Haryana News: ਰੋਲਰ ਸਕੇਟਿੰਗ ’ਚ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦੀਆਂ ਖਿਡਾਰਨਾਂ ਨੇ ਜਿੱਤੇ ਛੇ ਤਗਮੇ

36 ਖਿਡਾਰਨਾਂ ਦੀ ਰਾਸ਼ਟਰੀ ਚੈਂਪੀਅਨਸ਼ਿਪ ਲਈ ਚੋਣ, 5 ਤੋਂ 15 ਦਸੰਬਰ ਤੱਕ ਬੰਗਲੁਰੂ ’ਚ ਹੋਵੇਗਾ ਰਾਸ਼ਟਰੀ ਮੁਕਾਬਲਾ

Khushdeep Singh Picture
Published On

ਸਰਸਾ (ਅਨਿਲ ਚਾਵਲਾ)। ਕਰਨਾਲ ’ਚ 4 ਤੋਂ 6 ਨਵੰਬਰ ਤੱਕ ਹੋਈ 40ਵੀਂ ਹਰਿਆਣਾ ਸਟੇਟ ਰੋਲਰ ਸਕੇਟਿੰਗ ਚੈਂਪੀਅਨਸ਼ਿਪ ’ਚ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦੀਆਂ ਖਿਡਾਰਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਖਿਡਾਰੀਆਂ ਨੇ ਮੁਕਾਬਲੇ ’ਚ ਇੱਕ ਸੋਨ ਤਗਮੇ ਸਮੇਤ ਛੇ ਤਗਮੇ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਇਸ ਪ੍ਰਾਪਤੀ ਨਾਲ ਹੀ ਸਕੂਲ ਦੀਆਂ 36 ਖਿਡਾਰਨਾਂ ਦੀ ਚੋਣ ਰਾਸ਼ਟਰੀ ਚੈਂਪੀਅਨਸ਼ਿਪ ਲਈ ਹੋਈ ਹੈ।

ਮੁਕਾਬਲੇ ’ਚ ਸਕੂਲ ਦੀ ਜੂਨੀਅਰ ਇਨਲਾਈਨ ਟੀਮ ਨੇ ਸੋਨ ਤਗਮਾ ਹਾਸਲ ਕੀਤਾ ਓਥੇ ਸਬ-ਜੂਨੀਅਰ ਇਨਲਾਈਨ, ਸਬ-ਜੂਨੀਅਰ ਕਵਾਡਸ, ਕੈਡੇਟ ਕਵਾਡਸ ਤੇ ਟਾਇਨੀ ਟਾਟਸ ਟੀਮ ਨੇ ਚਾਂਦੀ ਤਗਮਾ ਜਿੱਤਿਆ ਕੈਡੇਟ ਇਨਲਾਈਨ ਟੀਮ ਨੇ ਕਾਂਸੀ ਤਗਮਾ ਆਪਣੇ ਨਾਂਅ ਕੀਤਾ ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ’ਤੇ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦੀ ਪ੍ਰਿੰਸੀਪਲ ਡਾ. ਸ਼ੀਲਾ ਪੂਨੀਆ ਇੰਸਾਂ ਨੇ ਜੇਤੂ ਖਿਡਾਰਨਾਂ ਨੂੰ ਵਧਾਈ ਦਿੱਤੀ ਉਨ੍ਹਾਂ ਕਿਹਾ ਕਿ ਖਿਡਾਰਨਾਂ ਦੀ ਮਿਹਨਤ, ਅਨੁਸ਼ਾਸਨ ਅਤੇ ਲਗਾਤਾਰ ਅਭਿਆਸ ਦਾ ਨਤੀਜਾ ਹੈ ਕਿ ਉਨ੍ਹਾਂ ਸੂਬਾ ਪੱਧਰ ਦੇ ਮੁਕਾਬਲੇ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਖਿਡਾਰੀ ਬੰਗਲੁਰੂ ’ਚ ਦਿਖਾਉਣਗੇ ਜਲਵਾ

ਸੂਬਾ ਪੱਧਰੀ ਮੁਕਾਬਲੇ ’ਚ ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ ’ਤੇ ਸਕੂਲ ਦੀਆਂ 36 ਖਿਡਾਰਨਾਂ ਦੀ ਚੋਣ ਰਾਸ਼ਟਰੀ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਲਈ ਹੋਈ ਹੈ ਰਾਸ਼ਟਰੀ ਮੁਕਾਬਲੇ 5 ਤੋਂ 15 ਦਸੰਬਰ 2026 ਤੱਕ ਬੰਗਲੁੁਰੂ, ਕਰਨਾਟਕ ’ਚ ਹੋਣਗੇ ਚੁਣੇ ਹੋਏ ਖਿਡਾਰੀਆਂ ਤੋਂ ਹੁਣ ਰਾਸ਼ਟਰੀ ਪੱਧਰ ’ਤੇ ਵੀ ਬਿਹਤਰ ਪ੍ਰਦਰਸ਼ਨ ਦੀ ਉਮੀਦ ਹੈ ਜੇਤੂ ਖਿਡਾਰੀਆਂ ਨੇ ਆਪਣੀ ਸਫਲਤਾ ਦਾ ਸਿਹਰਾ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਆਸ਼ੀਰਵਾਦ ਅਤੇ ਸਮੇਂ ਸਮੇਂ ’ਤੇ ਦੱਸੇ ਗਏ ਖੇਡ ਸਬੰਧੀ ਮਾਰਗਦਰਸ਼ਨ ਨੂੰ ਦਿੱਤਾ ਖਿਡਾਰੀਆਂ ਨੇ ਸਕੂਲ ਪ੍ਰਬੰਧਨ ਵੱਲੋਂ ਮੁਹੱਇਆ ਕਰਾਈ ਗਈ ਖੇਡ ਸੁਵਿਧਾਵਾਂ ਨੂੰ ਵੀ ਆਪਣੀ ਸਫਲਤਾ ’ਚ ਮਹੱਤਵਪੂਰਨ ਦੱਸਿਆ।

ਇਹ ਵੀ ਪੜ੍ਹੋ : Body Donation: ਕਾਰਜ ਭਲਾਈ ਦੇ, ਦਇਆਵੰਤੀ ਇੰਸਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ

Comments

Post Your Comment

About The Author

Related Posts