Cyclone Akvan: ਚੱਕਰਵਾਤ ਅਕਵਾਨ ਦੋ ਦਿਨਾਂ ’ਚ ਪਹੁੰਚੇਗਾ ਆਂਧਰਾ ਪ੍ਰਦੇਸ਼, ਭਾਰੀ ਮੀਂਹ ਦੀ ਚਿਤਾਵਨੀ

145 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਚੱਲਣਗੀਆਂ ਹਵਾਵਾਂ

Khushdeep Singh Picture
Published On

ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਬੰਗਾਲ ਦੀ ਖਾੜੀ ’ਚ ਬਣਿਆ ਚੱਕਰਵਾਤ ‘ਅਕਵਾਨ’ ਅੱਜ ਸ਼ਾਮ ਤੱਕ ਇੱਕ ਗੰਭੀਰ ਚੱਕਰਵਾਤੀ ਤੂਫ਼ਾਨ ਦਾ ਰੂਪ ਲੈ ਸਕਦਾ ਹੈ। ਇਸ ਦੇ 19 ਨਵੰਬਰ ਦੀ ਰਾਤ ਨੂੰ ਆਂਧਰਾ ਪ੍ਰਦੇਸ਼ ਦੇ ਤੱਟ ਨਾਲ ਟਕਰਾਉਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ ਨੇ ਚੇਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਇਸ ਦੌਰਾਨ ਹਵਾ ਦੀ ਰਫ਼ਤਾਰ 120-130 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਸਕਦੀ ਹੈ, ਜੋ ਵੱਧ ਤੋਂ ਵੱਧ 145 ਕਿਲੋਮੀਟਰ ਪ੍ਰਤੀ ਘੰਟਾ ਤੱਕ ਵੀ ਜਾ ਸਕਦੀ ਹੈ। ਆਂਧਰਾ ਪ੍ਰਦੇਸ਼, ਓਡੀਸ਼ਾ ਤੇ ਤਾਮਿਲਨਾਡੂ ਲਈ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ, ਜੋ 21 ਨਵੰਬਰ ਤੱਕ ਲਾਗੂ ਰਹੇਗਾ। ਚੱਕਰਵਾਤ ‘ਅਰਨਾਬ’ ਤੇ ‘ਮੁਰਾਸੂ’ ਤੋਂ ਬਾਅਦ, ‘ਅਕਵਾਨ’ ਤਿੰਨ ਹਫ਼ਤਿਆਂ ਅੰਦਰ ਆਂਧਰਾ ਪ੍ਰਦੇਸ਼ ਨੂੰ ਪ੍ਰਭਾਵਿਤ ਕਰਨ ਵਾਲਾ ਤੀਜਾ ਤੂਫ਼ਾਨ ਹੋਵੇਗਾ। ਪਿਛਲੇ ਦੋ ਤੂਫ਼ਾਨਾਂ ਕਾਰਨ ਲਗਭਗ 7,000 ਕਰੋੜ ਰੁਪਏ ਦੀਆਂ ਫ਼ਸਲਾਂ ਦਾ ਨੁਕਸਾਨ ਹੋਇਆ ਸੀ।

ਪਹਾੜਾਂ ’ਤੇ ਬਰਫ਼ਬਾਰੀ, ਬਦਰੀਨਾਥ ’ਚ ਦਰਿਆ ਦਾ ਪਾਣੀ ਜੰਮਣ ਲੱਗਿਆ

ਇਸ ਦੌਰਾਨ, ਪਹਾੜੀ ਇਲਾਕਿਆਂ ’ਚ ਬਰਫ਼ਬਾਰੀ ਤੇ ਮੀਂਹ ਕਾਰਨ ਠੰਢ ਵੱਧ ਗਈ ਹੈ। ਕਈ ਸੂਬਿਆਂ ’ਚ ਰਾਤ ਦਾ ਤਾਪਮਾਨ ਡਿੱਗ ਕੇ ਲਗਭਗ 10 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਉੱਤਰਾਖੰਡ ਦੇ ਬਦਰੀਨਾਥ ’ਚ ਬਰਫ਼ਬਾਰੀ ਤੋਂ ਬਾਅਦ ਤਾਪਮਾਨ ਡਿੱਗ ਕੇ -11 ਡਿਗਰੀ ਸੈਲਸੀਅਸ ਹੋ ਗਿਆ, ਜਿਸ ਕਾਰਨ ਦਰਿਆ ਦਾ ਪਾਣੀ ਜੰਮਣ ਲੱਗਿਆ ਹੈ। ਮੰਗਲਵਾਰ ਸਵੇਰੇ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ ਤੇ ਬਿਹਾਰ ਸਮੇਤ 8 ਸੂਬਿਆਂ ’ਚ ਸੰਘਣੀ ਧੁੰਦ ਛਾਈ ਰਹੀ। ਚੱਕਰਵਾਤ ‘ਅਕਵਾਨ’ ਦੇ ਪ੍ਰਭਾਵ ਕਾਰਨ, ਇਨ੍ਹਾਂ ਸੂਬਿਆਂ ’ਚ 20-21 ਨਵੰਬਰ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : Jhunjhunu Former Sarpanch Death: ਪੰਚਾਇਤ ਚੋਣਾਂ ਦੌਰਾਨ ਹਿੰਸਕ ਝੜਪਾਂ, ਸਾਬਕਾ ਸਰਪੰਚ ਦੀ ਮੌਤ

Comments

Post Your Comment

About The Author

Related Posts