Cricket News: ਮਾਰਟਿਨ ਗੁਪਟਿਲ ਤੇ ਆਂਦਰੇ ਐਡਮਜ਼ ਨਿਊਜੀਲੈਂਡ ਮਹਿਲਾ ਕ੍ਰਿਕੇਟ ਟੀਮ ਦੇ ਕੋਚਿੰਗ ਸਟਾਫ ’ਚ ਸ਼ਾਮਲ

ਮਾਰਟਿਨ ਗੁਪਟਿਲ ਤੇ ਆਂਦਰੇ ਐਡਮਜ਼ ਨਿਊਜੀਲੈਂਡ ਮਹਿਲਾ ਕ੍ਰਿਕੇਟ ਟੀਮ ਦੇ ਕੋਚਿੰਗ ਸਟਾਫ ’ਚ ਸ਼ਾਮਲ

Khushdeep Singh Picture
Published On

ਕ੍ਰਾਈਸਟਚਰਚ। ਨਿਊਜ਼ੀਲੈਂਡ ਨੇ ਅਸਟਰੇਲੀਆ ਵਿਰੁੱਧ ਆਉਣ ਵਾਲੀ ਟੀ20 ਸੀਰੀਜ਼ ਲਈ ਆਪਣੀ ਮਹਿਲਾ ਕੋਚਿੰਗ ਸੈੱਟਅੱਪ ’ਚ ਸਾਬਕਾ ਖਿਡਾਰੀਆਂ ਮਾਰਟਿਨ ਗੁਪਟਿਲ ਤੇ ਆਂਦਰੇ ਐਡਮਜ਼ ਨੂੰ ਸ਼ਾਮਲ ਕੀਤਾ ਹੈ। ਇਹ ਦੋਵੇਂ ਸਾਬਕਾ ਖਿਡਾਰੀ 18 ਅਕਤੂਬਰ ਨੂੰ ਸਿਡਨੀ ’ਚ ਸ਼ੁਰੂ ਹੋਣ ਵਾਲੀ ਤਿੰਨ ਮੈਚਾਂ ਦੀ ਟੀ20 ਸੀਰੀਜ਼ ਲਈ ਨਵੇਂ ਕੋਚਿੰਗ ਗਰੁੱਪ ਦੇ ਹਿੱਸੇ ਵਜੋਂ ਅੰਤਰਿਮ ਕੋਚ ਡੀਨ ਬ੍ਰਾਊਨਲੀ ਨਾਲ ਜੁੜਨਗੇ। ਲੰਬੇ ਸਮੇਂ ਤੋਂ ਕੋਚ ਰਹੇ ਬੇਨ ਸੌਅਰ ਦੇ ਹਾਲ ਹੀ ’ਚ ਚਲੇ ਜਾਣ ਤੋਂ ਬਾਅਦ ਇਹ ਤਿੰਨੋਂ ਅਹੁਦਾ ਸੰਭਾਲਣਗੇ। 367 ਮੈਚਾਂ ’ਚ ਨਿਊਜ਼ੀਲੈਂਡ ਦੀ ਨੁਮਾਇੰਦਗੀ ਕਰਨ ਵਾਲੇ ਗੁਪਟਿਲ ਪੂਰੀ ਸੀਰੀਜ਼ ਲਈ ਮਾਹਰ ਬੱਲੇਬਾਜ਼ੀ ਤੇ ਫੀਲਡਿੰਗ ਕੋਚ ਵਜੋਂ ਸੇਵਾ ਨਿਭਾਉਣਗੇ, ਜੋ ਕਿ ਕ੍ਰੇਗ ਮੈਕਮਿਲਨ ਦੀ ਥਾਂ ਲੈਣਗੇ, ਜੋ ਪਿੱਠ ਦੀ ਸਰਜਰੀ ਤੋਂ ਠੀਕ ਹੋ ਰਹੇ ਹਨ। Cricket News

ਨਿਊਜ਼ੀਲੈਂਡ ਕ੍ਰਿਕੇਟ ਨੇ ਗੁਪਟਿਲ ਦੇ ਹਵਾਲੇ ਨਾਲ ਕਿਹਾ, ‘ਮੈਂ ਨਿਊਜ਼ੀਲੈਂਡ ਮਹਿਲਾ ਕ੍ਰਿਕੇਟ ਟੀਮ (ਵ੍ਹਾਈਟ ਫਰਨਜ਼) ’ਚ ਸ਼ਾਮਲ ਹੋਣ ਲਈ ਬਹੁਤ ਉਤਸ਼ਾਹਿਤ ਹਾਂ ਤੇ ਖਿਡਾਰੀਆਂ ਦੇ ਅਜਿਹੇ ਪ੍ਰਤਿਭਾਸ਼ਾਲੀ ਸਮੂਹ ਨਾਲ ਕੰਮ ਕਰਨ ਲਈ ਉਤਸੁਕ ਹਾਂ। ਟੀਮ ਨੇ ਹਾਲ ਹੀ ਦੇ ਸਾਲਾਂ ’ਚ ਬਹੁਤ ਕੁਝ ਹਾਸਲ ਕੀਤਾ ਹੈ ਤੇ ਬਹੁਤ ਸਾਰੀਆਂ ਦਿਲਚਸਪ ਪ੍ਰਤਿਭਾਵਾਂ ਉੱਭਰ ਰਹੀਆਂ ਹਨ। ਜੇਕਰ ਮੈਂ ਖਿਡਾਰੀਆਂ ਦੇ ਖੇਡ ਵਿੱਚ ਕੁਝ ਵਾਧੂ ਜੋੜ ਸਕਦਾ ਹਾਂ ਤੇ ਉਨ੍ਹਾਂ ਦੇ ਵਿਕਾਸ ’ਚ ਮੱਦਦ ਕਰ ਸਕਦਾ ਹਾਂ, ਤਾਂ ਮੈਨੂੰ ਇਸ ’ਤੇ ਬਹੁਤ ਮਾਣ ਹੋਵੇਗਾ।’ ਓਟਾਗੋ ਵੋਲਟਸ ਦੇ ਸਹਾਇਕ ਕੋਚ ਐਡਮਜ਼ 2017 ਤੇ 2023 ’ਚ ਟੀਮ ਨਾਲ ਦੌਰੇ ਤੋਂ ਬਾਅਦ ਟੀਮ ਦੇ ਮਾਹੌਲ ਵਿੱਚ ਵਾਪਸ ਆਉਂਦੇ ਹਨ। ਉਹ ਆਪਣੇ ਨਾਲ ਕਈ ਘਰੇਲੂ ਤੇ ਫ੍ਰੈਂਚਾਇਜ਼ੀ ਕੋਚਿੰਗ ਭੂਮਿਕਾਵਾਂ ਦਾ ਤਜਰਬਾ ਲੈ ਕੇ ਆਉਂਦੇ ਹਨ, ਜਿਸ ਵਿੱਚ ਬਰਮਿੰਘਮ ਫੀਨਿਕਸ ਵੂਮੈਨ ਵੀ ਸ਼ਾਮਲ ਹਨ।

ਇਹ ਵੀ ਪੜ੍ਹੋ : Saudi Arabia Airport Attack: ਸਾਊਦੀ ਅਰਬ ਦੇ ਰਿਆਧ ਤੇ ਆਭਾ ਹਵਾਈ ਅੱਡਿਆਂ ’ਤੇ ਹੂਤੀ ਦਾ ਹਮਲਾ, ਤਿੰਨ ਦੀ ਮੌਤ, 36 ਜ਼ਖਮੀ

About The Author

Related Posts