Wellington Test: ਵੈਲਿੰਗਟਨ ਟੈਸਟ ਡਰਾਅ, ਮਿਚੇਲ ਤੇ ਫਿਲਿਪਸ ਦੀ ਸਾਂਝੇਦਾਰੀ ਬਣੀ ਭਾਰਤ ਲਈ ਮੁਸੀਬਤ
43 ਓਵਰਾਂ ’ਚ ਇੱਕ ਵੀ ਵਿਕਟ ਨਹੀਂ ਲੈ ਸਕਦੀ ਟੀਮ ਇੰਡੀਆ
ਸਪੋਰਟਸ ਡੈਸਕ। ਭਾਰਤ ਤੇ ਨਿਊਜ਼ੀਲੈਂਡ ਵਿਚਕਾਰ ਪਹਿਲਾ ਟੈਸਟ ਮੈਚ ਡਰਾਅ ’ਤੇ ਸਮਾਪਤ ਹੋ ਗਿਆ ਹੈ। ਭਾਰਤੀ ਗੇਂਦਬਾਜ਼ ਆਖਰੀ 43 ਓਵਰਾਂ ’ਚ ਇੱਕ ਵੀ ਵਿਕਟ ਲੈਣ ’ਚ ਅਸਫਲ ਰਹੇ। ਸੋਮਵਾਰ ਨੂੰ, ਜੋ ਕਿ ਮੈਚ ਦਾ ਆਖਰੀ ਦਿਨ ਸੀ, ਭਾਰਤ ਨੂੰ ਜਿੱਤ ਦਰਜ ਕਰਨ ਲਈ 8 ਵਿਕਟਾਂ ਦੀ ਲੋੜ ਸੀ। ਚਾਹ ਦੇ ਵਿਰਾਮ (ਟੀ-ਬ੍ਰੇਕ) ਤੋਂ ਪਹਿਲਾਂ ਪੰਜ ਬੱਲੇਬਾਜ਼ ਆਊਟ ਹੋ ਚੁੱਕੇ ਸਨ, ਜਿਸ ਤੋਂ ਬਾਅਦ ਭਾਰਤ ਨੂੰ ਆਖਰੀ ਡੇਢ ਸੈਸ਼ਨ ਦੌਰਾਨ 5 ਹੋਰ ਵਿਕਟਾਂ ਦੀ ਲੋੜ ਸੀ। ਡੈਰਿਲ ਮਿਸ਼ੇਲ ਤੇ ਗਲੇਨ ਫਿਲਿਪਸ ਵਿਚਕਾਰ ਹੋਈ ਸਾਂਝੇਦਾਰੀ ਨੇ ਉਨ੍ਹਾਂ ਦੀ ਟੀਮ ਨੂੰ ਪਾਰੀ ਦੀ ਹਾਰ ਤੋਂ ਬਚਾ ਲਿਆ। ਪਹਿਲੀ ਪਾਰੀ ਵਿੱਚ, ਭਾਰਤੀ ਟੀਮ ਨੇ 352 ਦੌੜਾਂ ਦੀ ਲੀਡ ਬਣਾਈ ਸੀ ਤੇ ਅੰਤ ’ਚ 720/9 ਦੇ ਸਕੋਰ ’ਤੇ ਆਪਣੀ ਪਾਰੀ ਐਲਾਨ (ਡਿਕਲੇਅਰ) ਕਰ ਦਿੱਤੀ ਸੀ। ਨਿਊਜ਼ੀਲੈਂਡ ਦੀ ਟੀਮ ਆਪਣੀ ਪਹਿਲੀ ਪਾਰੀ ’ਚ 368 ਦੌੜਾਂ ’ਤੇ ਆਲ ਆਊਟ ਹੋ ਗਈ ਸੀ।
ਹੈਨਰੀ ਨਿਕੋਲਸ ‘ਪਲੇਅਰ ਆਫ਼ ਦ ਮੈਚ’ ਚੁਣੇ
