Body Donation: ਅੱਖਾਂ ਦਾਨ ਅਤੇ ਸਰੀਰਦਾਨ ਕਰਕੇ ਅਸਲੀ ਮਾਨਵਤਾ ਦੀ ਮਿਸਾਲ ਪੇਸ਼ ਕਰ ਗਏ ਦੇਵ ਰਾਜ ਮੰਗਲਾ ਇੰਸਾਂ
ਬਲਾਕ ਮਲੋਟ : ਸਾਲ 2026 ’ਚ ਨਵੀਆਂ ਮੈਡੀਕਲ ਖੋਜਾਂ ਲਈ ਵੱਖ-ਵੱਖ ਮੈਡੀਕਲ ਕਾਲਜਾਂ ਵਿੱਚ ਹੁਣ ਤੱਕ 7 ਸਰੀਰਦਾਨ ਕੀਤੇ ਜਾ ਚੁੱਕੇ ਹਨ
Body Donation: (ਮਨੋਜ) ਮਲੋਟ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਕਾਰਜਾਂ ’ਤੇ ਅਮਲ ਕਰਦੇ ਹੋਏ ਜੋਨ ਨੰਬਰ 3 ਦੇ ਇੱਕ ਸੇਵਾਦਾਰ ਨੇ ਜਿੱਥੇ ਜਿਉਂਦੇ ਜੀਅ ਮਾਨਵਤਾ ਦੀ ਸੇਵਾ ਕੀਤੀ, ਉੱਥੇ ਦੇਹਾਂਤ ਤੋਂ ਬਾਅਦ ਵੀ ਅੱਖਾਂ ਦਾਨ ਅਤੇ ਸਰੀਰਦਾਨ ਕਰਕੇ ਅਸਲੀ ਮਾਨਵਤਾ ਦੀ ਮਿਸਾਲ ਪੇਸ਼ ਕੀਤੀ। ਜ਼ਿਕਰਯੋਗ ਹੈ ਕਿ ਸ਼੍ਰੀ ਦੇਵ ਰਾਜ ਮੰਗਲਾ ਇੰਸਾਂ ਜੋ ਕਿ ਸੇਵਾਦਾਰ ਅਵੀ ਮੰਗਲਾ ਇੰਸਾਂ ਦੇ ਪਿਤਾ ਜੀ ਅਤੇ ਸੇਵਾਦਾਰ ਭੈਣ ਅਨੀਤਾ ਇੰਸਾਂ ਦੇ ਪਤੀ ਸਨ।
ਇਸ ਮੌਕੇ ਸੱਚਖੰਡ ਵਾਸੀ ਦੇਵ ਰਾਜ ਮੰਗਲਾ ਇੰਸਾਂ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ ਕਰਨ ਲਈ ਨਿਵਾਸ ਸਥਾਨ ਮਹਾਂਵੀਰ ਨਗਰ ਤੋਂ ਅੰਤਿਮ ਯਾਤਰਾ ਕੱਢੀ ਗਈ। ਇਸ ਮੌਕੇ ਭਾਰੀ ਗਿਣਤੀ ਵਿੱਚ ਇਕੱਤਰ ਹੋਈ ਸਾਧ-ਸੰਗਤ ਨੇ ਅੰਤਿਮ ਸ਼ਵ ਯਾਤਰਾ ਵਿੱਚ ਫੁੱਲਾਂ ਦੀ ਵਰਖਾ ਕਰਦੇ ਹੋਏ ਸ੍ਰੀ ਦੇਵ ਰਾਜ ਮੰਗਲਾ ਇੰਸਾਂ ਅਮਰ ਰਹੇ ਦੇ ਨਾਅਰੇ ਵੀ ਲਗਾਏ। ਇਸ ਮੌਕੇ ਪਰਿਵਾਰਿਕ ਮੈਂਬਰਾਂ, ਰਿਸ਼ਤੇਦਾਰ, ਪਤਵੰਤਿਆਂ ਅਤੇ ਭਾਰੀ ਗਿਣਤੀ ਵਿੱਚ ਪਹੁੰਚੀ ਸਾਧ-ਸੰਗਤ ਨੇ ਮ੍ਰਿਤਕ ਸਰੀਰ ਬਾਬੇ ਕੇ ਆਯੁਰਵੈਦਿਕ ਮੈਡੀਕਲ ਕਾਲਜ ਐਂਡ ਹਸਪਤਾਲ, ਦੌਧਰ (ਮੋਗਾ) ਨੂੰ ਨਵੀਆਂ ਮੈਡੀਕਲ ਖੋਜਾਂ ਲਈ ਰਵਾਨਾ ਕੀਤਾ।
