Amritsar Bandh News: ਪੰਜਾਬ ਬੰਦ ਦੇ ਸੱਦੇ ਦੌਰਾਨ ਕਿਰਤੀ ਕਿਸਾਨ ਯੂਨੀਅਨ ਵਲੋਂ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ
ਪੰਜਾਬ ਸਰਕਾਰ ਦਾ ਯੁੱਧ ਨਸ਼ਿਆ ਵਿਰੁੱਧ ਇਕ ਫਲਾਪ ਸੋ: ਜਤਿੰਦਰ ਸਿੰਘ ਛੀਨਾਂ
ਅੰਮ੍ਰਿਤਸਰ (ਰਾਜਨ ਮਾਨ)। ਨਸ਼ਾ ਸੌਦਾਗਰਾਂ ਵਲੋਂ ਕੀਤੇ ਪਰਵਿੰਦਰ ਝੋਟੇ ਦੇ ਕਤਲ ਵਿਰੁੱਧ ਐਕਸ਼ਨ ਕਮੇਟੀ ਵਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਦੌਰਾਨ ਕਿਰਤੀ ਕਿਸਾਨ ਯੂਨੀਅਨ ਵਲੋਂ ਸੂਬਾ ਮੀਤ ਪ੍ਧਾਨ ਜਤਿੰਦਰ ਸਿੰਘ ਛੀਨਾਂ ਅਤੇ ਜ਼ਿਲਾ ਪ੍ਧਾਨ ਹਰਪਾਲ ਸਿੰਘ ਛੀਨਾਂ ਦੀ ਅਗਵਾਈ ਵਿਚ ਅਜਨਾਲਾ ਚੌਕ ਵਿਚ ਪੁਤਲਾ ਫੂਕ ਕੇ ਰੋਸ ਪ੍ਗਟ ਕੀਤਾ ਗਿਆ ।

ਇਸ ਮੌਕੇ ਪੈ੍ਸ ਦੇ ਨਾਮ ਜਾਰੀ ਬਿਆਨ ਵਿਚ ਜੱਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਜਤਿੰਦਰ ਸਿੰਘ ਛੀਨਾਂ ਨੇ ਕਿਹਾ ਕਿ ਨਸ਼ੇ ਦੀ ਸਮੱਸਿਆ ਦਾ ਕਾਰਨ ਸਿਆਸੀ ਲੀਡਰ, ਪੁਲਿਸ ਪ੍ਸਾਸਨ ਅਤੇ ਨਸ਼ਾ ਸੌਦਾਗਰਾਂ ਦਾ ਗਠਜੋੜ ਹੈ ਇਹ ਗਠਜੋੜ ਹਰ ਸਰਕਾਰ ਵਿਚ ਜਾਰੀ ਰਿਹਾ। ਜਦੋਂ ਅਕਾਲੀ ਭਾਜਪਾ ਸਰਕਾਰ ਸੀ ਤਾਂ ਉਹਨਾਂ ਦੇ ਲੀਡਰਾਂ ਦਾ ਪੁਲਿਸ ਅਤੇ ਨਸ਼ਾ ਤਸਕਰਾਂ ਨਾਲ ਗਠਜੋੜ ਸੀ| ਫੇਰ ਕਾਂਗਰਸ ਦੀ ਸਰਕਾਰ ਆਈ ਤਾਂ ਉਹਨਾਂ ਦੇ ਲੀਡਰਾਂ ਨੇ ਕਮਾਈ ਕੀਤੀ। ਹੁਣ ਆਮ ਆਦਮੀ ਪਾਰਟੀ ਦੇ ਲੀਡਰ ਕਰ ਰਹੇ।
Read Also ; ਰੋਡਵੇਜ਼ ਬੱਸ ਨੇ ਮਾਰੀ ਚਾਰ ਵਾਹਨਾਂ ਨੂੰ ਟੱਕਰ, ਮਹਿਲਾ ਦੀ ਮੌਤ
ਕਿਸੇ ਨਸ਼ਾ ਤਸਕਰ ਦਾ ਘਰ ਢਾਉਣ ਨਾਲ ਇਹ ਸਮੱਸਿਆ ਹੱਲ ਨਹੀ ਹੋਣੀ, ਪਰਵਿੰਦਰ ਝੋਟੇ ਦੇ ਕਾਤਲ ਅਸ਼ਵਨੀ ਕੁਮਾਰ ਦਾ ਘਰ ਢਾਹ ਕੇ ਤਾਂ ਸਰਕਾਰ ਨੇ ਜਨਤਾ ਦਾ ਗੁੱਸਾ ਠੰਡਾ ਕਰਨ ਦਾ ਯਤਨ ਕੀਤਾ। ਨਸ਼ਿਆ ਦੀ ਸਮੱਸਿਆ ਵਿਰੁੱਧ ਲੜਾਈ ਪੁਲਿਸ, ਸਿਆਸਤ ਅਤੇ ਨਸ਼ਾ ਸੌਦਾਗਰਾਂ ਦੇ ਗਠਜੋੜ ਵਿਰੁੱਧ ਹੋਣੀ ਚਾਹੀਦੀ ਅਤੇ ਮੌਕੇ ਹਾਕਮ ਧਿਰ ਨੂੰ ਨਿਸ਼ਾਨੇ ਲਿਆਉਣਾ ਚਾਹੁੰਦਾ। ਪੰਜਾਬ ਸਰਕਾਰ ਦਾ ਯੁੱਧ ਨਸ਼ਿਆ ਵਿਰੁੱਧ ਇਕ ਫਲਾਪ ਸੋ ਹੈ ਜੋ ਜਮੀਨੀ ਪੱਧਰ ਤੇ ਇਕ ਪ੍ਤੀਸ਼ਤ ਵੀ ਨਸ਼ੇ ਰੋਕਣ ਵਿਚ ਕਾਮਯਾਬ ਨਹੀ ਹੈ। ਇਹ ਸਿਰਫ ਪੰਜਾਬ ਸਰਕਾਰ ਦੀ ਇਤਿਸ਼ਹਾਰ ਬਾਜੀ ਤੋ ਵੱਧ ਕੁਝ ਨਹੀ ਹੈ।
ਇਸ ਮੌਕੇ ਤੇ ਮੀਤ ਪ੍ਰਧਾਨ ਸਤਨਾਮ ਸਿੰਘ ਝੰਡੇਰ, ਗਰਮੀਤ ਸਿੰਘ ਭਲਾ ਪਿੰਡ, ਵਿਜੇ ਸ਼ਾਹ ਧਾਰੀਵਾਲ, ਜ਼ਿਲਾ ਪੈ੍ਸ ਸਕੱਤਰ ਕਾਬਲ ਸਿੰਘ ਛੀਨਾਂ ਜ਼ਿਲਾ ਖਜ਼ਾਨਚੀ ਮੇਜਰ ਸਿੰਘ ਕੜਿਆਲ, ਸੁਖਜੀਤ ਸਿੰਘ ਲੱਲਾ, ਅਤੇ ਜੱਥੇਬੰਦੀ ਦੇ ਹੋਰ ਵਰਕਰ ਹਾਜ਼ਰ ਸਨ।