ਹੈਨਰੀ ਨਿਕੋਲਸ, ਜਿਨ੍ਹਾਂ ਨੇ ਪਹਿਲੀ ਪਾਰੀ ’ਚ 175 ਦੌੜਾਂ ਦੀ ਅਜੇਤੂ ਪਾਰੀ ਖੇਡੀ ਸੀ, ਨੂੰ ‘ਪਲੇਅਰ ਆਫ਼ ਦ ਮੈਚ’ ਚੁਣਿਆ ਗਿਆ। ਉਹ ਦੂਜੀ ਪਾਰੀ ’ਚ ਵੀ 31 ਦੌੜਾਂ ਬਣਾਈਆਂ ਸਨ।
ਡਰਾਅ ਨਾਲ ਦੋਵੇਂ ਟੀਮਾਂ ਨੂੰ ਨੁਕਸਾਨ, ਡਬਲਯੂਟੀਸੀ ’ਚ ਪਹੁੰਚਣਾ ਹੋਇਆ ਮੁਸ਼ਕਲ
ਇਸ ਨਤੀਜੇ ਨੇ ਦੋਵਾਂ ਟੀਮਾਂ ਦੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ’ਚ ਪਹੁੰਚਣ ਦੀਆਂ ਸੰਭਾਵਨਾਵਾਂ ਨੂੰ ਝਟਕਾ ਦਿੱਤਾ ਹੈ। ਭਾਰਤ ਨੂੰ ਵਧੇਰੇ ਨੁਕਸਾਨ ਹੋਇਆ ਹੈ, ਕਿਉਂਕਿ ਹੁਣ ਗਲਤੀ ਦੀ ਗੁੰਜਾਇਸ਼ ਬਹੁਤ ਘੱਟ ਰਹਿ ਗਈ ਹੈ। ਭਾਰਤ ਦਾ ਪੀਸੀਟੀ (ਜਿੱਤੇ ਗਏ ਅੰਕਾਂ ਦੀ ਪ੍ਰਤੀਸ਼ਤਤਾ) 50 ਫੀਸਦੀ ਹੈ, ਜਦੋਂ ਕਿ ਨਿਊਜ਼ੀਲੈਂਡ ਦਾ ਪੀਸੀਟੀ 66.67 ਫੀਸਦੀ ਹੈ। ਨਿਊਜ਼ੀਲੈਂਡ ਤੀਜੇ ਸਥਾਨ ’ਤੇ ਖਿਸਕ ਗਿਆ ਹੈ, ਹਾਲਾਂਕਿ ਉਨ੍ਹਾਂ ਕੋਲ ਅਜੇ ਵੀ ਭਾਰਤ ਦੇ ਮੁਕਾਬਲੇ ਫਾਈਨਲ ’ਚ ਪਹੁੰਚਣ ਦਾ ਬਿਹਤਰ ਮੌਕਾ ਹੈ। ਦੱਖਣੀ ਅਫਰੀਕਾ ਇਸ ਸਮੇਂ 75 ਫੀਸਦੀ ਅੰਕਾਂ ਨਾਲ ਡਬਲਯੂਟੀਸੀ ਅੰਕ ਸੂਚੀ ’ਚ ਨਾਲ ਸਿਖਰਲੇ ਸਥਾਨ ’ਤੇ ਹੈ, ਜਦੋਂ ਕਿ ਕੰਗਾਰੂ 69 ਫੀਸਦੀ ਨਾਲ ਦੂਜੇ ਸਥਾਨ ’ਤੇ ਹੈ।
ਇਹ ਵੀ ਪੜ੍ਹੋ : Punjab Assembly Elections 2027: ਭਾਜਪਾ ਨੇ ਚੋਣ ਵਾਅਦਾ ਪੱਤਰ ਲਈ ਲੋਕਾਂ ਤੋਂ ਮੰਗੇ ਸੁਝਾਅ
Comments