Fiber Rich Foods: ਫਾਈਬਰ ਨਾਲ ਭਰਪੂਰ ਥਾਲੀ ਰੱਖੇਗੀ ਤੁਹਾਨੂੰ ਫਿੱਟ

ਫਾਈਬਰ ਨਾਲ ਭਰਪੂਰ ਥਾਲੀ ਰੱਖੇਗੀ ਤੁਹਾਨੂੰ ਫਿੱਟ

Khushdeep Singh Picture
Published On

Fiber Rich Foods: ਸਿਹਤਮੰਦ ਰਹਿਣ ਲਈ ਸਿਰਫ਼ ਢਿੱਡ ਭਰਨਾ ਕਾਫ਼ੀ ਨਹੀਂ ਹੈ, ਸਗੋਂ ਇਹ ਵੀ ਜ਼ਰੂਰੀ ਹੈ ਕਿ ਸਾਡੀ ਥਾਲੀ ’ਚ ਸਰੀਰ ਦੀ ਲੋੜ ਅਨੁਸਾਰ ਪੋਸ਼ਕ ਤੱਤ ਮੌਜੂਦ ਹੋਣ। ਫਾਈਬਰ ਵੀ ਇਹੋ-ਜਿਹੇ ਜ਼ਰੂਰੀ ਪੋਸ਼ਕ ਤੱਤਾਂ ਵਿੱਚ ਸ਼ਾਮਲ ਹੈ, ਜੋ ਪਾਚਨ ਤੰਤਰ ਨੂੰ ਸਿਹਤਮੰਦ ਰੱਖਣ ਦੇ ਨਾਲ-ਨਾਲ ਲੰਮੇ ਸਮੇਂ ਤੱਕ ਢਿੱਡ ਭਰਿਆ ਹੋਇਆ ਮਹਿਸੂਸ ਕਰਵਾਉਣ ’ਚ ਮੱਦਦ ਕਰਦਾ ਹੈ। ਫਲ, ਸਬਜ਼ੀਆਂ, ਦਾਲਾਂ ਤੇ ਸਾਬੁਤ ਅਨਾਜ ਇਸ ਦੇ ਚੰਗੇ ਸਰੋਤ ਹਨ।

ਫ਼ਲ ਬਣਾਉਣ ਪੌਸ਼ਟਿਕ ਥਾਲੀ

ਫਲਾਂ ਵਿੱਚ ਕੁਦਰਤੀ ਰੂਪ ਵਿੱਚ ਫਾਈਬਰ ਪਾਇਆ ਜਾਂਦਾ ਹੈ ਤੇ ਇਨ੍ਹਾਂ ਨੂੰ ਰੋਜ਼ਾਨਾ ਦੀ ਖੁਰਾਕ ਦਾ ਹਿੱਸਾ ਬਣਾਉਣਾ ਪਾਚਨ ਲਈ ਫਾਇਦੇਮੰਦ ਹੋ ਸਕਦਾ ਹੈ। ਸੇਬ, ਅਮਰੂਦ, ਨਾਸ਼ਪਾਤੀ, ਸੰਤਰਾ ਤੇ ਪਪੀਤਾ ਵਰਗੇ ਫਲਾਂ ’ਚ ਵੱਖ-ਵੱਖ ਮਾਤਰਾ ’ਚ ਘੁਲਣਸ਼ੀਲ ਤੇ ਗੈਰ-ਘੁਲਣਸ਼ੀਲ ਫਾਈਬਰ ਪਾਇਆ ਜਾਂਦਾ ਹੈ। ਫਾਈਬਰ ਮਲ ਨੂੰ ਨਰਮ ਰੱਖਣ ਅਤੇ ਨਿਯਮਿਤ ਮਲ ਤਿਆਗ ’ਚ ਮੱਦਦ ਕਰ ਸਕਦਾ ਹੈ, ਜਿਸ ਨਾਲ ਕਬਜ਼ ਦੀ ਸਮੱਸਿਆ ਤੋਂ ਬਚਾਅ ’ਚ ਸਹਾਇਤਾ ਮਿਲਦੀ ਹੈ। ਇਸ ਤੋਂ ਇਲਾਵਾ ਫਾਈਬਰ ਯੁਕਤ ਫਲ ਖਾਣ ਤੋਂ ਬਾਅਦ ਢਿੱਡ ਦੇਰ ਤੱਕ ਭਰਿਆ ਮਹਿਸੂਸ ਹੋ ਸਕਦਾ ਹੈ, ਜਿਸ ਨਾਲ ਵਾਰ-ਵਾਰ ਕੁਝ ਖਾਣ ਦੀ ਇੱਛਾ ਘੱਟ ਹੋ ਸਕਦੀ ਹੈ। ਹਾਲਾਂਕਿ ਫਲਾਂ ਦਾ ਸੇਵਨ ਜੂਸ ਦੀ ਬਜਾਇ ਪੂਰੇ ਫਲ ਦੇ ਰੂਪ ਵਿੱਚ ਕਰਨਾ ਵਧੇਰੇ ਬਿਹਤਰ ਮੰਨਿਆ ਜਾਂਦਾ ਹੈ।

