Haryana Government: ਹਰਿਆਣਾ ’ਚ 231.68 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਅਤੇ ਖਰੀਦ ਟੈਂਡਰਾਂ ਨੂੰ ਮਨਜ਼ੂਰੀ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ 13 ਮਾਮਲਿਆਂ ਨੂੰ ਮਿਲੀ ਹਰੀ ਝੰਡੀ

Satinder Mathur  Picture
Published On

Haryana Government: ਚੰਡੀਗੜ੍ਹ, (ਸੱਚ ਕਹੂੰ ਨਿਊਜ਼/ਹਿੰ.ਸ.)| ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਸੋਮਵਾਰ ਨੂੰ ਹਰਿਆਣਾ ਨਿਵਾਸ ਵਿਖੇ ਹੋਈ ਹਾਈ ਪਾਵਰਡ ਪਰਚੇਜ਼ ਕਮੇਟੀ (ਐਚ.ਪੀ.ਪੀ.ਸੀ.) ਅਤੇ ਹਾਈ ਪਾਵਰਡ ਵਰਕਸ ਪਰਚੇਜ਼ ਕਮੇਟੀ (ਐਚ.ਪੀ.ਡਬਲਯੂ.ਪੀ.ਸੀ.) ਦੀ ਮੀਟਿੰਗ ਵਿੱਚ 231.68 ਕਰੋੜ ਰੁਪਏ ਦੇ ਵੱਖ-ਵੱਖ ਖਰੀਦ ਅਤੇ ਉਸਾਰੀ ਕਾਰਜਾਂ ਨੂੰ ਮਨਜ਼ੂਰੀ ਦਿੱਤੀ ਗਈ। ਇਨ੍ਹਾਂ ਵਿੱਚ ਵਸਤੂਆਂ ਦੀ ਖਰੀਦ ਨਾਲ ਸਬੰਧਤ 76.39 ਕਰੋੜ ਰੁਪਏ ਦੇ 7 ਮਾਮਲੇ ਅਤੇ 155.29 ਕਰੋੜ ਰੁਪਏ ਦੇ 6 ਉਸਾਰੀ ਕਾਰਜ ਸ਼ਾਮਲ ਹਨ।

ਇਹ ਵੀ ਪੜ੍ਹੋ: Bathinda Air Pollution: ਬਠਿੰਡਾ 'ਚ ਹਵਾ ਹੋਈ ਜ਼ਹਿਰੀਲੀ, ਏਕਿਉਆਈ 263 'ਤੇ ਪੁੱਜਿਆ; ਧੂੰਏਂ ਅਤੇ ਸਮੌਗ ਦੀ ਮੋਟੀ ਚਾਦਰ ਛਾਈ

ਮੀਟਿੰਗ ਵਿੱਚ ਉਦਯੋਗ ਤੇ ਵਣਜ ਮੰਤਰੀ ਰਾਓ ਨਰਬੀਰ ਸਿੰਘ, ਲੋਕ ਨਿਰਮਾਣ ਅਤੇ ਜਨ ਸਿਹਤ ਇੰਜੀਨੀਅਰਿੰਗ ਮੰਤਰੀ ਰਣਬੀਰ ਗੰਗਵਾ ਅਤੇ ਮਹਿਲਾ ਤੇ ਬਾਲ ਵਿਕਾਸ ਮੰਤਰੀ ਸ਼ਰੂਤੀ ਚੌਧਰੀ ਵੀ ਮੌਜੂਦ ਸਨ। ਮੀਟਿੰਗ ਦੌਰਾਨ ਹਰਿਆਣਾ ਪੁਲਿਸ ਲਈ ਆਧੁਨਿਕ ਫੋਰੈਂਸਿਕ ਉਪਕਰਨਾਂ ਦੀ ਖਰੀਦ ਨੂੰ ਮਨਜ਼ੂਰੀ ਦਿੱਤੀ ਗਈ। ਇਸ ਤਹਿਤ ਡਿਸਕ ਫੋਰੈਂਸਿਕ ਟੂਲ, ਮੈਗਨੇਟ ਐਕਜ਼ੀਓਮ ਕਲਾਊਡ ਡਿਸਕ ਫੋਰੈਂਸਿਕ ਟੂਲ, ਪਾਸਵਰਡ ਡਿਕ੍ਰਿਪਟਰ, ਪੋਰਟੇਬਲ ਵਰਕਸਟੇਸ਼ਨ ਕਿੱਟਾਂ, ਡੀ.ਵੀ.ਆਰ. ਜਾਂਚ ਉਪਕਰਨ ਅਤੇ ਯੂਨੀਵਰਸਲ ਫੋਰੈਂਸਿਕ ਐਕਸਟ੍ਰੈਕਸ਼ਨ ਡਿਵਾਈਸ ਖਰੀਦੇ ਜਾਣਗੇ। ਸਰਕਾਰ ਅਨੁਸਾਰ ਇਨ੍ਹਾਂ ਉਪਕਰਨਾਂ ਨਾਲ ਸਾਈਬਰ ਅਪਰਾਧਾਂ ਦੀ ਜਾਂਚ ਅਤੇ ਡਿਜੀਟਲ ਸਬੂਤਾਂ ਦੇ ਵਿਸ਼ਲੇਸ਼ਣ ਦੀ ਸਮਰੱਥਾ ਵਧੇਗੀ।

