Jay Shah: ਜੈ ਸ਼ਾਹ ਫਿਰ ਬਣੇ ICC ਚੇਅਰਮੈਨ, ਬੋਰਡ ਮੀਟਿੰਗ ਦੌਰਾਨ ਬਿਨਾਂ ਮੁਕਾਬਲਾ ਚੁਣੇ ਗਏ

ਇਹ ਅਹੁਦਾ ਸੰਭਾਲਣ ਵਾਲੇ 5ਵੇਂ ਭਾਰਤੀ

Khushdeep Singh Picture
Published On

ਸਪੋਰਟਸ ਡੈਸਕ। ਜੈ ਸ਼ਾਹ ਨੂੰ ਲਗਾਤਾਰ ਦੂਜੀ ਵਾਰ ਅੰਤਰਰਾਸ਼ਟਰੀ ਕ੍ਰਿਕੇਟ ਕੌਂਸਲ (ਆਈਸੀਸੀ) ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਆਈਸੀਸੀ ਬੋਰਡ ਤੇ ਕਮੇਟੀਆਂ ਦੀਆਂ ਮੀਟਿੰਗਾਂ ਦੌਰਾਨ ਉਨ੍ਹਾਂ ਨੂੰ ਬਿਨਾਂ ਕਿਸੇ ਵਿਰੋਧ ਦੇ ਚੁਣਿਆ ਗਿਆ। ਬਾਲੀ, ਇੰਡੋਨੇਸ਼ੀਆ ’ਚ ਹੋਈ ਇੱਕ ਮੀਟਿੰਗ ਦੌਰਾਨ ਡਾਇਰੈਕਟਰਾਂ ਵੱਲੋਂ ਉਨ੍ਹਾਂ ਨੂੰ ਦੁਬਾਰਾ ਚੇਅਰਮੈਨ ਨਿਯੁਕਤ ਕਰਨ ਦਾ ਪ੍ਰਸਤਾਵ ਪੇਸ਼ ਕੀਤਾ ਗਿਆ ਸੀ। ਜੈ ਸ਼ਾਹ ਅਜਿਹੇ ਦੂਜੇ ਭਾਰਤੀ ਹਨ ਜਿਨ੍ਹਾਂ ਨੇ ਲਗਾਤਾਰ ਦੋ ਵਾਰ ਇਸ ਅਹੁਦੇ ’ਤੇ ਕੰਮ ਕੀਤਾ ਹੈ।

ਆਈਸੀਸੀ ਚੇਅਰਮੈਨ ਜੈ ਸ਼ਾਹ ਨੇ ਕਿਹਾ
  • ‘ਆਈਸੀਸੀ ਚੇਅਰਮੈਨ ਵਜੋਂ ਸੇਵਾ ਨਿਭਾਉਣਾ ਇੱਕ ਵੱਡੀ ਜ਼ਿੰਮੇਵਾਰੀ ਹੈ। ਮੈਂ ਵਿਸ਼ਵ ਪੱਧਰ ’ਤੇ ਕ੍ਰਿਕੇਟ ਖੇਡ ਨੂੰ ਅੱਗੇ ਵਧਾਉਣ ਲਈ ਸਾਰੇ ਮੈਂਬਰ ਦੇਸ਼ਾਂ ਨਾਲ ਮਿਲ ਕੇ ਕੰਮ ਕਰਨਾ ਜਾਰੀ ਰੱਖਾਂਗਾ।’
  • ‘2028 ਦੀਆਂ ਲਾਸ ਏਂਜਲਸ ਓਲੰਪਿਕ ਖੇਡਾਂ ’ਚ ਕ੍ਰਿਕੇਟ ਨੂੰ ਸ਼ਾਮਲ ਕਰਨਾ ਸਾਡੇ ਲਈ ਨਵੇਂ ਦਰਸ਼ਕਾਂ ਤੱਕ ਪਹੁੰਚਣ ਦਾ ਇੱਕ ਵੱਡਾ ਮੌਕਾ ਹੈ।’
  • ‘ਸਾਨੂੰ ਕ੍ਰਿਕੇਟ ਦੇ ਇੱਕ ਮਜ਼ਬੂਤ ​​ਭਵਿੱਖ ਨੂੰ ਯਕੀਨੀ ਬਣਾਉਣਾ ਹੋਵੇਗਾ। ਅਜਿਹਾ ਕਰਨ ਲਈ, ਸਾਨੂੰ ਖਿਡਾਰੀਆਂ, ਪ੍ਰਸ਼ੰਸਕਾਂ, ਵਪਾਰਕ ਭਾਈਵਾਲਾਂ ਤੇ ਖੇਡ ਨਾਲ ਜੁੜੇ ਹਰ ਵਿਅਕਤੀ ਦੇ ਹਿੱਤਾਂ ਦਾ ਧਿਆਨ ਰੱਖਣ ਦੀ ਲੋੜ ਹੈ।’
ਸ਼ਾਹ ਪਹਿਲੀ ਵਾਰ ਦੋ ਸਾਲ ਪਹਿਲਾਂ ਚੇਅਰਮੈਨ ਬਣੇ ਸਨ

