Punjab
Body Donation: ਕਾਰਜ ਭਲਾਈ ਦੇ, ਦਇਆਵੰਤੀ ਇੰਸਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ
ਬਲਾਕ ਸੁਨਾਮ ਦੇ 42ਵੇਂ ਸਰੀਰਦਾਨੀ ਬਣੇ, ਪਤਵੰਤਿਆਂ ਨੇ ਕੀਤੀ ਸ਼ਲਾਘਾ
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਡੇਰਾ ਸੱਚਾ ਸੌਦਾ ਦੀ ਪਵਿੱਤਰ ਪ੍ਰੇਰਨਾ ਸਦਕਾ ਡੇਰਾ ਸ਼ਰਧਾਲੂ ਮਾਤਾ ਦਇਆਵੰਤੀ ਇੰਸਾਂ (99 ਸਾਲ) ਪਤਨੀ ਵੇਦ ਪ੍ਰਕਾਸ਼ ਵਾਸੀ ਅੰਗਾਰੀਆਂ ਵਾਲਾ ਮੁਹੱਲਾ ਸੁਨਾਮ ਦਾ ਮਿ੍ਰਤਕ ਸਰੀਰ ਮੈਡੀਕਲ ਖੋਜ ਕਾਰਜਾਂ ਲਈ ਦਾਨ ਕੀਤਾ ਗਿਆ ਹੈ। ਇਹ ਬਲਾਕ ਸੁਨਾਮ ਦਾ 42ਵਾਂ ਸਰੀਰਦਾਨ ਹੈ। ਜਿਕਰਯੋਗ ਹੈ ਕਿ ਸਰੀਰਦਾਨੀ ਮਾਤਾ ਦਇਆਵੰਤੀ ਇੰਸਾਂ ਨੇ ਜਿਉਂਦੇ ਜੀਅ ਡੇਰਾ ਸੱਚਾ ਸੌਦਾ ਵਿਖੇ ਫਾਰਮ ਭਰੇ ਹੋਏ ਸੀ।
ਕਿ ਉਸ ਦੇ ਦੇਹਾਂਤ ਉਪਰੰਤ ਉਸ ਦਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ ਜਾਵੇ। ਅੱਜ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਦੀ ਅੰਤਿਮ ਇੱਛਾ ਨੂੰ ਪੂਰਾ ਕਰਦਿਆਂ ਉਨ੍ਹਾਂ ਦੀ ਮਿ੍ਰਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ ਗਿਆ ਉਨ੍ਹਾਂ ਦੀ ਮਿ੍ਰਤਕ ਦੇਹ ਮੈਡੀਕਲ ਖੋਜ ਕਾਰਜਾਂ ਲਈ ਮੁਜੱਫਰਨਗਰ ਮੈਡੀਕਲ ਕਾਲਜ ਤੇ ਹਸਪਤਾਲ ਮੁਜੱਫਰਨਗਰ ਲਈ ਰਵਾਨਾ ਕੀਤੀ ਗਈ ਹੈ।
ਕੌਂਸਲਰ ਸੰਨੀ ਕਾਂਸਲ ਤੇ ਸਟੇਟ ਕਮੇਟੀ ਦੇ ਜ਼ਿੰਮੇਵਾਰਾਂ ਨੇ ਐਂਬੂਲੈਂਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਸੱਚੇ ਨਿਮਰ ਸੇਵਾਦਾਰ ਰਾਜੇਸ਼ ਬਿੱਟੂ ਇੰਸਾਂ ਨੇ ਡੇਰਾ ਸੱਚਾ ਸੌਦਾ ਦੁਆਰਾ ਚਲਾਈ ਗਈ ਇਹ ਮੁਹਿੰਮ ਤਹਿਤ ਆਖਿਆ ਕਿ ਜਿਉਂਦੇ ਜੀਅ ਡੇਰਾ ਪ੍ਰੇਮੀ ਖੂਨਦਾਨ, ਗੁਰਦਾ ਦਾਨ ਤੇ ਮਰਨੋਂ ਉਪਰੰਤ ਸਰੀਰਦਾਨ ਕਰ ਰਹੇ ਹਨ ਇਹ ਪ੍ਰੇਰਨਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਦਿੱਤੀ ਗਈ ਹੈ।
