IND vs NZ: ਵੈਲਿੰਗਟਨ ਟੈਸਟ ’ਚ ਨਿਊਜੀਲੈਂਡ ’ਤੇ ਹਾਰ ਦਾ ਖਤਰਾ ਮੰਡਰਾਇਆ, ਭਾਰਤ ਤੋਂ 233 ਦੌੜਾਂ ਪਿੱਛੇ, ਭਾਰਤ ਵੱਲੋਂ ਰਾਹੁਲ ਤੇ ਪੰਤ ਨੇ ਜੜੇ ਸੈਂਕੜੇ
ਨਿਊਜੀਲੈਂਡ ਦਾ ਦੂਜੀ ਪਾਰੀ ’ਚ ਸਕੋਰ 119/2
ਸਪੋਰਟਸ ਡੈਸਕ। ਵੈਲਿੰਗਟਨ ਟੈਸਟ ’ਚ ਭਾਰਤੀ ਟੀਮ ਨਿਊਜ਼ੀਲੈਂਡ ਖਿਲਾਫ ਮਜ਼ਬੂਤ ਸਥਿਤੀ ’ਚ ਪਹੁੰਚ ਗਈ ਹੈ। ਐਤਵਾਰ ਨੂੰ, ਮੈਚ ਦੇ ਚੌਥੇ ਦਿਨ ਦੀ ਖੇਡ ਸਮਾਪਤ ਹੋ ਗਈ ਹੈ, ਭਾਰਤ ਨੇ ਆਪਣੀ ਪਹਿਲੀ ਪਾਰੀ 720 ਦੌੜਾਂ ’ਤੇ 9 ਵਿਕਟਾਂ ਦੇ ਨੁਕਸਾਨ ਨਾਲ ਐਲਾਨ (ਡਿਕਲੇਅਰ) ਕਰ ਦਿੱਤੀ ਸੀ। ਸ਼ਾਮ ਤੱਕ, ਭਾਰਤੀ ਟੀਮ ਨੇ ਨਿਊਜ਼ੀਲੈਂਡ ਨੂੰ ਦੋ ਝਟਕੇ ਵੀ ਦੇ ਦਿੱਤੇ ਹਨ। ਦਿਨ ਦੀ ਖੇਡ ਖਤਮ ਹੋਣ ਤੱਕ, ਨਿਊਜ਼ੀਲੈਂਡ ਨੇ 119 ਦੌੜਾਂ ਬਣਾ ਲਈਆਂ ਸਨ।
ਡੇਵੋਨ ਕੋਨਵੇ (ਨਾਬਾਦ 59) ਤੇ ਰਚਿਨ ਰਵਿੰਦਰਾ (ਨਾਬਾਦ 27) ਬਣਾ ਕੇ ਪਵੇਲੀਅਨ ਪਰਤੇ, ਜਦਕਿ ਹੈਨਰੀ ਨਿਕੋਲਸ (31) ਤੇ ਟੌਮ ਲੈਥਮ (0) ਆਊਟ ਹੋਏ। ਭਾਰਤ ਨੇ ਆਪਣੀ ਪਹਿਲੀ ਪਾਰੀ ਵਿੱਚ 352 ਦੌੜਾਂ ਦੀ ਬੜ੍ਹਤ ਹਾਸਲ ਕੀਤੀ ਸੀ। ਲੋਕੇਸ਼ ਰਾਹੁਲ (136) ਤੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ (128) ਨੇ ਸੈਂਕੜੇ ਜੜੇ, ਜਦਕਿ ਕਪਤਾਨ ਸ਼ੁਭਮਨ ਗਿੱਲ (98), ਯਸ਼ਸਵੀ ਜਾਇਸਵਾਲ (85), ਦੇਵਦੱਤ ਪਡੀਕਲ (80) ਤੇ ਧਰੁਵ ਜੁਰੇਲ (78) ਨੇ ਅਰਧ-ਸੈਂਕੜਿਆਂ ਵਾਲੀਆਂ ਪਾਰੀਆਂ ਖੇਡੀਆਂ। ਨਿਊਜ਼ੀਲੈਂਡ ਦੀ ਟੀਮ ਆਪਣੀ ਪਹਿਲੀ ਪਾਰੀ ’ਚ 368 ਦੌੜਾਂ ’ਤੇ ਆਲ ਆਊਟ ਹੋ ਗਈ ਸੀ।
ਇਹ ਵੀ ਪੜ੍ਹੋ : Junagadh Car Crash: ਜੂਨਾਗੜ੍ਹ ’ਚ ਕੇਸ਼ੋਦ-ਬਾਲਾਗਾਮ ਰੋਡ ’ਤੇ ਕਾਰ ’ਚ ਅੱਗ ਲੱਗਣ ਕਾਰਨ 3 ਜ਼ਿੰਦਾ ਸੜੇ, 1 ਗੰਭੀਰ ਜ਼ਖਮੀ
Comments