Saudi Arabia Airport Attack: ਸਾਊਦੀ ਅਰਬ ਦੇ ਰਿਆਧ ਤੇ ਆਭਾ ਹਵਾਈ ਅੱਡਿਆਂ ’ਤੇ ਹੂਤੀ ਦਾ ਹਮਲਾ, ਤਿੰਨ ਦੀ ਮੌਤ, 36 ਜ਼ਖਮੀ
ਸਾਊਦੀ ਅਰਬ ਦੇ ਰਿਆਧ ਤੇ ਆਭਾ ਹਵਾਈ ਅੱਡਿਆਂ ’ਤੇ ਹੂਤੀ ਦਾ ਹਮਲਾ, ਤਿੰਨ ਦੀ ਮੌਤ, 36 ਜ਼ਖਮੀ
ਰਿਆਧ (ਸੱਚ ਕਹੂੰ ਨਿਊਜ਼/ਹਿੰ.ਸ.)। ਈਰਾਨ ਪੱਖੀ ਹੂਤੀ ਬਾਗੀਆਂ ਨੇ ਸਾਊਦੀ ਅਰਬ ਦੇ ਦੋ ਹਵਾਈ ਅੱਡਿਆਂ ਨੂੰ ਨਿਸ਼ਾਨਾ ਬਣਾਇਆ ਹੈ। ਆਭਾ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਹਮਲੇ ’ਚ ਦੋ ਔਰਤਾਂ ਦੀ ਮੌਤ ਹੋ ਗਈ ਤੇ 28 ਲੋਕ ਜ਼ਖਮੀ ਹੋ ਗਏ। ਰਿਆਧ ਦੇ ਕਿੰਗ ਖਾਲਿਦ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਹਮਲੇ ’ਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਅੱਠ ਹੋਰ ਜ਼ਖਮੀ ਹੋ ਗਏ। ਗਲਫ ਨਿਊਜ਼ ਦੀ ਰਿਪੋਰਟ ਦੇ ਅਨੁਸਾਰ, ਜਨਰਲ ਅਥਾਰਟੀ ਆਫ ਸਿਵਲ ਏਵੀਏਸ਼ਨ (ਜੀਏਸੀਏ) ਨੇ ਕਿਹਾ ਕਿ ਮੰਗਲਵਾਰ ਤੇ ਬੁੱਧਵਾਰ ਨੂੰ ਦੋ ਸਾਊਦੀ ਹਵਾਈ ਅੱਡਿਆਂ ’ਤੇ ਹੂਤੀ ਹਮਲਿਆਂ ਵਿੱਚ ਤਿੰਨ ਲੋਕ ਮਾਰੇ ਗਏ ਤੇ 36 ਹੋਰ ਜ਼ਖਮੀ ਹੋ ਗਏ। ਜੀਏਸੀਏ ਬਿਆਨ ਅਨੁਸਾਰ, ਆਭਾ ਹਵਾਈ ਅੱਡੇ ’ਤੇ ਹਮਲੇ ’ਚ ਦੋ ਔਰਤਾਂ (ਇੱਕ ਮੋਰੱਕੋ ਦੀ ਤੇ ਦੂਜੀ ਅਲਜੀਰੀਅਨ) ਦੀ ਮੌਤ ਹੋ ਗਈ। Saudi Arabia Airport Attack
ਜਦੋਂ ਕਿ 28 ਸਾਊਦੀ ਨਾਗਰਿਕ ਤੇ ਵਿਦੇਸ਼ੀ ਨਿਵਾਸੀ ਜ਼ਖਮੀ ਹੋ ਗਏ। 6 ਅਤੇ 7 ਅਕਤੂਬਰ ਨੂੰ ਆਭਾ ਤੇ ਕਿੰਗ ਖਾਲਿਦ ਹਵਾਈ ਅੱਡਿਆਂ ’ਤੇ ਹਮਲੇ ਕੀਤੇ ਗਏ। ਆਭਾ ਹਵਾਈ ਅੱਡੇ ’ਤੇ ਹੋਏ ਹਮਲੇ ’ਚ ਜ਼ਖਮੀਆਂ ਵਿੱਚ ਸਾਊਦੀ ਨਾਗਰਿਕਾਂ ਦੇ ਨਾਲ-ਨਾਲ ਬੰਗਲਾਦੇਸ਼ ਤੇ ਫਿਲੀਪੀਨਜ਼ ਦੇ ਦੋ ਨਿਵਾਸੀ ਵੀ ਸ਼ਾਮਲ ਹਨ। ਕਿੰਗ ਖਾਲਿਦ ਹਵਾਈ ਅੱਡੇ ’ਤੇ ਜ਼ਖਮੀ ਹੋਏ ਅੱਠ ਲੋਕਾਂ ’ਚ ਪੰਜ ਸਾਊਦੀ ਨਾਗਰਿਕ, ਦੋ ਮਿਸਰੀ ਤੇ ਇੱਕ ਪਾਕਿਸਤਾਨੀ ਸ਼ਾਮਲ ਹਨ। ਸਾਰੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਦੋਵਾਂ ਹਮਲਿਆਂ ’ਚ ਜਾਇਦਾਦ ਨੂੰ ਵੀ ਨੁਕਸਾਨ ਪਹੁੰਚਿਆ, ਹਾਲਾਂਕਿ ਜੀਏਸੀਏ ਨੇ ਨੁਕਸਾਨ ਬਾਰੇ ਕੋਈ ਵੇਰਵਾ ਨਹੀਂ ਦਿੱਤਾ। ਇਸ ਤੋਂ ਇਲਾਵਾ, ਸਾਊਦੀ ਅਰਬ ਦੇ ਕੁਝ ਸ਼ਹਿਰਾਂ ’ਤੇ ਹੂਤੀ ਹਮਲਿਆਂ ’ਚ 13 ਲੋਕ ਜ਼ਖਮੀ ਹੋ ਗਏ। Saudi Arabia Airport Attack
ਇਹ ਵੀ ਪੜ੍ਹੋ : Fiber Rich Foods: ਫਾਈਬਰ ਨਾਲ ਭਰਪੂਰ ਥਾਲੀ ਰੱਖੇਗੀ ਤੁਹਾਨੂੰ ਫਿੱਟ