Punjab
Punjab CM Helicopter Insurance: ਮੁੱਖ ਮੰਤਰੀ ਭਗਵੰਤ ਮਾਨ ਦੇ ਹੈਲੀਕਾਪਟਰ ਦੇ ਬੀਮੇ ’ਤੇ 30 ਲੱਖ ਰੁਪਏ ਖਰਚੇਗੀ ਪੰਜਾਬ ਸਰਕਾਰ
ਦੋਵੇਂ ਪਾਇਲਟਾਂ ਦਾ 50-50 ਲੱਖ ਤੇ ਮੁੱਖ ਮੰਤਰੀ ਸਮੇਤ ਪੰਜ ਯਾਤਰੀਆਂ ਦਾ 20-20 ਲੱਖ ਰੁਪਏ ਦਾ ਹੋਵੇਗਾ ਬੀਮਾ, ਸਰਕਾਰ ਨੇ ਜਾਰੀ ਕੀਤਾ ਈ-ਟੈਂਡਰ
ਚੰਡੀਗੜ੍ਹ (ਸੱਚ ਕਹੂੰ ਨਿਊਜ਼/ਏਜੰਸੀ)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਫ਼ਰ ਲਈ ਵਰਤੇ ਜਾਂਦੇ ਹੈਲੀਕਾਪਟਰ ਦੇ ਬੀਮੇ ਦੇ ਨਵੀਨੀਕਰਨ ’ਤੇ ਪੰਜਾਬ ਸਰਕਾਰ 30 ਲੱਖ ਰੁਪਏ ਖਰਚ ਕਰੇਗੀ। ਇਸ ਸਬੰਧੀ ਸੂਬੇ ਦੇ ਸਿਵਲ ਏਵੀਏਸ਼ਨ ਵਿਭਾਗ ਵੱਲੋਂ ਈ-ਟੈਂਡਰ ਜਾਰੀ ਕੀਤਾ ਗਿਆ ਹੈ। ਟੈਂਡਰ ਵਿੱਚ ਹੈਲੀਕਾਪਟਰ ਦੇ ਨਾਲ-ਨਾਲ ਇਸ ਨੂੰ ਉਡਾਉਣ ਵਾਲੇ ਦੋਵੇਂ ਪਾਇਲਟਾਂ ਤੇ ਇਸ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਵੀ ਬੀਮਾ ਕਵਰ ਦੀ ਵਿਵਸਥਾ ਕੀਤੀ ਗਈ ਹੈ।
ਟੈਂਡਰ ਦੀਆਂ ਸ਼ਰਤਾਂ ਅਨੁਸਾਰ ਦੋਵੇਂ ਪਾਇਲਟਾਂ ਦਾ 50-50 ਲੱਖ ਰੁਪਏ ਦਾ ਬੀਮਾ ਕਰਵਾਇਆ ਜਾਵੇਗਾ, ਜਦਕਿ ਮੁੱਖ ਮੰਤਰੀ ਸਮੇਤ ਹੈਲੀਕਾਪਟਰ ’ਚ ਸਫ਼ਰ ਕਰਨ ਵਾਲੇ ਕੁੱਲ ਪੰਜ ਯਾਤਰੀਆਂ ਨੂੰ 20-20 ਲੱਖ ਰੁਪਏ ਦਾ ਬੀਮਾ ਕਵਰ ਮਿਲੇਗਾ। ਇਸ ਤਰ੍ਹਾਂ ਬੀਮੇ ਦੀ ਯੋਜਨਾ ’ਚ ਪਾਇਲਟਾਂ ਤੇ ਯਾਤਰੀਆਂ ਦੀ ਸੁਰੱਖਿਆ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਸ ਟੈਂਡਰ ਰਾਹੀਂ ਮੁੱਖ ਮੰਤਰੀ ਦੇ ਹੈਲੀਕਾਪਟਰ ਦੀਆਂ ਤਕਨੀਕੀ ਵਿਸ਼ੇਸ਼ਤਾਵਾਂ ਬਾਰੇ ਵੀ ਜਾਣਕਾਰੀ ਸਾਹਮਣੇ ਆਈ ਹੈ।
ਹੈਲੀਕਾਪਟਰ ’ਚ ਮੁੱਖ ਮੰਤਰੀ ਲਈ ਵਿਸ਼ੇਸ਼ ਕੈਬਿਨ ਬਣਾਇਆ ਗਿਆ ਹੈ, ਜਿਸ ’ਚ ਉਡਾਣ ਦੌਰਾਨ ਹੈਲੀਕਾਪਟਰ ਦੇ ਇੰਜਣ ਤੇ ਹੋਰ ਤਕਨੀਕੀ ਪ੍ਰਣਾਲੀਆਂ ਦਾ ਸ਼ੋਰ ਘੱਟ ਸੁਣਾਈ ਦਿੰਦਾ ਹੈ। ਸਿਵਲ ਏਵੀਏਸ਼ਨ ਵਿਭਾਗ ਵੱਲੋਂ ਜਾਰੀ ਇਸ ਈ-ਟੈਂਡਰ ਦਾ ਉਦੇਸ਼ ਹੈਲੀਕਾਪਟਰ ਦੇ ਬੀਮੇ ਦਾ ਨਵੀਨੀਕਰਨ ਕਰਵਾਉਣਾ ਹੈ। ਇਸ ਪੂਰੀ ਪ੍ਰਕਿਰਿਆ ’ਤੇ ਸਰਕਾਰੀ ਖ਼ਜ਼ਾਨੇ ਵਿੱਚੋਂ 30 ਲੱਖ ਰੁਪਏ ਖਰਚ ਕੀਤੇ ਜਾਣਗੇ।
ਇਹ ਵੀ ਪੜ੍ਹੋ : Guruharsahai News: ਨਗਰ ਕੌਂਸਲ ਗੁਰੂਹਰਸਹਾਏ ਦੇ ਕਈ ਕੋਸਲਰ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਸ਼੍ਰੋਮਣੀ ਅਕਾਲੀ ਦਲ ’ਚ ਹੋਏ ਸ਼ਾਮਲ
Comments