Walfare Work: ਖੂਨਦਾਨ ਲਈ ਡੇਰਾ ਸ਼ਰਧਾਲੂ ਦੀਪਤੀ ਇੰਸਾਂ ਦਾ ਰਾਜ ਪੱਧਰੀ ਸਮਾਗਮ ’ਚ ਵਿਸ਼ੇਸ਼ ਸਨਮਾਨ

ਪੂਜਨੀਕ ਗੁਰੂ ਜੀ ਦੀ ਪਵਿੱਤਰ ਪ੍ਰੇਰਨਾ ਨਾਲ ਹੁਣ ਤੱਕ 40 ਵਾਰ ਕਰ ਚੁੱਕੀ ਖੂਨਦਾਨ

Khushdeep Singh Picture
Published On

ਸੰਗਰੂਰ (ਨਰੇਸ਼ ਕੁਮਾਰ)। ਡੇਰਾ ਸੱਚਾ ਸੌਦਾ ਦੇ ‘ਟਰੂ ਬਲੱਡ ਪੰਪ’ ਦੇ ਮੈਂਬਰ ਦੀਪਤੀ ਇੰਸਾਂ ਨੂੰ ਪੰਜਾਬ ਸਟੇਟ ਬਲੱਡ ਟ੍ਰਾਂਸਫਿਊਜ਼ਨ ਕੌਂਸਲ ਵੱਲੋਂ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਨੂੰ ਇਹ ਪ੍ਰਸੰਸਾ ਸਰਟੀਫਿਕੇਟ 5 ਅਕਤੂਬਰ 2026 ਨੂੰ ਚੰਡੀਗੜ੍ਹ ਵਿਖੇ ਹੋਏ ਰਾਜ ਪੱਧਰੀ ਰਾਸਟਰੀ ਸਵੈਇੱਛਕ ਖੂਨਦਾਨ ਦਿਵਸ ਸਮਾਗਮ ਦੌਰਾਨ ਪ੍ਰਦਾਨ ਕੀਤਾ ਗਿਆ। ਸਰਟੀਫਿਕੇਟ ’ਚ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫ਼ੇਅਰ ਕਮੇਟੀ ਦੀ ਸੇਵਾਦਾਰ ਦੀਪਤੀ ਇੰਸਾਂ ਵੱਲੋਂ ਸਾਲ 2025-26 ਦੌਰਾਨ ਕੀਤੇ ਸਵੈਇੱਛਕ ਖੂਨਦਾਨ ਅਤੇ ਮਨੁੱਖਤਾ ਦੀ ਸੇਵਾ ਲਈ ਕੀਤੇ ਨਿਸ਼ਕਾਮ ਯੋਗਦਾਨ ਦੀ ਸ਼ਲਾਘਾ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਦੀਪਤੀ ਇੰਸਾਂ ਹੁਣ ਤੱਕ 40 ਵਾਰ ਖੂਨਦਾਨ ਕਰ ਚੁੱਕੇ ਹਨ।  ਗੱਲਬਾਤ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਤੋਂ ਮਿਲੀ ਮਨੁੱਖਤਾ ਦੀ ਸੇਵਾ ਅਤੇ ਖੂਨਦਾਨ ਦੀ ਪ੍ਰੇਰਨਾ ਸਦਕਾ ਉਹ ਹਮੇਸ਼ਾ ਲੋੜਵੰਦਾਂ ਦੀ ਮੱਦਦ ਲਈ ਖੂਨਦਾਨ ਕਰਨ ਵਾਸਤੇ ਤਿਆਰ ਰਹਿੰਦੇ ਹਨ।ਉਨ੍ਹਾਂ ਦਾ ਬਲੱਡ ਗਰੁੱਪ ਵੀ ਦੁਰਲੱਭ ਹੈ। Walfare Work