ਵਾਤਾਵਰਣ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਐਨ.ਸੀ.ਆਰ. ਖੇਤਰ ਵਿੱਚ 10 ਥਾਵਾਂ 'ਤੇ ਹਵਾ ਦੀ ਗੁਣਵੱਤਾ ਮਾਪਣ ਵਾਲੇ ਆਧੁਨਿਕ ਸਟੇਸ਼ਨ ਲਗਾਉਣ ਨੂੰ ਵੀ ਮਨਜ਼ੂਰੀ ਦਿੱਤੀ ਗਈ। ਇਨ੍ਹਾਂ ਦਾ ਅਗਲੇ ਪੰਜ ਸਾਲਾਂ ਤੱਕ ਸੰਚਾਲਨ ਅਤੇ ਰੱਖ-ਰਖਾਅ ਕੀਤਾ ਜਾਵੇਗਾ। ਇਸ ਤੋਂ ਇਲਾਵਾ ਵਾਹਨਾਂ ਦੀਆਂ ਨੰਬਰ ਪਲੇਟਾਂ ਦੀ ਪਛਾਣ ਲਈ ਪੈਟਰੋਲ ਪੰਪਾਂ 'ਤੇ 1500 ਏ.ਐਨ.ਪੀ.ਆਰ. ਕੈਮਰੇ ਲਗਾਏ ਜਾਣਗੇ, ਜਿਨ੍ਹਾਂ ਰਾਹੀਂ ਪ੍ਰਦੂਸ਼ਣ ਸਰਟੀਫਿਕੇਟ ਤੋਂ ਬਿਨਾਂ ਚੱਲ ਰਹੇ ਵਾਹਨਾਂ ਦੀ ਪਛਾਣ ਕੀਤੀ ਜਾ ਸਕੇਗੀ।

ਉਸਾਰੀ ਕਾਰਜਾਂ ਤਹਿਤ ਸਿਰਸਾ ਜ਼ਿਲ੍ਹਾ ਜੇਲ੍ਹ ਵਿੱਚ ਨਵੀਆਂ ਬੈਰਕਾਂ, ਕੰਟਰੋਲ ਰੂਮ, ਵਾਚ ਟਾਵਰ, ਰਿਹਾਇਸ਼ੀ ਮਕਾਨ, ਸੜਕਾਂ ਅਤੇ ਹੋਰ ਬੁਨਿਆਦੀ ਸਹੂਲਤਾਂ ਦੇ ਨਿਰਮਾਣ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਦੇ ਨਾਲ ਅੰਬਾਲਾ ਛਾਉਣੀ ਦੇ ਪਿੰਡ ਚਾਂਦਪੁਰਾ ਵਿੱਚ ਹੋਮਿਓਪੈਥਿਕ ਕਾਲਜ ਅਤੇ 25 ਬਿਸਤਰਿਆਂ ਵਾਲੇ ਹਸਪਤਾਲ ਦੇ ਬਾਕੀ ਕੰਮ, ਕੁਰੂਕਸ਼ੇਤਰ ਦੇ ਬ੍ਰਹਮਸਰੋਵਰ ਵਿਖੇ ਰੈਸਟ ਹਾਊਸ ਅਤੇ ਨੂਹ ਦੇ ਤਾਵੜੂ ਵਿੱਚ ਨਿਆਂਇਕ ਕੰਪਲੈਕਸ ਬਣਾਇਆ ਜਾਵੇਗਾ। ਜੀਂਦ ਦੇ ਪਿੰਡ ਹੈਬਤਪੁਰ ਵਿੱਚ ਸਰਕਾਰੀ ਮੈਡੀਕਲ ਕਾਲਜ ਲਈ ਬਿਜਲੀ ਸਬ-ਸਟੇਸ਼ਨ ਵੀ ਬਣਾਇਆ ਜਾਵੇਗਾ।

ਮੁੱਖ ਮੰਤਰੀ ਨੇ ਸਬੰਧਤ ਏਜੰਸੀਆਂ ਨੂੰ ਸਾਰੇ ਕੰਮ ਨਿਰਧਾਰਤ ਸਮੇਂ ਵਿੱਚ ਅਤੇ ਉੱਚ ਗੁਣਵੱਤਾ ਨਾਲ ਪੂਰੇ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਸਪੱਸ਼ਟ ਕੀਤਾ ਕਿ ਨਿਰਮਾਣ ਕਾਰਜਾਂ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਮਾਪਦੰਡਾਂ ਦੀ ਉਲੰਘਣਾ ਕਰਨ ਵਾਲੀਆਂ ਏਜੰਸੀਆਂ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

Comments

Post Your Comment

About The Author

Related Posts