ਇਸ ਮੌਕੇ ਪਰਿਵਾਰਕ ਮੈਂਬਰ ਨਿਰਮਲਾ ਇੰਸਾਂ ਸੱਚੇ ਨਿਮਰ ਸੇਵਾਦਾਰ, ਤਰੁਣ ਸ਼ਰਮਾ ਇੰਸਾਂ, ਤਨੁਜ ਸ਼ਰਮਾ ਇੰਸਾਂ, ਮੋਹਿਤ ਸ਼ਰਮਾ, ਸੁਸ਼ੀਲ ਸ਼ਰਮਾ, ਸ਼ਕਤੀ ਸ਼ਰਮਾ, ਚੰਦਨ ਸ਼ਰਮਾ, ਆਸ਼ਾ ਰਾਣੀ, ਸੁਸ਼ਮਾ, ਸੁਮਾਨ ਲਤਾ, ਡੋਲੀ ਰਾਣੀ, ਰੀਨਾ ਇੰਸਾਂ, ਮੀਨਾ ਇੰਸਾਂ, ਮਨੀ ਇੰਸਾਂ, ਮੀਨਾਕਸ਼ੀ, ਮੁਸਕਾਨ, ਸ਼ੁਭਦਿਲ, ਸੁਬਯੰਤ ਤੋਂ ਇਲਾਵਾ ਹੋਰ ਰਿਸ਼ਤੇਦਾਰ, ਸੱਚੇ ਨਿਮਰ ਸੇਵਾਦਾਰ ਸਹਿਦੇਵ ਇੰਸਾਂ, ਸੱਚੇ ਨਿਮਰ ਸੇਵਾਦਾਰ ਭੈਣ ਕਮਲੇਸ਼ ਇੰਸਾਂ, ਵਿਨੋਦ ਸ਼ਰਮਾ ਪੱਤਰਕਾਰ, ਸੰਜੀਵ ਇੰਸਾਂ, ਮਾ. ਜਾਗਰ ਸਿੰਘ ਇੰਸਾਂ, ਗੁਲਜ਼ਾਰ ਇੰਸਾਂ, ਪਾਲੀ ਇੰਸਾਂ, ਪੀਯੂਸ਼ ਇੰਸਾਂ, ਸੁਰਿੰਦਰ ਇੰਸਾਂ, ਲਾਭ ਇੰਸਾਂ, ਅਵਤਾਰ ਇੰਸਾਂ, ਓਮੀ ਇੰਸਾਂ, ਪੰਡਿਤ ਸੁਨੀਲ ਕੁਮਾਰ, ਚੰਦਰ ਸ਼ੇਖਰ, ਸ਼ਕਤੀ ਸ਼ਰਮਾ ਤੇ ਵੱਡੀ ਗਿਣਤੀ ’ਚ ਡੇਰਾ ਸ਼ਰਧਾਲੂ ਹਾਜ਼ਰ ਸਨ।
ਸਰੀਰਦਾਨ ਕਰਨ ਨਾਲ ਹੁੰਦਾ ਮਨੁੱਖਤਾ ਦਾ ਭਲਾ: ਕੌਂਸਲਰ ਸੰਨੀ ਕਾਂਸਲ
ਇਸ ਮੌਕੇ ਕੌਂਸਲਰ ਸੰਨੀ ਕਾਂਸਲ ਨੇ ਕਿਹਾ ਕਿ ਸਰੀਰਦਾਨ ਕਰਨ ਨਾਲ ਜਿੱਥੇ ਮਨੁੱਖਤਾ ਦਾ ਭਲਾ ਹੁੰਦਾ ਹੈ ਉੱਥੇ ਸਾਨੂੰ ਆਉਣ ਵਾਲੀਆਂ ਕਈ ਬਿਮਾਰੀਆਂ ਬਾਰੇ ਪਤਾ ਲੱਗਦਾ ਹੈ ਮੈਂ ਮਾਤਾ ਜੀ ਦੇ ਸਰੀਰਦਾਨ ਕਰਨ ਦੇ ਫੈਸਲੇ ਦੀ ਸ਼ਲਾਘਾ ਕਰਦਾ ਹਾਂ ਉਨ੍ਹਾਂ ਕਿਹਾ ਕਿ ਮਾਤਾ ਜੀ ਸਰੀਰਦਾਨ ਕਰਕੇ ਸਾਨੂੰ ਇੱਕ ਵੱਡਾ ਸੁਨੇਹਾ ਵੀ ਦੇ ਕੇ ਗਏ ਹਨ ਤੇ ਸਾਨੂੰ ਉਨ੍ਹਾਂ ਦੇ ਦਿਖਾਏ ਮਾਰਗ ’ਤੇ ਚੱਲਣਾ ਚਾਹੀਦਾ ਹੈ।
ਇਹ ਵੀ ਪੜ੍ਹੋ : Organ Donation: ਜੁਆਈ ਵੀ ਨਹੀਂ ਪੁੱਤਾਂ ਤੋਂ ਘੱਟ, ਸਹੁਰੇ ਨੇ ਗੁਰਦਾ ਦਾਨ ਕਰਕੇ ਬਚਾਈ ਜਾਨ
Comments