ਜੈ ਸ਼ਾਹ ਨੇ ਸਭ ਤੋਂ ਪਹਿਲਾਂ 2024 ’ਚ ਆਈਸੀਸੀ ਚੇਅਰਮੈਨ ਦਾ ਅਹੁਦਾ ਸੰਭਾਲਿਆ ਸੀ, ਜਿਸ ’ਚ ਉਨ੍ਹਾਂ ਨੇ ਨਿਊਜ਼ੀਲੈਂਡ ਦੇ ਗ੍ਰੇਗ ਬਾਰਕਲੇ ਦੀ ਥਾਂ ਲਈ ਸੀ। 36 ਸਾਲ ਦੀ ਉਮਰ ਵਿੱਚ, ਉਹ ਆਈਸੀਸੀ ਦੇ ਹੁਣ ਤੱਕ ਦੇ ਸਭ ਤੋਂ ਘੱਟ ਉਮਰ ਦੇ ਚੇਅਰਮੈਨ ਬਣੇ। 2015 ਤੋਂ ਪਹਿਲਾਂ, ਆਈਸੀਸੀ ਦੇ ਮੁਖੀ ਨੂੰ ‘ਪ੍ਰੈਜ਼ੀਡੈਂਟ’ (ਪ੍ਰਧਾਨ) ਕਿਹਾ ਜਾਂਦਾ ਸੀ, ਬਾਅਦ ’ਚ ਇਸ ਅਹੁਦੇ ਦਾ ਨਾਂਅ ਬਦਲ ਕੇ ‘ਚੇਅਰਮੈਨ’ ਕਰ ਦਿੱਤਾ ਗਿਆ।

ਲਗਾਤਾਰ ਦੋ ਵਾਰ ਆਈਸੀਸੀ ਚੇਅਰਮੈਨ ਵਜੋਂ ਸੇਵਾ ਨਿਭਾਉਣ ਵਾਲੇ ਉਹ ਦੂਜੇ ਭਾਰਤੀ

ਜੈ ਸ਼ਾਹ ਆਈਸੀਸੀ ਦੀ ਅਗਵਾਈ ਕਰਨ ਵਾਲੇ ਪੰਜਵੇਂ ਭਾਰਤੀ ਹਨ। ਉਨ੍ਹਾਂ ਤੋਂ ਪਹਿਲਾਂ ਜਗਮੋਹਨ ਡਾਲਮੀਆ, ਸ਼ਰਦ ਪਵਾਰ, ਐਨ. ਸ੍ਰੀਨਿਵਾਸਨ ਤੇ ਸ਼ਸ਼ਾਂਕ ਮਨੋਹਰ ਇਸ ਅਹੁਦੇ ’ਤੇ ਰਹਿ ਚੁੱਕੇ ਹਨ। ਸ਼ਸ਼ਾਂਕ ਮਨੋਹਰ ਨੇ ਵੀ ਲਗਾਤਾਰ ਦੋ ਵਾਰ ਆਈਸੀਸੀ ਚੇਅਰਮੈਨ ਵਜੋਂ ਸੇਵਾ ਨਿਭਾਈ ਸੀ, ਉਨ੍ਹਾਂ ਨੇ ਸ਼ੁਰੂ ’ਚ ਨਵੰਬਰ 2015 ਤੋਂ ਮਈ 2016 ਤੱਕ, ਬੀਸੀਸੀਆਈ ਪ੍ਰਧਾਨ ਵਜੋਂ ਕੰਮ ਕਰਦੇ ਹੋਏ, ਅੰਤਰਿਮ ਤੌਰ ’ਤੇ ਇਹ ਜ਼ਿੰਮੇਵਾਰੀ ਸੰਭਾਲੀ ਸੀ। ਇਸ ਤੋਂ ਬਾਅਦ, ਮਈ 2016 ’ਚ ਉਹ ਪੂਰੇ ਕਾਰਜਕਾਲ ਲਈ ਆਈਸੀਸੀ ਚੇਅਰਮੈਨ ਚੁਣੇ ਗਏ ਤੇ ਮਈ 2018 ’ਚ ਦੁਬਾਰਾ ਬਿਨਾਂ ਕਿਸੇ ਵਿਰੋਧ ਦੇ ਚੁਣੇ ਗਏ। ਉਨ੍ਹਾਂ ਦਾ ਦੂਜਾ ਕਾਰਜਕਾਲ 30 ਜੂਨ, 2020 ਨੂੰ ਸਮਾਪਤ ਹੋਇਆ। International Cricket Council

ਇਹ ਵੀ ਪੜ੍ਹੋ : Air Pollution Effects: ਪ੍ਰਦੂਸ਼ਣ ਦਾ ਅਸਰ ਸਿਰਫ਼ ਫੇਫੜਿਆਂ ਤੱਕ ਹੀ ਸੀਮਤ ਨਹੀਂ ਰਹਿੰਦਾ

Comments

Post Your Comment

About The Author

Related Posts