ਇਹ ਵੀ ਪੜ੍ਹੋ: Punjab Weather Update: ਪੰਜਾਬ ਅਤੇ ਚੰਡੀਗੜ੍ਹ 'ਚ ਅਗਲੇ 4 ਦਿਨ ਮੌਸਮ ਰਹੇਗਾ ਖੁਸ਼ਕ, ਰਾਤ ਨੂੰ ਵਧੇਗੀ ਠੰਢ
ਇਸ ਮੌਕੇ ਪਰਿਵਾਰਿਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਵਿੱਚੋਂ ਸਿਮਰਨ ਇੰਸਾਂ, ਵਿਸ਼ੂ ਇੰਸਾਂ, ਅੰਕੁਸ਼ ਇੰਸਾਂ, ਮਮਤਾ ਇੰਸਾਂ, ਮੋਹਣ ਲਾਲ ਗਰੋਵਰ, ਵਿਜੈ ਕੁਮਾਰ ਮੰਗਲਾ ਤੋਂ ਇਲਾਵਾ ਸੱਚੇ ਨਮਰ ਸੇਵਾਦਾਰ ਰਾਹੁਲ ਇੰਸਾਂ, ਬਲਾਕ ਪ੍ਰੇਮੀ ਸੇਵਕ ਸੰਤੋਖਪਾਲ ਇੰਸਾਂ, ਜੋਨਾਂ ਦੇ ਪ੍ਰੇਮੀ ਸੇਵਕਾਂ ਵਿੱਚੋਂ ਜੋਨ 2 ਦੇ ਸੌਰਵ ਜੱਗਾ ਇੰਸਾਂ, ਜੋਨ 4 ਦੇ ਡਾ.ਇਕਬਾਲ ਇੰਸਾਂ, ਜੋਨ 5 ਦੇ ਸੁਨੀਲ ਬਿੱਟੂ ਇੰਸਾਂ, ਐਮਐਸਜੀ ਆਈਟੀ ਵਿੰਗ ਦੇ ਸੇਵਾਦਾਰ ਅਤੁਲ ਇੰਸਾਂ, ਅਨਮੋਲ ਇੰਸਾਂ, ਕਰਨ ਬਵੇਜਾ ਇੰਸਾਂ ਤੋਂ ਇਲਾਵਾ ਵੱਖ-ਵੱਖ ਜੋਨਾਂ ਦੀ ਸੱਚੀ ਪ੍ਰੇਮੀ ਸੰਮਤੀ ਦੇ ਸੇਵਾਦਾਰ ਅਤੇ ਭਾਰੀ ਗਿਣਤੀ ਵਿੱਚ ਸਾਧ-ਸੰਗਤ ਮੌਜ਼ੂਦ ਸੀ।
ਸਾਲ 2026 ’ਚ ਹੋਏ ਸਰੀਰਦਾਨਾਂ ਦਾ ਵੇਰਵਾ :
ਜਿੱਥੇ ਹੁਣ ਤੱਕ ਬਲਾਕ ਮਲੋਟ ਵਿੱਚ 65 ਸਰੀਰਦਾਨ ਹੋ ਚੁੱਕੇ ਹਨ ਉਥੇ ਸਾਲ 2026 ’ਚ ਵੱਖ-ਵੱਖ ਮੈਡੀਕਲ ਕਾਲਜਾਂ ਵਿੱਚ ਨਵੀਆਂ ਮੈਡੀਕਲ ਖੋਜਾਂ ਲਈ 7 ਸਰੀਰਦਾਨ ਕੀਤੇ ਜਾ ਚੁੱਕੇ ਹਨ।
Comments