Body Donation: ਸ਼ੇਰ ਸਿੰਘ ਇੰਸਾਂ ਜਾਂਦੇ-ਜਾਂਦੇ ਵੀ ਕਰ ਗਏ ਮਾਨਵਤਾ ਲਈ ਵੱਡਾ ਕਾਰਜ, ਬਲਾਕ ਸੈਦੇਕੇ ਮੋਹਨ ਦੇ ਛੇਵੇਂ ਸਰੀਰ ਦਾਨੀ ਬਣੇ
ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ
Body Donation: (ਵਿਜੈ ਹਾਂਡਾ) ਗੁਰੂਹਰਸਹਾਏ। ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਬਲਾਕ ਸੈਦੇਕੇ ਮੋਹਨ ਦੇ ਡੇਰਾ ਸ਼ਰਧਾਲੂ ਸ਼ੇਰ ਸਿੰਘ ਇੰਸਾਂ ਵਾਸੀ ਬੂਲਾ ਰਾਏ ਉਤਾੜ ਦੇ ਦੇਹਾਂਤ ਉਪਰੰਤ ਪਰਿਵਾਰਕਾਂ ਮੈਂਬਰਾਂ ਨੇ ਉਨਾਂ ਦੀ ਮ੍ਰਿਤਕਦੇਹ ਮੈਡਕੀਲ ਖੋਜਾਂ ਲਈ ਦਾਨ ਕੀਤੀ। ਇਸ ਮੌਕੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਪਹੁੰਚੇ ਸਾਕ-ਸਬੰਧੀਆਂ ਤੇ ਵੱਡੀ ਗਿਣਤੀ ਵਿੱਚ ਪਹੁੰਚੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਮੈਂਬਰਾਂ ਤੋਂ ਇਲਾਵਾ ਸੱਚੇ ਨਿਮਰ ਸੇਵਾਦਾਰਾਂ ਦੀ ਹਾਜ਼ਰੀ ਵਿੱਚ ਫੁੱਲਾਂ ਨਾਲ ਸ਼ਿੰਗਾਰੀ ਐਂਬੂਲੈਂਸ ਰਾਹੀਂ ਸ੍ਰੀ ਸਿਧੀ ਵਿਨਾਇਕ ਮੈਡੀਕਲ ਕਾਲਜ ਤੇ ਹਸਪਤਾਲ ਸੰਬਲ ਉਤਰ ਪ੍ਰਦੇਸ਼ ਲਈ ਅਸਮਾਨ ਵਿੱਚ ਗੂੰਜ਼ਦੇ ਨਾਅਰਿਆਂ ‘ਜਬ ਤਕ ਸੂਰਜ ਚਾਂਦ ਰਹੇਗਾ ਸ਼ੇਰ ਸਿੰਘ ਇੰਸਾਂ ਤੇਰਾ ਨਾਮ ਰਹੇਗਾ’ ਐਂਬੂਲੈਂਸ ਗੱਡੀ ਨੂੰ ਰਵਾਨਾ ਕੀਤਾ ਗਿਆ।
ਇਹ ਵੀ ਪੜ੍ਹੋ: Barnala News: ਪਿੰਡ ਸੇਖਾ ਦੇ ਨੌਜਵਾਨ ਦੀ ਸ਼ਹਿਣਾ ਨੇੜਿਓਂ ਭੇਦਭਰੇ ਹਾਲਤ 'ਚ ਮਿਲੀ ਲਾਸ਼, ਕਤਲ ਦਾ ਸ਼ੱਕ
ਇਸ ਮੌਕੇ ਗੱਲਬਾਤ ਕਰਦਿਆਂ ਮ੍ਰਿਤਕ ਸ਼ੇਰ ਸਿੰਘ ਇੰਸਾਂ ਦੇ ਪੁੱਤਰ ਲੱਡੂ ਇੰਸਾਂ ਨੇ ਦੱਸਿਆ ਕਿ ਮੇਰੇ ਪਿਤਾ ਦੀ ਜਿਉਂਦੇ ਜੀਅ ਦਿਲੀ ਇੱਛਾ ਸੀ ਕਿ ਦੇਹਾਂਤ ਤੋਂ ਬਾਅਦ ਮੇਰਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ ਜਾਵੇ ਤੇ ਬਕਾਇਦਾ ਉਹਨਾਂ ਵੱਲੋਂ ਸਵੈ-ਇੱਛਾ ਨਾਲ ਸਰੀਰਦਾਨ ਕਰਨ ਦਾ ਫਾਰਮ ਭਰਿਆ ਹੋਇਆ ਸੀ ਤੇ ਉਹਨਾਂ ਦੀ ਦਿਲੀ ਇੱਛਾ ਨੂੰ ਪੂਰਾ ਕਰਦਿਆ ਅੱਜ ਉਨ੍ਹਾਂਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ ਗਿਆ।