Free Medical Camp: ਮੁਫ਼ਤ ਮੈਡੀਕਲ ਕੈਂਪ 14 ਅਕਤੂਬਰ ਨੂੰ, ਮਰੀਜ਼ਾਂ ਨੂੰ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ
ਮਰੀਜ ਮੈਡੀਕਲ ਚੈਕਅੱਪ ਕੈਂਪ ਵਿੱਚ ਸਮੇਂ ਸਿਰ ਪਹੁੰਚਕੇ ਲਾਭ ਉਠਾ ਸਕਦੇ ਹਨ
ਸ੍ਰੀ ਕਿੱਕਰਖੇੜਾ (ਅਬੋਹਰ) (ਮੇਵਾ ਸਿੰਘ)। ਹਰ ਮਹੀਨੇ ਦੀ ਤਰ੍ਹਾਂ ਸ਼ਾਹ ਸਤਿਨਾਮੀ ਮੌਜ ਡਿਸਪੈਂਸਰੀ ਐਮਐਸਜੀ ਡੇਰਾ ਸੱਚਾ ਸੌਦਾ ਮਾਨਵਤਾ ਤੇ ਭਲਾਈ ਕੇਂਦਰ ਸ੍ਰੀ ਕਿੱਕਰਖੇੜਾ ਵਿਖੇ 172ਵਾਂ ਮੁਫ਼ਤ ਮੈਡੀਕਲ ਚੈਕਅੱਪ ਕੈਂਪ ਮਿਤੀ 14 ਅਕਤੂਬਰ 2026 ਦਿਨ ਬੁੱਧਵਾਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਲਾਇਆ ਜਾ ਰਿਹਾ ਹੈ।
ਇਸ ਦੀ ਜਾਣਕਾਰੀ ਦਿੰਦਿਆਂ ਸੱਚੇ ਨਮਰ ਸੇਵਾਦਾਰ ਕ੍ਰਿਸ਼ਨ ਲਾਲ ਜੇਈ ਤੇ ਬਲਾਕ ਕਿੱਕਰਖੇੜਾ ਦੇ ਪ੍ਰੇਮੀ ਸੇਵਕ ਸੁਖਚੈਨ ਸਿੰਘ ਇੰਸਾਂ ਨੇ ਦੱਸਿਆ ਕਿ ਇਸ ਕੈਂਪ ਵਿਚ ਸ਼ਾਹ ਸਤਿਨਾਮ ਜੀ ਸਪੈਸ਼ਲਿਸਟੀ ਹਸਪਤਾਲ ਸਿਰਸਾ ਤੋਂ ਡਾਕਟਰ ਸੰਦੀਪ ਭਾਦੂ ਦੀ ਅਗਵਾਈ ਵਿਚ ਮੈਡੀਕਲ ਟੀਮ ਵੱਲੋਂ ਲੋੜਵੰਦ ਮਰੀਜਾਂ ਦਾ ਮੁਫ਼ਤ ਮੈਡੀਕਲ ਚੈਕਅੱਪ ਕੀਤਾ ਜਾਵੇਗਾ ਅਤੇ ਜ਼ਰੂਰਤਮੰਦਾਂ ਮਰੀਜਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਜ਼ਰੂਰਤਮੰਦ ਮਰੀਜ ਮੈਡੀਕਲ ਚੈਕਅੱਪ ਕੈਂਪ ਵਿੱਚ ਸਮੇਂ ਸਿਰ ਪਹੁੰਚਕੇ ਲਾਭ ਉਠਾ ਸਕਦੇ ਹਨ।
Read Also : ਦੀਵਾਲੀ ’ਤੇ ਘਰ ਜਾਣਾ ਹੋਇਆ ਮਹਿੰਗਾ, ਚੰਡੀਗੜ੍ਹ ਤੋਂ ਪਟਨਾ ਦੀ ਹਵਾਈ ਟਿਕਟ 24 ਹਜ਼ਾਰ ਤੋਂ ਪਾਰ