ਸਬਜ਼ੀਆਂ ਤੋਂ ਮਿਲੇ ਭਰਪੂਰ ਫਾਈਬਰ | Fiber Rich Foods

ਰੋਜ਼ਾਨਾ ਦੀ ਥਾਲੀ ’ਚ ਲੋੜੀਂਦੀਆਂ ਸਬਜ਼ੀਆਂ ਸ਼ਾਮਲ ਕਰਨਾ ਸੰਤੁਲਿਤ ਖੁਰਾਕ ਦਾ ਅਹਿਮ ਹਿੱਸਾ ਹੈ। ਹਰੀਆਂ ਪੱਤੇਦਾਰ ਸਬਜ਼ੀਆਂ ਤੋਂ ਲੈ ਕੇ ਗਾਜਰ, ਮਟਰ, ਫੁੱਲਗੋਭੀ ਤੇ ਹੋਰ ਮੌਸਮੀ ਸਬਜ਼ੀਆਂ ਤੱਕ, ਵੱਖ-ਵੱਖ ਸਬਜ਼ੀਆਂ ਸਰੀਰ ਨੂੰ ਫਾਈਬਰ ਦੇ ਨਾਲ ਕਈ ਵਿਟਾਮਿਨ ਅਤੇ ਖਣਿੱਜ ਵੀ ਉਪਲੱਬਧ ਕਰਵਾਉਂਦੀਆਂ ਹਨ। ਫਾਈਬਰ ਭੋਜਨ ਤੋਂ ਬਾਅਦ ਖੂਨ ਵਿੱਚ ਗਲੂਕੋਜ਼ ਦੇ ਵਧਣ ਦੀ ਗਤੀ ਨੂੰ ਹੌਲੀ ਕਰਨ ਵਿੱਚ ਮੱਦਦ ਕਰ ਸਕਦਾ ਹੈ ਅਤੇ ਢਿੱਡ ਨੂੰ ਲੰਮੇ ਸਮੇਂ ਤੱਕ ਭਰਿਆ ਰੱਖਣ ਵਿੱਚ ਯੋਗਦਾਨ ਪਾਉਂਦਾ ਹੈ।

ਦਾਲਾਂ ਦੇਣ ਫਾਈਬਰ ਤੇ ਪ੍ਰੋਟੀਨ

ਦਾਲਾਂ ਭਾਰਤੀ ਭੋਜਨ ਦਾ ਅਹਿਮ ਹਿੱਸਾ ਹਨ ਤੇ ਇਨ੍ਹਾਂ ’ਚ ਫਾਈਬਰ ਦੇ ਨਾਲ ਪ੍ਰੋਟੀਨ ਵੀ ਚੰਗੀ ਮਾਤਰਾ ਵਿੱਚ ਪਾਇਆ ਜਾਂਦਾ ਹੈ। ਮਸਰ, ਮੂੰਗੀ, ਛੋਲੇ, ਅਰਹਰ ਅਤੇ ਹੋਰ ਫਲੀਆਂ ਰੋਜ਼ਮਰ੍ਹਾ ਦੇ ਭੋਜਨ ਵਿੱਚ ਪ੍ਰੋਟੀਨ ਜੋੜਨ ਦਾ ਸੌਖਾ ਤਰੀਕਾ ਹਨ। ਇਨ੍ਹਾਂ ਵਿੱਚ ਮੌਜੂਦ ਫਾਈਬਰ ਪਾਚਨ ਨੂੰ ਬਿਹਤਰ ਰੱਖਣ ਤੇ ਮਲ ਤਿਆਗ ਨੂੰ ਨਿਯਮਿਤ ਬਣਾਉਣ ਵਿੱਚ ਮੱਦਦ ਕਰ ਸਕਦਾ ਹੈ।

ਸਾਬਤ ਅਨਾਜ ਰੱਖੋ ਜ਼ਰੂਰੀ

ਫਾਈਬਰ ਨਾਲ ਭਰਪੂਰ ਥਾਲੀ ਵਿੱਚ ਸਾਬਤ ਅਨਾਜ ਨੂੰ ਵੀ ਥਾਂ ਮਿਲਣੀ ਚਾਹੀਦੀ ਹੈ। ਕਣਕ ਦਾ ਆਟਾ, ਜੌਂ, ਬਾਜਰਾ, ਰਾਗੀ, ਓਟਸ ਅਤੇ ਹੋਰ ਸਾਬਤ ਅਨਾਜ ਆਪਣੇ ਰਿਫਾਈਨਡ ਬਦਲਾਂ ਦੀ ਤੁਲਨਾ ਵਿੱਚ ਵਧੇਰੇ ਫਾਈਬਰ ਪ੍ਰਦਾਨ ਕਰ ਸਕਦੇ ਹਨ। ਇਨ੍ਹਾਂ ਵਿੱਚ ਫਾਈਬਰ ਦੇ ਨਾਲ ਬੀ ਸਮੂਹ ਦੇ ਵਿਟਾਮਿਨ, ਆਇਰਨ, ਮੈਗਨੀਸ਼ੀਅਮ ਅਤੇ ਹੋਰ ਪੋਸ਼ਕ ਤੱਤ ਵੀ ਮਿਲਦੇ ਹਨ। ਭੋਜਨ ਵਿੱਚ ਸਲਾਦ ਅਤੇ ਸਾਬਤ ਅਨਾਜ ਨੂੰ ਸ਼ਾਮਲ ਕਰਨ ਨਾਲ ਕੁੱਲ ਫਾਈਬਰ ਸੇਵਨ ਵਧਾਉਣ ਵਿੱਚ ਮੱਦਦ ਮਿਲ ਸਕਦੀ ਹੈ। Fiber Rich Foods

ਏਜੰਸੀ

About The Author

Related Posts