Bus Accident: ਗੁਰਦਾਸਪੁਰ-ਬਹਿਰਾਮਪੁਰ ਰੋਡ 'ਤੇ ਪਲਟੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਵਾਲੀ ਬੱਸ

ਅਚਾਨਕ ਸੰਤੁਲਨ ਵਿਗੜਨ ਕਾਰਨ ਪਲਟੀ ਬੱਸ

Satinder Mathur  Picture
Published On

Bus Accident: (ਸੱਚ ਕਹੂੰ ਨਿਊਜ਼/ਸ਼ਬਦ) ਜਲੰਧਰ। ਮਥੁਰਾ-ਵ੍ਰਿੰਦਾਵਨ ਤੋਂ ਸ਼ਰਧਾਲੂਆਂ ਨੂੰ ਦਰਸ਼ਨ ਕਰਵਾ ਕੇ ਵਾਪਸ ਪਰਤ ਰਹੀ ਮੁੱਖ ਮੰਤਰੀ ਤੀਰਥ ਯਾਤਰਾ ਦੀ ਬੱਸ ਅੱਜ ਗੁਰਦਾਸਪੁਰ-ਬਹਿਰਾਮਪੁਰ ਰੋਡ ’ਤੇ ਪਿੰਡ ਬਰਨਾਲਾ ਦੇ ਨੇੜੇ ਅਚਾਨਕ ਸੰਤੁਲਨ ਵਿਗੜਨ ਕਾਰਨ ਸੜਕ ਤੋਂ ਹੇਠਾਂ ਜਾ ਕੇ ਪਲਟ ਗਈ। ਹਾਦਸੇ ਦੌਰਾਨ ਗਨੀਮਤ ਇਹ ਰਹੀ ਕਿ ਬੱਸ ਵਿੱਚ ਉਸ ਸਮੇਂ ਕੋਈ ਸ਼ਰਧਾਲੂ ਮੌਜ਼ੂਦ ਨਹੀਂ ਸੀ। ਮਿਲੀ ਜਾਣਕਾਰੀ ਅਨੁਸਾਰ ਬੱਸ ਮਥੁਰਾ-ਵ੍ਰਿੰਦਾਵਨ ਤੋਂ ਸ਼ਰਧਾਲੂਆਂ ਨੂੰ ਉਨ੍ਹਾਂ ਦੇ ਘਰਾਂ ਤੱਕ ਛੱਡਣ ਤੋਂ ਬਾਅਦ ਵਾਪਸ ਜਾ ਰਹੀ ਸੀ। ਬਰਨਾਲਾ ਪਿੰਡ ਨੇੜੇ ਡਰਾਈਵਰ ਵੱਲੋਂ ਕਿਸੇ ਵਾਹਨ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਦੌਰਾਨ ਬੱਸ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਸੜਕ ਤੋਂ ਹੇਠਾਂ ਜਾ ਕੇ ਪਲਟ ਗਈ। ਹਾਦਸੇ ਸਮੇਂ ਬੱਸ ਵਿੱਚ ਸਿਰਫ਼ ਡਰਾਈਵਰ ਅਤੇ ਉਸਦੇ ਦੋ ਸਹਾਇਕ ਮੌਜੂਦ ਸਨ। ਤਿੰਨਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਮੌਕੇ ’ਤੇ ਮੌਜੂਦ ਲੋਕਾਂ ਨੇ ਤੁਰੰਤ ਬੱਸ ਵਿੱਚੋਂ ਡਰਾਈਵਰ ਅਤੇ ਉਸਦੇ ਸਾਥੀਆਂ ਨੂੰ ਬਾਹਰ ਕੱਢਿਆ।

ਇਹ ਵੀ ਪੜ੍ਹੋ: Philippines Ferry Fire Disaster: ਫੇਰੀ ’ਚ ਲੱਗੀ ਅੱਗ, 5 ਦੀ ਮੌਤ, 86 ਲਾਪਤਾ 

ਡਰਾਈਵਰ ਨੇ ਦੱਸਿਆ ਕਿ ਉਹ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਮਥੁਰਾ-ਵ੍ਰਿੰਦਾਵਨ ਤੋਂ ਸ਼ਰਧਾਲੂਆਂ ਨੂੰ ਉਨ੍ਹਾਂ ਦੇ ਘਰ ਛੱਡਣ ਤੋਂ ਬਾਅਦ ਵਾਪਸ ਪਰਤ ਰਿਹਾ ਸੀ। ਬਰਨਾਲਾ ਨੇੜੇ ਕਿਸੇ ਵਾਹਨ ਨੂੰ ਓਵਰਟੇਕ ਕਰਦੇ ਸਮੇਂ ਅਚਾਨਕ ਬੱਸ ਦਾ ਸੰਤੁਲਨ ਵਿਗੜ ਗਿਆ ਅਤੇ ਬੱਸ ਸੜਕ ਤੋਂ ਹੇਠਾਂ ਪਲਟ ਗਈ।ਇਸ ਸਬੰਧੀ ਟ੍ਰੈਫਿਕ ਇੰਚਾਰਜ ਸਤਨਾਮ ਸਿੰਘ ਨੇ ਦੱਸਿਆ ਕਿ ਕੰਟਰੋਲ ਰੂਮ ਤੋਂ ਬੱਸ ਪਲਟਣ ਦੀ ਸੂਚਨਾ ਮਿਲਣ ਤੋਂ ਬਾਅਦ ਉਹ ਮੌਕੇ ’ਤੇ ਪਹੁੰਚੇ। ਬੱਸ ਨੂੰ ਕਰੇਨਾਂ ਦੀ ਮਦਦ ਨਾਲ ਬਾਹਰ ਕੱਢਣ ਦੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਜੋ ਕਿ ਵੱਡੀ ਰਾਹਤ ਦੀ ਗੱਲ ਹੈ। ਜ਼ਿਕਰਯੋਗ ਹੈ ਕਿ ਗੁਰਦਾਸਪੁਰ-ਬਹਿਰਾਮਪੁਰ ਰੋਡ ’ਤੇ ਆਮ ਤੌਰ ’ਤੇ ਭਾਰੀ ਆਵਾਜਾਈ ਰਹਿੰਦੀ ਹੈ। ਇਸ ਲਈ ਇਸ ਹਾਦਸੇ ਦੌਰਾਨ ਕਿਸੇ ਵੱਡੇ ਜਾਨੀ ਨੁਕਸਾਨ ਤੋਂ ਬਚ ਜਾਣਾ ਰਾਹਤ ਵਾਲੀ ਗੱਲ ਹੈ। ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

About The Author

Related Posts