Uttarakhand Road Accidents: ਉੱਤਰਾਖੰਡ ’ਚ 2 ਭਿਆਨਕ ਸੜਕ ਹਾਦਸੇ, 12 ਮੌਤਾਂ

ਹਾਈਵੇਅ ’ਤੇ ਬੱਸ ਨਦੀ ’ਚ ਡਿੱਗੀ, 8 ਮੌਤਾਂ, ਬੋਲੇਰੋ ਖੱਡ ’ਚ ਡਿੱਗੀ, 4 ਮੌਤਾਂ

Khushdeep Singh Picture
Published On

ਰਿਸ਼ੀਕੇਸ਼ (ਸੱਚ ਕਹੂੰ ਨਿਊਜ਼)। ਉੱਤਰਾਖੰਡ ’ਚ ਅੱਜ ਸਵੇਰੇ 2 ਭਿਆਨਕ ਸੜਕ ਹਾਦਸੇ ਵਾਪਰੇ ਹਨ। ਅੱਜ ਮੰਗਲਵਾਰ ਸਵੇਰੇ ਉੱਤਰਾਖੰਡ ’ਚ ਸੜਕ ਹਾਦਸਿਆਂ ਦੀਆਂ ਦੋ ਵੱਖ-ਵੱਖ ਘਟਨਾਵਾਂ ’ਚ 12 ਲੋਕਾਂ ਦੀ ਮੌਤ ਹੋ ਗਈ ਤੇ 32 ਹੋਰ ਜ਼ਖ਼ਮੀ ਹੋ ਗਏ ਹਨ।

  • ਪਹਿਲਾ ਹਾਦਸਾ : ਟਿਹਰੀ ਜ਼ਿਲ੍ਹੇ ’ਚ ਰਿਸ਼ੀਕੇਸ਼-ਬਦਰੀਨਾਥ ਰਾਸ਼ਟਰੀ ਰਾਜਮਾਰਗ ’ਤੇ ਗੁਲਾਰ ਨੇੜੇ ਵਾਪਰਿਆ। ਮੰਗਲਵਾਰ ਸਵੇਰੇ, ਯਾਤਰੀਆਂ ਨਾਲ ਭਰੀ ਇੱਕ ਬੱਸ ਲਗਭਗ 100 ਮੀਟਰ ਹੇਠਾਂ ਇੱਕ ਨਦੀ ’ਚ ਡਿੱਗ ਗਈ। ਇਸ ਹਾਦਸੇ ’ਚ 8 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 26 ਹੋਰ, ਜਿਨ੍ਹਾਂ ਵਿੱਚ ਤਿੰਨ ਸਾਲ ਦੀ ਇੱਕ ਬੱਚੀ ਵੀ ਸ਼ਾਮਲ ਹੈ, ਜ਼ਖ਼ਮੀ ਹੋ ਗਏ ਹਨ।
  • ਦੂਜਾ ਹਾਦਸਾ : ਰੁਦਰਪ੍ਰਯਾਗ ਦੀ ਕਿਉਂਜਾ ਘਾਟੀ ’ਚ ਵਾਪਰਿਆ ਹੈ। ਪੋਖਰੀ ਵਿਖੇ ਇੱਕ ਸਮਾਗਮ ਤੋਂ ਵਾਪਸ ਆ ਰਹੇ ਵਿਆਹ ਦੇ ਮਹਿਮਾਨਾਂ ਨੂੰ ਲੈ ਕੇ ਜਾ ਰਹੀ ਇੱਕ ਬੋਲੇਰੋ ਗੱਡੀ ਡੂੰਘੀ ਖੱਡ ’ਚ ਡਿੱਗ ਗਈ। ਇਸ ਹਾਦਸੇ ’ਚ 4 ਲੋਕਾਂ ਦੀ ਮੌਤ ਹੋ ਗਈ ਹੈ ਤੇ 6 ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿੱਚੋਂ 4 ਦੀ ਹਾਲਤ ਗੰਭੀਰ ਹੈ, ਜਿਨ੍ਹਾਂ ਨੂੰ ਸ੍ਰੀਨਗਰ ਬੇਸ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : Yamuna River Pollution: ਯਮੁਨਾ ਦੇ ਵਧਦੇ ਪ੍ਰਦੂਸ਼ਣ ’ਤੇ ਸੁਪਰੀਮ ਕੋਰਟ ਸਖ਼ਤ

Comments

Post Your Comment

About The Author

Related Posts