਵਾਈਸ ਪ੍ਰਿੰਸੀਪਲ ਸ੍ਰੀ ਜਸ਼ਨਦੀਪ ਕੁਮਾਰ ਨੇ ਵਿਦਿਆਰਥੀਆਂ ਅਤੇ ਡਰਾਇੰਗ ਅਧਿਆਪਕਾ ਸ਼੍ਰੀਮਤੀ ਨਰਿੰਦਰ ਕੌਰ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਗਿਆਨ ਪ੍ਰਦਾਨ ਕਰਨ ਅਤੇ ਰਾਸ਼ਟਰੀ ਜੰਗਲੀ ਜੀਵ ਹਫ਼ਤੇ ਬਾਰੇ ਜਾਗਰੂਕਤਾ ਫੈਲਾਉਣ ਲਈ ਜੰਗਲਾਤ ਅਤੇ ਜੰਗਲੀ ਜੀਵ ਸੰਭਾਲ ਵਿਭਾਗ ਦੇ ਅਧਿਕਾਰੀਆਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ।

 

About The Author

Related Posts