MSG Mahotsav Bhandara: ਸਾਧ-ਸੰਗਤ ਲਈ ਖੁਸ਼ਖਬਰੀ, ਰਾਜਗੜ੍ਹ ਸਲਾਬਤਪੁਰਾ ’ਚ ਹੋਵੇਗਾ ਐਮਐਸਜੀ ਮਹਾਂਉਤਸਵ ਭੰਡਾਰਾ

ਸਾਧ-ਸੰਗਤ ਲਈ ਖੁਸ਼ਖਬਰੀ, 15 ਨਵੰਬਰ ਨੂੰ ਰਾਜਗੜ੍ਹ ਸਲਾਬਤਪੁਰਾ ’ਚ ਹੋਵੇਗਾ ਐਮਐਸਜੀ ਮਹਾਂਉਤਸਵ ਭੰਡਾਰਾ

Ravinder Sharma Picture
Published On

ਪੰਜਾਬ ਦੀ ਸਾਧ-ਸੰਗਤ ਲਈ ਵੱਡੀ ਖੁਸ਼ਖਬਰੀ ਹੈ। ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਐਮਐਸਜੀ ਮਹਾਂਉਤਸਵ ਭੰਡਾਰਾ 15 ਨਵੰਬਰ 2026 ਨੂੰ ਮਨਾਇਆ ਜਾਵੇਗਾ। ਇਸ ਪਵਿੱਤਰ ਮੌਕੇ ’ਤੇ ਭਾਰੀ ਗਿਣਤੀ ਵਿੱਚ ਸਾਧ-ਸੰਗਤ ਦੇ ਪਹੁੰਚ ਰਹੀ ਹੈ। ਪਵਿੱਤਰ ਮਹਾਂਉਤਸਵ ਭੰਡਾਰੇ ਸਬੰਧੀ ਸਾਧ-ਸੰਗਤ ’ਚ ਭਾਰੀ ਉਤਸ਼ਾਹ ਦਾ ਮਾਹੌਲ ਹੈ।

ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦਾ ਐਮਐਸਜੀ ਮਹਾਂਉਤਸਵ ਭੰਡਾਰਾ ਦਿਨ ਐਤਵਾਰ, 15 ਨਵੰਬਰ 2026 ਨੂੰ ਮਨਾਇਆ ਜਾਵੇਗਾ। ਇਹ ਪ੍ਰੋਗਰਾਮ ਐਮਐਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ, ਸ਼ਾਹ ਸਤਿਨਾਮ ਜੀ ਰੂਹਾਨੀ ਧਾਮ, ਰਾਜਗੜ੍ਹ ਸਲਾਬਤਪੁਰਾ, ਜ਼ਿਲ੍ਹਾ ਬਠਿੰਡਾ (ਪੰਜਾਬ) ਵਿਖੇ ਹੋਵੇਗਾ। ਪ੍ਰੋਗਰਾਮ ਦਾ ਸ਼ੁੱਭ ਆਰੰਭ ਸਵੇਰੇ 11:00 ਵਜੇ ਹੋਵੇਗਾ। ਇਸ ਦੌਰਾਨ ਸਾਧ-ਸੰਗਤ ਪਵਿੱਤਰ ਐਮਐਸਜੀ ਮਹਾਂਉਤਸਵ ਭੰਡਾਰੇ ਵਿੱਚ ਸ਼ਾਮਲ ਹੋਵੇਗੀ।

 

Comments

Post Your Comment

About The Author

Related Posts