Gurdaspur Heroin Seizure: ਗੁਰਦਾਸਪੁਰ ’ਚ ਡਰੋਨ ਦੀ ਹਲਚਲ ਮਗਰੋਂ ਖੇਤ ’ਚੋਂ 1.013 ਕਿਲੋ ਹੈਰੋਇਨ ਬਰਾਮਦ
ਬੀਓਪੀ ਚੰਦੂਵਡਾਲਾ ਦੇ ਇਲਾਕੇ ’ਚ ਦੇਰ ਰਾਤ ਵੇਖਿਆ ਗਿਆ ਸ਼ੱਕੀ ਡਰੋਨ ਪੁਲਿਸ ਤੇ ਬੀਐੱਸਐੱਫ ਨੇ ਚਲਾਇਆ ਤਲਾਸ਼ੀ ਅਭਿਆਨ
ਗੁਰਦਾਸਪੁਰ (ਸੱਚ ਕਹੂੰ ਨਿਊਜ਼/ਏਜੰਸੀ)। ਪੰਜਾਬ ਦੇ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ’ਚ ਭਾਰਤ-ਪਾਕਿਸਤਾਨ ਸਰਹੱਦ ਨੇੜੇ ਸ਼ੱਕੀ ਡਰੋਨ ਦੀ ਹਲਚਲ ਤੋਂ ਬਾਅਦ ਸੁਰੱਖਿਆ ਏਜੰਸੀਆਂ ਵੱਲੋਂ ਚਲਾਏ ਗਏ ਤਲਾਸ਼ੀ ਅਭਿਆਨ ਦੌਰਾਨ 1 ਕਿਲੋ 13 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਨਸ਼ੇ ਦੀ ਇਹ ਖੇਪ ਪਿੰਡ ਦਿਦੋਵਾਲ ਨੇੜੇ ਖੇਤਾਂ ਵਿੱਚੋਂ ਮਿਲੀ ਹੈ। ਜਾਣਕਾਰੀ ਅਨੁਸਾਰ ਬੀਓਪੀ ਚੰਦੂਵਡਾਲਾ ਇਲਾਕੇ ’ਚ ਰਾਤ ਕਰੀਬ 9:10 ਵਜੇ ਇੱਕ ਸ਼ੱਕੀ ਉੱਡਦੀ ਵਸਤੂ (ਡਰੋਨ) ਦਿਖਾਈ ਦਿੱਤੀ। ਪੰਜਾਬ ਪੁਲਿਸ ਦੀ ਏਡੀਐੱਸ ਟੀਮ ਨੇ ਇਸ ਸ਼ੱਕੀ ਡਰੋਨ ਦੀ ਹਲਚਲ ਦਾ ਪਤਾ ਲਾਇਆ ਤੇ ਤੁਰੰਤ ਇਸ ਸਬੰਧੀ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਨੂੰ ਸੂਚਿਤ ਕੀਤਾ।
ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ ਵੱਲੋਂ ਇਲਾਕੇ ’ਚ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਪਿੰਡ ਦਿਦੋਵਾਲ ਨੇੜੇ ਖੇਤ ’ਚੋਂ ਪੀਲੇ ਰੰਗ ਦਾ ਇੱਕ ਪੈਕੇਟ ਬਰਾਮਦ ਹੋਇਆ। ਜਾਂਚ ਕਰਨ ’ਤੇ ਪੈਕੇਟ ਵਿੱਚੋਂ 1,013 ਗ੍ਰਾਮ ਹੈਰੋਇਨ ਮਿਲੀ। ਸੁਰੱਖਿਆ ਏਜੰਸੀਆਂ ਵੱਲੋਂ ਬਰਾਮਦ ਨਸ਼ੇ ਦੀ ਖੇਪ ਦੇ ਸਰੋਤ ਤੇ ਇਸ ਨੂੰ ਪ੍ਰਾਪਤ ਕਰਨ ਵਾਲੇ ਵਿਅਕਤੀਆਂ ਬਾਰੇ ਪਤਾ ਲਾਉਣ ਲਈ ਜਾਂਚ ਕੀਤੀ ਜਾ ਰਹੀ ਹੈ। ਸਰਹੱਦੀ ਇਲਾਕੇ ’ਚ ਡਰੋਨ ਰਾਹੀਂ ਨਸ਼ਾ ਤਸਕਰੀ ਦੀਆਂ ਕੋਸ਼ਿਸ਼ਾਂ ਨੂੰ ਰੋਕਣ ਲਈ ਸੁਰੱਖਿਆ ਬਲਾਂ ਵੱਲੋਂ ਚੌਕਸੀ ਵਧਾਈ ਗਈ ਹੈ।
ਇਹ ਵੀ ਪੜ੍ਹੋ : Platinum Jubilee Coin: ਪ੍ਰਧਾਨ ਮੰਤਰੀ ਨੇ ਆਈਆਈਟੀ ਖੜਗਪੁਰ ਦੀ ਪਲੈਟੀਨਮ ਜੁਬਲੀ ’ਤੇ ਜਾਰੀ ਕੀਤਾ 75 ਰੁਪਏ ਦਾ ਯਾਦਗਾਰੀ ਸਿੱਕਾ
Comments