Free Medical Checkup Camp: ਕਿੱਕਰਖੇੜਾ ’ਚ 171ਵੇਂ ਮੁਫ਼ਤ ਮੈਡੀਕਲ ਚੈਕਅੱਪ ਦੌਰਾਨ 136 ਮਰੀਜ਼ਾਂ ਨੂੰ ਦਿੱਤੀਆਂ ਮੁਫ਼ਤ ਦਵਾਈਆਂ
ਸਰੀਰਕ ਤੇ ਮਾਨਸਿਕ ਤੌਰ ’ਤੇ ਫਿੱਟ ਰਹਿਣ ਲਈ ਸਹੀ ਖੁਰਾਕ ਅਤੇ ਕਸਰਤ ਜ਼ਰੂਰੀ : ਡਾ: ਸੰਦੀਪ ਭਾਦੂ
Free Medical Checkup Camp: ਕਿੱਕਰਖੇੜਾ/ਅਬੋਹਰ (ਮੇਵਾ ਸਿੰਘ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਸਦਕਾ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਕਮੇਟੀ ਦੀ ਅਗਵਾਈ ’ਚ 171ਵਾਂ ਮੁਫ਼ਤ ਮੈਡੀਕਲ ਚੈਕਅੱਪ ਕੈਂਪ ਐਮ.ਐਸ.ਜੀ. ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮੀ ਮੌਜ ਡਿਸਪੈਂਸਰੀ ਸ੍ਰੀ ਕਿੱਕੜਖੇੜਾ, ਤਹਿ: ਅਬੋਹਰ, ਜ਼ਿਲ੍ਹਾ ਸ੍ਰੀ ਫਾਜ਼ਿਲਕਾ ਵਿਖੇ ਸ਼ਾਹ ਸਤਿਨਾਮ ਜੀ ਸ਼ਪੈਸਲਿਸਟੀ ਹਪਸਤਾਲ ਸਰਸਾ ਦੇ ਡਾ: ਸੰਦੀਪ ਭਾਦੂ ਇੰਸਾਂ ਐਮ.ਡੀ. ਦੀ ਅਗਵਾਈ ’ਚ ਲਾਇਆ ਗਿਆ।
ਇਸ ਮੌਕੇ ਉਨ੍ਹਾਂ ਦੇ ਨਾਲ ਅੱਖਾਂ ਦੇ ਮਾਹਿਰ ਡਾ: ਵਿਸ਼ਾਲ ਇੰਸਾਂ, ਡਾ: ਗੌਰਵ ਗਰਗ (ਗੁਰੂਗਰਾਮ), ਡਾ: ਦਿਨੇਸ ਗੁਪਤਾ (ਉਤਰਾਖੰਡ), ਡਾ: ਸੁਰਿੰਦਰ ਕੁਮਾਰ, ਡਾ: ਸੋਹਨ ਲਾਲ ਵੱਲੋਂ ਲੋੜਵੰਦ ਮਰੀਜ਼ਾਂ ਨੂੰ ਆਪਣੀਆਂ ਸੇਵਾਵਾਂ ਦਿੱਤੀਆਂ। ਇਸ ਮੌਕੇ 170ਵੇਂ ਮੈਡੀਕਲ ਚੈਕਅੱਪ ਦੌਰਾਨ ਡਾ: ਸਾਹਿਬਾਨ ਵੱਲੋਂ ਜਨਰਲ ਅਤੇ ਅੱਖਾਂ ਦੇ 136 ਮਰੀਜ਼ਾਂ ਦੇ ਚੈਕਅੱਪ ਤੋਂ ਇਲਾਵਾ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। ਸੰਖੇਪ ਵਿਚ ਬੋਲਦਿਆਂ ਡਾ: ਸੰਦੀਪ ਭਾਦੂ ਨੇ ਕਿਹਾ ਕਿ ਇਹ ਮੈਡੀਕਲ ਚੈਕਅੱਪ ਕੈਂਪ ਪੂਜਨੀਕ ਗੁਰੂ ਜੀ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸੀ.ਐਮ.