Punjab
Body Donation Punjab: ਬੋਹਾ ਵਾਸੀ ਜੈਪਾਲ ਇੰਸਾਂ ਨੇ ਖੱਟਿਆ ਸਰੀਰਦਾਨੀ ਹੋਣ ਦਾ ਮਾਣ
ਬਲਾਕ ਬੋਹਾ ਦੇ 14ਵੇਂ ਅਤੇ ਕਸਬਾ ਬੋਹਾ ਦੇ ਚੌਥੇ ਸਰੀਰਦਾਨੀ ਬਣੇ
ਬੋਹਾ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਬਲਾਕ ਬੋਹਾ ਦੇ ਕਸਬਾ ਬੋਹਾ ਵਾਸੀ ਜੈਪਾਲ ਇੰਸਾਂ (65) ਪੁੱਤਰ ਲਛਮਣ ਦਾਸ ਨੇ ਬਲਾਕ ਦੇ 14ਵੇਂ ਅਤੇ ਕਸਬੇ ਦੇ ਚੌਥੇ ਸਰੀਰਦਾਨੀ ਹੋਣ ਦਾ ਮਾਣ ਹਾਸਲ ਕੀਤਾ ਹੈ। ਜਾਣਕਾਰੀ ਅਨੁਸਾਰ ਜੈਪਾਲ ਇੰਸਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਜਿਊਂਦੇ ਜੀਅ ਪ੍ਰਣ ਕੀਤਾ ਹੋਇਆ ਸੀ ਕਿ ਉਸ ਦੇ ਦਿਹਾਂਤ ਤੋਂ ਬਾਅਦ ਉਸ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ ਜਾਵੇ। ਉਨ੍ਹਾਂ ਵੱਲੋਂ ਲਏ ਪ੍ਰਣ ਨੂੰ ਪੂਰਾ ਕਰਦਿਆਂ ਉਨ੍ਹਾਂ ਦੇ ਪੁੱਤਰ ਗਗਨਦੀਪ ਇੰਸਾਂ, ਚਿੰਨੂ ਇੰਸਾਂ ਅਤੇ ਹੋਰ ਪਰਿਵਾਰਿਕ ਮੈਂਬਰਾਂ ਵੱਲੋਂ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਜੀ ਐਸ ਮੈਡੀਕਲ ਕਾਲਜ ਐਂਡ ਹਸਪਤਾਲ ਪਿਲਕੁਵਾ ਹਾਪੁੜ (ਉਤਰ ਪ੍ਰਦੇਸ਼) ਵਿਖੇ ਮੈਡੀਕਲ ਖੋਜਾਂ ਕਰਨ ਲਈ ਦਾਨ ਕੀਤਾ ਗਿਆ, ਜਿਸ ’ਤੇ ਮੈਡੀਕਲ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਮੈਡੀਕਲ ਖੋਜਾਂ ਕਰਨਗੇ ਅਤੇ ਵਧੀਆ ਡਾਕਟਰ ਬਣ ਕੇ ਸਮਾਜ ਦੀ ਸੇਵਾ ਕਰਨਗੇ। Body Donation Punjab
ਪੁੱਤਰ ਅਤੇ ਧੀ ਦਾ ਫਰਕ ਨਾ ਰੱਖਦੇ ਹੋਏ ਉਨ੍ਹਾਂ ਦੀ ਧੀ ਰਜਨੀ ਇੰਸਾਂ ਅਤੇ ਨੂੰਹ ਅਨੀਤਾ ਇੰਸਾਂ ਵੱਲੋਂ ਅਰਥੀ ਨੂੰ ਮੋਢਾ ਦਿੱਤਾ ਗਿਆ। ਮ੍ਰਿਤਕ ਦੇ ਨਿਵਾਸ ਸਥਾਨ ਤੋਂ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਇਲਾਕਾ ਨਿਵਾਸੀਆਂ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਅਤੇ ਵੱਡੀ ਗਿਣਤੀ ਸਾਧ-ਸੰਗਤ ਵੱਲੋਂ ‘ਸਰੀਰਦਾਨੀ ਜੈਪਾਲ ਇੰਸਾਂ ਅਮਰ ਰਹੇ’ ਅਤੇ ‘ਸਰੀਰ ਦਾਨ ਮਹਾਂ ਦਾਨ’ ਦੇ ਆਕਾਸ਼ ਗੁੰਜਾਊ ਨਾਅਰਿਆਂ ਨਾਲ ਕਾਫਲੇ ਦੇ ਰੂਪ ਵਿੱਚ ਅੰਤਿਮ ਵਿਦਾਇਗੀ ਦਿੱਤੀ ਗਈ। ਜੈਪਾਲ ਇੰਸਾਂ ਦੀ ਮ੍ਰਿਤਕ ਦੇਹ ਨੂੰ ਫੁੱਲਾਂ ਨਾਲ ਸਜੀ ਹੋਈ ਗੱਡੀ ਵਿੱਚ ਲਿਜਾਇਆ ਗਿਆ, ਜਿਸ ਨੂੰ ਬੋਹਾ ਦੇ ਨਗਰ ਪੰਚਾਇਤ ਪ੍ਰਧਾਨ ਜਗਸੀਰ ਸਿੰਘ ਜੱਗਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਕਾਰਜ ਨਾਲ ਡਾਕਟਰੀ ਦੀ ਪੜ੍ਹਾਈ ਕਰ ਰਹੇ।
