Punjab
Lehragaga News: ਬੰਦ ਦੌਰਾਨ ਕਿਸਾਨ ਯੂਨੀਅਨ ਦਾ ਰੋਸ ਪ੍ਰਦਰਸ਼ਨ, ਸੁੰਨੇ ਪਏ ਬਜ਼ਾਰ, ਸਫ਼ਲ ਰਿਹਾ ਪੰਜਾਬ ਬੰਦ ਦਾ ਸੱਦਾ
ਰੋਸ ਆਉਣ ਵਾਲੇ ਸਮੇਂ ਵਿੱਚ ਬਣੇਗਾ ਲਹਿਰ : ਆਗੂ
ਲਹਿਰਾਗਾਗਾ (ਰਾਜ ਸਿੰਗਲਾ)l ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਵੱਲੋਂ ਮਾਨਸਾ ਦੇ ਵਿੱਚ ਨਸ਼ਾ ਤਸਕਰਾਂ ਵੱਲੋਂ ਪਰਮਿੰਦਰ ਸਿੰਘ ਝੋਟੇ ਦਾ ਕੀਤੇ ਗਏ ਕਤਲ ਦੇ ਖਿਲਾਫ ਬੰਦ ਦੇ ਸੱਦੇ ਨੂੰ ਕਾਮਯਾਬ ਕਰਨ ਲਈ ਬਲਾਕ ਪ੍ਰਧਾਨ ਗੁਰਪ੍ਰੀਤ ਸੰਗਤਪੁਰਾ ਬਹੁਦਰ ਭੁਟਾਲ ਦੀ ਅਗਵਾਹੀ ਵਿਚ ਲਹਿਰਾ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਗਿਆ।
ਆਗੂਆਂ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਪੂਰੇ ਸ਼ਹਿਰ ਵਾਸੀਆਂ ਨੇ ਆਪਣੀ ਦੁਕਾਨਾਂ, ਸਕੂਲਾਂ ਅਤੇ ਹੋਰ ਵਪਾਰਕ ਅਦਾਰਿਆਂ ਨੂੰ ਬੰਦ ਕਰਕੇ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਦਿੱਤਾ ਗਿਆ। ਆਗੂਆਂ ਨੇ ਕਿਹਾ ਕਿ ਮਾਨਸਾ ਦੇ ਵਿੱਚ ਹੋਏ ਪਰਵਿੰਦਰ ਸਿੰਘ ਝੋਟੇ ਦਾ ਕਤਲ ਇੱਕ ਨੌਜਵਾਨ ਦਾ ਕਤਲ ਹੀ ਨਹੀਂ ਹੈ ਬਲਕਿ ਇਹ ਨਸ਼ਾ ਤਸਕਰਾਂ, ਪੁਲਿਸ ਅਤੇ ਸਿਆਸੀ ਗਠਜੋੜ ਵੱਲੋਂ ਨਸ਼ੇ ਦੇ ਵਪਾਰ ਵਿੱਚ ਆ ਰਹੀਆਂ ਅੜਚਣਾ ਅਤੇ ਵਿਰੋਧਾਂ ਨੂੰ ਕੁਚਲਣ ਦੀ ਇੱਕ ਸਾਜ਼ਿਸ਼ ਹੈ।
Read Also ; ਪੰਜਾਬ ਬੰਦ ਦੇ ਸੱਦੇ ਦੌਰਾਨ ਕਿਰਤੀ ਕਿਸਾਨ ਯੂਨੀਅਨ ਵਲੋਂ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ
ਇਸ ਦੀ ਤਹਿ ਤੱਕ ਜਾਣ ਦੀ ਲੋੜ ਹੈ ਅਤੇ ਇਸ ਨੈਕਸਸ ਨੂੰ ਤੋੜਨ ਲਈ ਲੋਕਾਂ ਨੂੰ ਜਥੇਬੰਦਕ ਲਾਮਬੰਦੀ ਦੀ ਲੋੜ ਹੈ। ਜ਼ਿਲ੍ਹਾ ਆਗੂ ਦਰਸ਼ਨ ਸਿੰਘ ਚੰਗਾਲੀ ਵਾਲੇ ਨੇ ਕਿਹਾ ਕਿ ਪੰਜਾਬ ਦੀ ਵਿਰਾਸਤ ਜਬਰ ਅਤੇ ਜ਼ੁਲਮ ਦੇ ਖਿਲਾਫ ਲੜਨ ਦੀ ਰਹੀ ਹੈ ਅਤੇ ਲੋਕ ਸਮੇਂ ਦੀ ਨਬਜ਼ ਨੂੰ ਪਛਾਣਦੇ ਹੋਏ ਅੱਜ ਨਸ਼ਾ ਤਸਕਰਾਂ ਪੁਲਿਸ ਅਤੇ ਸਿਆਸੀ ਗਠਜੋੜ ਦੇ ਖਿਲਾਫ ਲੜਨ ਦੀ ਲੋੜ ਮਹਿਸੂਸ ਕਰਦੇ ਹਨ। ਆਉਣ ਵਾਲੇ ਸਮੇਂ ਦੇ ਵਿੱਚ ਲੋਕ ਲਹਿਰਾਂ ਅਤੇ ਘੋਲਾਂ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ।
ਅੱਜ ਦੇ ਰੋਸ ਮਾਰਚ ਵਿੱਚ ਮੈਡੀਕਲ ਪ੍ਰੈਕਟੀਸ਼ਨ ਐਸੋਏਸ਼ਨ ਪੰਜਾਬ ਵੱਲੋਂ ਲਹਿਰਾਂ ਦੇ ਪ੍ਰਧਾਨ ਦਰਸ਼ਨ ਸਿੰਘ ਜਵਾਰਵਾਲਾ ਲਹਿਰਾ ਦੇ ਪ੍ਰਧਾਨ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾ ਦੇ ਆਗੂ ਜਸਵਿੰਦਰ ਕੌਰ ਖੋਖਰ, ਪਰਮਜੀਤ ਕੌਰ ਭੁਟਾਲ, ਰਾਮ ਚੰਦ ਚੋਟੀਆਂ ਸਿਵਰਾਜ ਗੁਰਨੇ, ਹਰਸੇਵਕ ਸਿੰਘ ਲਹਿਲਾਂ , ਸਰਬਜੀਤ ਸਿੰਘ ਲਹਿਰਾ,ਰਾਮ ਸਿੰਘ ਨੰਗਲਾ ਵਿੰਦਰ ਸਿੰਘ ਖੋਖਰ, ਨਿੱਕਾ ਸੰਗਤੀਵਾਲਾ ਸ਼ਾਮਲ ਹੋਏ।