ਜੋ ਤੁਲਨਾਤਮਕ ਤੌਰ ’ਤੇ ਘੱਟ ਮਿਲਣ ਵਾਲੇ ਬਲੱਡ ਗਰੁੱਪਾਂ ’ਚੋਂ ਇੱਕ ਹੈ। ਇਸ ਕਾਰਨ ਐਮਰਜੈਂਸੀ ਸਮੇਂ ਉਨ੍ਹਾਂ ਵੱਲੋਂ ਕੀਤਾ ਗਿਆ ਖੂਨਦਾਨ ਹੋਰ ਵੀ ਮਹੱਤਵਪੂਰਨ ਬਣ ਜਾਂਦਾ ਹੈ। ਦੀਪਤੀ ਇੰਸਾਂ ਦਾ ਕਹਿਣਾ ਹੈ ਕਿ ਖੂਨਦਾਨ ਇੱਕ ਅਜਿਹੀ ਸੇਵਾ ਹੈ ਜਿਸ ਨਾਲ ਕਿਸੇ ਲੋੜਵੰਦ ਦੀ ਜ਼ਿੰਦਗੀ ਬਚਾਈ ਜਾ ਸਕਦੀ ਹੈ, ਇਸ ਲਈ ਹਰ ਤੰਦਰੁਸਤ ਵਿਅਕਤੀ ਨੂੰ ਸਮੇਂ-ਸਮੇਂ ’ਤੇ ਖੂਨਦਾਨ ਲਈ ਅੱਗੇ ਆਉਣਾ ਚਾਹੀਦਾ ਹੈ। ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫ਼ੇਅਰ ਕਮੇਟੀ ਦੀ ਸੇਵਾਦਾਰ ਦੀਪਤੀ ਇੰਸਾਂ ਨੇ ਕਿਹਾ ਕਿ ਉਹ ਹੁਣ ਤੱਕ 40 ਵਾਰ ਖੂਨਦਾਨ ਕਰ ਚੁੱਕੇ ਹਨ ਅਤੇ ਖੂਨਦਾਨ ਕਰਨ ਨਾਲ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕਮਜ਼ੋਰੀ ਮਹਿਸੂਸ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਖੂਨਦਾਨ ਅਤੇ ਮਨੁੱਖਤਾ ਦੀ ਸੇਵਾ ਦੀ ਪ੍ਰੇਰਨਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੋਂ ਮਿਲੀ ਹੈ। ਪੰਜਾਬ ਸਟੇਟ ਬਲੱਡ ਟ੍ਰਾਂਸਫਿਊਜਨ ਕੌਂਸਲ/ਬਲੱਡ ਟ੍ਰਾਂਸਫਿਊਜਨ ਸਰਵਿਸਿਜ, ਪੰਜਾਬ ਵੱਲੋਂ ਦਿੱਤੇ ਇਸ ਸਨਮਾਨ ਨਾਲ ਦੀਪਤੀ ਇੰਸਾਂ ਦੇ ਪਰਿਵਾਰ ਅਤੇ ਸੇਵਾਦਾਰਾਂ ਵਿੱਚ ਖੁਸ਼ੀ ਦੀ ਲਹਿਰ ਹੈ। ਇਸ ਮੌਕੇ ਸੱਚੇ ਨਿਮਰ ਸੇਵਾਦਾਰ ਭੈਣ ਸਰੋਜ ਇੰਸਾਂ ਅਤੇ ਖੂਨਦਾਨ ਸੰਮਤੀ ਸੰਗਰੂਰ ਦੇ ਸੇਵਾਦਾਰ ਸ਼ਮਸ਼ੇਰ ਸਿੰਘ ਰਿੰਕੂ ਇੰਸਾਂ ਵੀ ਹਾਜ਼ਰ ਸਨ। Walfare Work

ਇਹ ਵੀ ਪੜ੍ਹੋ : Bhagwant Mann News: ਮੁੱਖ ਮੰਤਰੀ ਦਫਤਰ ’ਚ ‘ਭ੍ਰਿਸ਼ਟਾਚਾਰ’ ਦੀ ਹੋਵੇਗੀ ਜਾਂਚ, ਹਾਈ ਕੋਰਟ ਨੇ ਦਿੱਤੇ ਆਦੇਸ਼

About The Author

Related Posts