Thailand Fire News: ਥਾਈਲੈਂਡ ਦੇ ਫੁਕੇਤ ਸੂਬੇ ’ਚ ਅੱਗ ਲੱਗਣ ਨਾਲ 11 ਮੌਤਾਂ

ਥਾਈਲੈਂਡ ਦੇ ਫੁਕੇਤ ਸੂਬੇ ’ਚ ਅੱਗ ਲੱਗਣ ਨਾਲ 11 ਮੌਤਾਂ

Khushdeep Singh Picture
Published On

ਫੁਕੇਤ (ਸੱਚ ਕਹੂੰ ਨਿਊਜ਼/ਏਜੰਸੀ)। ਥਾਈਲੈਂਡ ਦੇ ਮੁੱਖ ਸੂਬੇ ਫੁਕੇਤ ਦੇ ਕਾਥੂ ਜ਼ਿਲ੍ਹੇ ਦੇ ਤੈਂਬੋਨ ਪਾਟੋਂਗ ’ਚ ਸੋਮਵਾਰ ਤੜਕੇ ਅੱਗ ਲੱਗਣ ਕਾਰਨ ਪੰਜ ਦੁਕਾਨਾਂ (ਦੁਕਾਨਾਂ) ਸੜ ਕੇ ਸੁਆਹ ਹੋ ਗਈਆਂ। ਧੂੰਏਂ ਤੇ ਅੱਗ ਦੀਆਂ ਲਪਟਾਂ ’ਚ ਫਸਣ ਕਾਰਨ 11 ਲੋਕਾਂ ਦੀ ਮੌਤ ਹੋ ਗਈ ਤੇ 16 ਹੋਰ ਝੁਲਸ ਗਏ। ਇਹ ਘਟਨਾ ਰਾਜਧਾਨੀ ਬੈਂਕਾਕ ਤੋਂ ਲਗਭਗ 860 ਕਿਲੋਮੀਟਰ ਦੱਖਣ ’ਚ ਵਾਪਰੀ। ਫੁਕੇਤ ਥਾਈਲੈਂਡ ਦਾ ਸਭ ਤੋਂ ਵੱਡਾ ਟਾਪੂ ਹੈ।

ਇਹ ਦੇਸ਼ ਦੇ ਦੱਖਣ-ਪੱਛਮੀ ਤੱਟ ’ਤੇ ਅੰਡੇਮਾਨ ਸਾਗਰ ਵਿੱਚ ਸਥਿਤ ਹੈ। ਬੈਂਕਾਕ ਪੋਸਟ ਅਖਬਾਰ ਨੇ ਰਿਪੋਰਟ ਦਿੱਤੀ ਹੈ ਕਿ ਅੱਗ ਫੰਗਮੁਆਂਗ ਸਾਈ ਕੋਰ ਰੋਡ ’ਤੇ ਸੋਮਵਾਰ ਸਵੇਰੇ 3:15 ਵਜੇ ਦੇ ਕਰੀਬ ਲੱਗੀ। ਸੜਕ ਕਿਨਾਰੇ ਲੱਗਿਲਹ ਟ੍ਰਾਂਸਫਾਰਮਰ ਫਟ ਗਿਆ, ਤੇ ਅੱਗ ਮੋਟਰਸਾਈਕਲ ਕਿਰਾਏ ’ਤੇ ਦੇਣ ਵਾਲੀ ਇੱਕ ਦੁਕਾਨ ਸਾਹਮਣੇ ਸਥਾਪਿਤ ਈਂਧਨ ਡਿਸਪੈਂਸਰ ਤੱਕ ਫੈਲ ਗਈ। ਮ੍ਰਿਤਕਾਂ ’ਚ ਅੱਠ ਔਰਤਾਂ ਤੇ ਤਿੰਨ ਪੁਰਸ਼ ਸ਼ਾਮਲ ਹਨ।

ਜ਼ਖਮੀਆਂ ’ਚ 12 ਔਰਤਾਂ ਤੇ ਚਾਰ ਪੁਰਸ਼ ਸ਼ਾਮਲ ਹਨ। ਉਨ੍ਹਾਂ ਵਿੱਚੋਂ ਇੱਕ ਮਿਆਂਮਾਰ ਤੋਂ ਸੀ ਤੇ ਬਾਕੀ ਥਾਈਲੈਂਡ ਤੋਂ ਸਨ।ਫੁਕੇਤ ਪੁਲਿਸ ਕਮਾਂਡਰ ਮੇਜਰ ਜਨਰਲ ਸੁਰਚਾਈ ਸੁਕਸਾਈ ਨੇ ਦੱਸਿਆ ਕਿ ਸਾਡੇ ਕੋਲ ਸੀਸੀਟੀਵੀ ਫੁਟੇਜ ਤੇ ਚਸ਼ਮਦੀਦ ਮੌਜੂਦ ਹਨ। ਉਨ੍ਹਾਂ ਨੇ ਅੱਗ ਲਾਏ ਜਾਣ ਦੀ ਸੰਭਾਵਨਾ ਨੂੰ ਰੱਦ ਕਰ ਦਿੱਤਾ ਹੈ। ਫੁਕੇਤ ਦੇ ਗਵਰਨਰ ਚੋਟੇਨਰੀਨ ਕੇਰਡਸੋਮ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਮੋਟਰਸਾਈਕਲ ਦੀ ਦੁਕਾਨ ਦੇ ਸਾਹਮਣੇ ਇੱਕ ਸਬਸਟੇਸ਼ਨ ਪਾਵਰ ਖੰਭੇ ’ਤੇ ਤੂਫਾਨ ਦੌਰਾਨ ਸ਼ਾਰਟ ਸਰਕਟ ਹੋਇਆ ਹੋ ਸਕਦਾ ਹੈ।

ਇਹ ਵੀ ਪੜ੍ਹੋ : Narendra Modi Philippines Visit: PM ਨਰਿੰਦਰ ਮੋਦੀ ਦਾ ਫਿਲੀਪੀਨਜ਼ ਦੌਰਾ ਅੱਜ ਤੋਂ

Comments

Post Your Comment

About The Author

Related Posts