Punjab
Parvinder Singh Jhota Mansa: ਨਸ਼ਿਆਂ ਖਿਲਾਫ ਜੰਗ ਲੜਨ ਵਾਲੇ ਮਾਨਸਾ ਦੇ ਪਰਵਿੰਦਰ ਸਿੰਘ ਝੋਟਾ ਉੱਤੇ ਹਮਲਾ, ਗਈ ਜਾਨ
ਮੈਡੀਕਲ ਸੰਚਾਲਕ ਨੇ ਚਲਾਈਆਂ ਗੋਲੀਆਂ
ਮਾਨਸਾ (ਸੁਖਜੀਤ ਮਾਨ)। ਨਸ਼ਿਆਂ ਖਿਲਾਫ ਲੜਨ ਵਾਲੇ ਮਾਨਸਾ ਵਾਸੀ ਪਰਵਿੰਦਰ ਸਿੰਘ ਝੋਟਾ ਦਾ ਅੱਜ ਸਵੇਰੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ । ਪਰਵਿੰਦਰ ਸਿੰਘ ਝੋਟਾ ਵੱਲੋਂ ਅੱਜ ਸਵੇਰੇ ਹੀ ਇੱਕ ਮੈਡੀਕਲ ਤੇ ਨਸ਼ਾ ਵਿਕਣ ਦੀ ਭਿਣਕ ਪੈਣ 'ਤੇ ਉੱਥੇ ਪਹੁੰਚ ਕੀਤੀ ਗਈ ਸੀ ਤਾਂ ਇਸੇ ਦੌਰਾਨ ਉਸ ਉੱਤੇ ਗੋਲੀਆਂ ਨਾਲ ਹਮਲਾ ਕਰ ਦਿੱਤਾ ਗਿਆ।
ਮੈਡੀਕਲ ਸੰਚਾਲਕ ਨਾਲ ਪਰਵਿੰਦਰ ਸਿੰਘ ਦੀ ਕਾਫੀ ਸਮਾਂ ਬਹਿਸ ਹੁੰਦੀ ਰਹੀ ਕਿ ਉਹ ਨਸ਼ਾ ਵੇਚਦਾ ਹੈ ਤੇ ਇਸੇ ਦੌਰਾਨ ਹੁੰਦੀ ਤੂੰ-ਤੂੰ, ਮੈਂ-ਮੈਂ ਦੇ ਵਿੱਚ ਮੈਡੀਕਲ ਸੰਚਾਲਕ ਨੇ ਝੋਟੇ ਉੱਤੇ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਚੱਲਣ ਦੀ ਇਹ ਘਟਨਾ ਪਰਵਿੰਦਰ ਸਿੰਘ ਝੋਟਾ ਦੇ ਫੇਸਬੁੱਕ ਪੇਜ ਦੇ ਉੱਤੇ ਲਾਈਵ ਵਿੱਚ ਵੀ ਰਿਕਾਰਡ ਹੋਈ ਹੈ ਕਿਉਂਕਿ ਝੋਟੇ ਵੱਲੋਂ ਜਿਸ ਤਰ੍ਹਾਂ ਨਸ਼ਿਆਂ ਖਿਲਾਫ ਕਾਰਵਾਈ ਕੀਤੀ ਜਾਂਦੀ ਸੀ ਉਹ ਹਮੇਸ਼ਾ ਆਪਣੇ ਪੇਜ ਤੇ ਲਾਈਵ ਰਹਿੰਦਾ ਸੀ । ਪਰਵਿੰਦਰ ਸਿੰਘ ਝੋਟਾ ਨੂੰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਪਹੁੰਚਾਇਆ ਗਿਆ ਹੈ,ਜਿੱਥੇ ਉਸਦੀ ਮੌਤ ਹੋ ਗਈ।
ਇਸ ਘਟਨਾ ਕਰਮ ਸਬੰਧੀ ਪੁਲਿਸ ਦਾ ਹਾਲੇ ਤੱਕ ਕੋਈ ਵੀ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਪਰ ਪੁਲਿਸ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਪਹੁੰਚ ਗਈ ਹੈ।
Read Also : ਮੀਂਹ ਮਗਰੋਂ ਫਾਜ਼ਿਲਕਾ ਦੀ ਅਨਾਜ ਮੰਡੀ ’ਚ ਖ਼ਰੀਦ ਤੇ ਚੁਕਾਈ ਮੁੜ ਸੁਚਾਰੂ
ਇਸ ਘਟਨਾ ਦਾ ਪਤਾ ਲੱਗਦਿਆਂ ਹੀ ਸਿਵਲ ਹਸਪਤਾਲ ਮਾਨਸਾ ਵਿੱਚ ਸ਼ਹਿਰ ਦੇ ਵੱਡੀ ਗਿਣਤੀ ਲੋਕ ਪੁੱਜ ਗਏ । ਰੋਹ 'ਚ ਆਏ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੇਕਰ ਪੁਲਿਸ ਪ੍ਰਸ਼ਾਸਨ ਨੇ ਨਸ਼ਿਆਂ ਖਿਲਾਫ ਸਖਤੀ ਕੀਤੀ ਹੁੰਦੀ ਤਾਂ ਪਰਵਿੰਦਰ ਸਿੰਘ ਝੋਟਾ ਨੂੰ ਆਪਣੀ ਜਾਨ ਤੋਂ ਹੱਥ ਨਾ ਧੋਣੇ ਪੈਂਦੇ।