ਇਹ ਵੀ ਪੜ੍ਹੋ : BJP Punjab: ਆਪ ਨੇ ਭਾਜਪਾ ਦੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਤੋਂ ਪਹਿਲਾਂ ਪੁੱਛੇ 3 ਸਵਾਲ
ਵਿਦਿਆਰਥੀ ਮ੍ਰਿਤਕ ਸਰੀਰ ਤੇ ਨਵੀਆਂ ਖੋਜਾਂ ਕਰਨਗੇ, ਜੋ ਸਾਡੇ ਸਮਾਜ ਲਈ ਕੰਮ ਆਉਣਗੇ। ਇਸ ਮੌਕੇ ਸੱਚੇ ਨਿਮਰ ਸੇਵਾਦਾਰ ਸਵਰਨਜੀਤ ਸਿੰਘ ਇੰਸਾਂ, ਸੱਚੀ ਪ੍ਰੇਮੀ ਸੰਮਤੀ ਸੇਵਾਦਾਰ ਭੋਲਾ ਇੰਸਾਂ, ਵਿਕਰਮਜੀਤ ਇੰਸਾਂ, ਸੁਖਨਾਮ ਸਿੰਘ ਇੰਸਾਂ, ਪਿੰਡਾਂ ਅਤੇ ਸ਼ਹਿਰ ਦੇ ਸੱਚੀ ਪ੍ਰੇਮੀ ਸੰਮਤੀ ਮੈਂਬਰ, ਬਲਾਕ ਪ੍ਰੇਮੀ ਸੇਵਕ ਅਵਤਾਰ ਸਿੰਘ ਇੰਸਾਂ, ਪ੍ਰੇਮੀ ਸੇਵਕ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਸੇਵਾਦਾਰ, ਨਗਰ ਪੰਚਾਇਤ ਦੇ ਵਾਈਸ ਪ੍ਰਧਾਨ ਕ੍ਰਿਪਾਲ ਸਿੰਘ, ਕੌਂਸਲਰ ਚਰਨਜੀਤ ਸਿੰਘ ਅਤੇ ਸਮੁੱਚੀ ਟੀਮ ਤੋਂ ਇਲਾਵਾ ਪਿੰਡ ਵਾਸੀਆਂ ਸਮੇਤ ਰਿਸ਼ਤੇਦਾਰ ਮੌਜ਼ੂਦ ਸਨ।ਜ਼ਿਕਰਯੋਗ ਹੈ ਡੇਰਾ ਸ਼ਰਧਾਲੂ ਜੈਪਾਲ ਇੰਸਾਂ ਨੇ ਬਲਾਕ ਬੋਹਾ ’ਚੋਂ 14ਵਾਂ ਅਤੇ ਬੋਹਾ ਦੇ ਚੌਥੇ ਸਰੀਰਦਾਨੀ ਹੋਣ ਦਾ ਮਾਣ ਖੱਟਿਆ ਹੈ।
ਜੈਪਾਲ ਇੰਸਾਂ ਦੇ ਪ੍ਰਣ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ, ਓਨੀ ਘੱਟ: ਪਤਵੰਤੇ | Body Donation Punjab
ਇਸ ਮੌਕੇ ਨਗਰ ਸਿੰਘ ਜੱਗਾ ਅਤੇ ਕੌਂਸਲਰ ਸੰਤੋਖ ਸਾਗਰ ਨੇ ਦੱਸਿਆ ਕਿ ਜੈਪਾਲ ਇੰਸਾਂ ਨੇ ਜਿੱਥੇ ਜਿਉਂਦੇ ਜੀ ਡੇਰਾ ਸੱਚਾ ਸੌਦਾ ਨਾਲ ਜੁੜ ਕੇ ਅਨੇਕਾਂ ਸਮਾਜ ਭਲਾਈ ਦੇ ਕਾਰਜ ਕੀਤੇ, ਉਥੇ ਹੀ ਜਾਂਦੇ ਜਾਂਦੇ ਵੀ ਉਨ੍ਹਾਂ ਸਮਾਜ ਲਈ ਵੱਡਾ ਕੰਮ ਕਰਕੇ ਆਪਣਾ ਨਾਂਅ ਸਰੀਰਦਾਨੀਆਂ ਦੀ ਸੂਚੀ ਵਿੱਚ ਲਿਖਵਾਇਆ ਹੈ। ਉਨ੍ਹਾਂ ਕਿਹਾ ਕਿ ਮਰਨ ਉਪਰੰਤ ਵੀ ਜੈਪਾਲ ਇੰਸਾਂ ਵੱਲੋਂ ਕੀਤੇ ਗਏ ਸਰੀਰਦਾਨ ਦੇ ਕਾਰਜ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ, ਓਨੀ ਹੀ ਘੱਟ ਹੈ। Body Donation Punjab