ਓ. ਫਾਜ਼ਿਲਕਾ ਦੀ ਮਨਜ਼ੂਰੀ ਨਾਲ ਪਿਛਲੇ ਕਾਫੀ ਸਮੇਂ ਤੋਂ ਸ੍ਰੀ ਕਿੱਕਰਖੇੜਾ ਵਿਚ ਲਾਇਆ ਜਾ ਰਿਹਾ ਹੈ। ਡਾ: ਸੰਦੀਪ ਭਾਦੂ ਵੱਲੋਂ ਮੈਡੀਕਲ ਚੈਕਅੱਪ ਕੈਂਪ ਦੌਰਾਨ ਕੈਂਪ ਵਿਚ ਪਹੁੰਚੇ ਜ਼ਰੂਰਤਮੰਦ ਮਰੀਜ਼ਾਂ ਨੂੰ ਕਿਹਾ ਕਿ ਜਿੱਥੇ ਹਰ ਤਰ੍ਹਾਂ ਦੀ ਿਬਮਾਰੀ ਤੋਂ ਪੀੜਤ ਮਰੀਜ਼ ਦਵਾਈ ਨੂੰ ਪ੍ਰਹੇਜ ਰੱਖ ਕੇ ਟਾਈਮ ਸਿਰ ਖਾਣ, ਉੱਥੇ ਤੰਦਰੁਸਤ ਰਹਿਣ ਲਈ ਸਹੀ ਖੁਰਾਕ, ਨਿਯਮਤ ਕਸਰਤ, ਚੰਗੀ ਨੀਂਦ ਅਤੇ ਮਾਨਸਿਕ ਸ਼ਾਂਤੀ ਦਾ ਹੋਣਾ ਸਭ ਤੋਂ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਰੀਰਕ ਤੇ ਮਾਨਸਿਕ ਤੌਰ ’ਤੇ ਫਿੱਟ ਰਹਿਣ ਲਈ ਆਪਣੀ ਰੋਜ਼ਾਨਾ ਜੀਵਨ ਸ਼ੈਲੀ ਵਿਚ ਹਰੀਆਂ ਸਬਜ਼ੀਆਂ, ਤਾਜੇ ਫ਼ਲ, ਦਾਲਾਂ, ਸਾਬਤ ਅਨਾਜ ਅਤੇ ਸਲਾਦ ਦੀ ਵੀ ਵਰਤੋਂ ਕਰਨੀ ਚਾਹੀਦੀ ਹੈ। ਡਾ. ਭਾਦੂ ਨੇ ਕਿਹਾ ਰੋਜ਼ਾਨਾ 8-10 ਲਿਟਰ ਪਾਣੀ ਪੀਣਾ ਅਤੇ ਤਲੀਆਂ ਵਸਤੂਆਂ, ਜੰਕ ਫੂਡ, ਬਹੁਤ ਜਿਆਦਾ ਖੰਡ ਜਾਂ ਮਿੱਠੇ ਤੋਂ ਪ੍ਰਹੇਜ ਕਰਕੇ ਵੀ ਤੰਦਰੁਸਤ ਰਿਹਾ ਜਾ ਸਕਦਾ।
ਇਹ ਵੀ ਪੜ੍ਹੋ: ਫ਼ਰੀਦਕੋਟ ’ਚ 21 ਤੋਂ 23 ਸਤੰਬਰ ਤੱਕ ਲੱਗੇਗਾ ਪਹਿਲਾ ਪਸ਼ੂ ਧਨ ਤੇ ਕਿਸਾਨ ਮੇਲਾ
ਇਸ ਸਮੇਂ ਬਲਾਕ ਆਜਮਵਾਲਾ, ਕਿੱਕਰਖੇੜਾ, ਬੱਲੂਆਣਾ, ਅਬੋਹਰ, ਫਾਜਿ਼ਲਕਾ ਅਤੇ ਖੂਈਆਂ ਸਰਵਰ ਬਲਾਕਾਂ ਤੋਂ ਸਾਧ-ਸੰਗਤ ਆਪਣਾ ਮੈਡੀਕਲ ਚੈਕਅੱਪ ਕਰਾਉਣ ਵਾਸਤੇ ਸ੍ਰੀ ਕਿੱਕਰਖੇੜਾ ਵਿਖੇ ਕੈਂਪ ’ਚ ਪਹੁੰਚੀ। ਇਸ ਮੌਕੇ ਪੰਜਾਬ ਦੇ ਸੱਚੇ ਨਿਮਰ ਸੇਵਾਦਾਰਾਂ ਵਿਚ ਕ੍ਰਿਸਨ ਲਾਲ ਜੇਈ ਇੰਸਾਂ, ਸੁਖਚੈਨ ਸਿੰਘ ਇੰਸਾਂ ਬਲਾਕ ਪ੍ਰੇਮੀ ਸੇਵਕ ਕਿੱਕਰਖੇੜਾ, ਗੁਰਪਵਿੱਤਰ ਸਿੰਘ ਇੰਸਾਂ ਸੱਚੀ ਪ੍ਰੇਮੀ ਸੰਮਤੀ ਦੇ ਸੇਵਾਦਾਰਾਂ ਵਿਚ ਰਾਮ ਪ੍ਰਤਾਪ ਇੰਸਾਂ, ਸੁਭਾਸ ਇੰਸਾਂ, ਪ੍ਰਿਥੀ ਰਾਜ ਇੰਸਾਂ, ਬਨਵਾਰੀ ਲਾਲ ਆਜਮਵਾਲਾ,ਰਾਮ ਚੰਦ ਜੇਈ, ਜਗਦੀਸ ਰਾਏ, ਪੈਰਾ ਮੈਡੀਕਲ ਟੀਮ ਵਿਚ ਡਾ: ਸੁਰਿੰਦਰ ਇੰਸਾਂ, ਕ੍ਰਿਸਨ ਕੁਮਾਰ ਕਾਲੜਾ ਇੰਸਾਂ, ਦਿਲਬਾਗ ਸਿੰਘ ਇੰਸਾਂ, ਸੰਦੀਪ ਕੁਮਾਰ ਇੰਸਾਂ,ਕੁਲਵੰਤ ਸਿੰਘ ਇੰਸਾਂ, ਗੁਰਜੰਟ ਸਿੰਘ ਇੰਸਾਂ, ਜਿਉਣ ਸਿੰਘ ਇੰਸਾਂ, ਵਿਪਨ ਇੰਸਾਂ ਆਦਿ ਮੌਜ਼ੂ ਸਨ। ਅਬੋਹਰ: ਸ਼ਾਹ ਸਤਿਨਾਮ ਜੀ ਸ਼ਪੈਸਲਿਸਟੀ ਹਸਪਤਾਲ ਸਰਸਾ ਦੇ ਡਾ: ਸੰਦੀਪ ਭਾਦੂ ਮਰੀਜ਼ਾਂ ਦਾ ਚੈੱਕਅੱਪ ਕਰਦੇ ਹੋਏ ਤੇ ਕਾਊਂਟਰ ਤੋਂ ਮਰੀਜ਼ ਦਵਾਈ ਲੈਂਦੇ ਹੋਏ। ਤਸਵੀਰ: ਮੇਵਾ ਸਿੰਘ