Rajpura News: ਦਿਮਾਗੀ ਤੌਰ ’ਤੇ ਪ੍ਰੇਸ਼ਾਨ ਔਰਤ ਲਈ ਮਸੀਹਾ ਬਣੇ ਡੇਰਾ ਪ੍ਰੇਮੀ

ਪਰਿਵਾਰ ਵੱਲੋਂ ਕੀਤਾ ਗਿਆ ਸਾਧ-ਸੰਗਤ ਦਾ ਧੰਨਵਾਦ

Khushdeep Singh Picture
Published On

ਰਾਜਪੁਰਾ (ਅਜਯ ਕਮਲ)। ਡੇਰਾ ਸੱਚਾ ਸੌਦਾ ਦੀ ਪਵਿੱਤਰ ਸਿੱਖਿਆ ’ਤੇ ਚੱਲਦੇ ਹੋਏ ਰਾਜਪੁਰਾ ਦੀ ਸਾਧ-ਸੰਗਤ ਵੱਲੋਂ ਦਿਮਾਗੀ ਤੌਰ ’ਤੇ ਪਰੇਸ਼ਾਨ ਇੱਕ ਔਰਤ ਦੀ ਦੇਖਭਾਲ ਕੀਤੀ ਤੇ ਪੁਲਿਸ ਪ੍ਰਸ਼ਾਸਨ ਦੀ ਦੇਖ ਰੇਖ ਵਿੱਚ ਉਸ ਦੇ ਪਰਿਵਾਰ ਦੇ ਹਵਾਲੇ ਕੀਤਾ। ਇਸ ਮੌਕੇ ਜਾਣਕਾਰੀ ਦਿੰਦਿਆਂ ਸੱਚੇ ਨਿਮਰ ਸੇਵਾਦਾਰ ਦਾਰਾ ਖਾਨ, ਭੈਣ ਆਸ਼ਾ ਇੰਸਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਭੈਣ ਨੀਤੂ ਇੰਸਾਂ ਨੇ ਫੋਨ ’ਤੇ ਸੂਚਨਾ ਦਿੱਤੀ ਕਿ ਇੱਕ 40 ਕੁ ਸਾਲ ਦੀ ਔਰਤ ਜੋ ਕਿ ਨਵੀਂ ਅਨਾਜ ਮੰਡੀ ਦੀ ਬੈਕ ਸਾਈਡ ’ਤੇ ਪੈਂਦੀ ਅਫਸਰ ਕਲੋਨੀ ’ਚ ਸ਼ਾਮ ਤੋਂ ਘੁੰਮ ਰਹੀ ਹੈ, ਉਸ ਦੇ ਛੋਟੇ ਭਰਾ ਤੇ ਉਸ ਦੇ ਪਰਿਵਾਰ ਨੇ ਉਸ ਨੂੰ ਆਪਣੇ ਕੋਲ ਬਿਠਾਇਆ ਹੋਇਆ ਹੈ। ਸੂਚਨਾ ਮਿਲਣ ’ਤੇ ਕੁਝ ਭੈਣਾਂ ਤੇ ਭਾਈ ਸੇਵਾਦਾਰ ਉੱਥੇ ਪਹੁੰਚੇ ਅਤੇ ਇਸ ਦੀ ਸੂਚਨਾ ਸਬੰਧਿਤ ਥਾਣਾ ਗੰਡਾ ਖੇੜੀ ਨੂੰ ਦਿੱਤੀ, ਜਿਸ ’ਤੇ ਪੁਲਿਸ ਨੇ ਆਪਣੀ ਦੇਖ ਰੇਖ ’ਚ ਉਸਦਾ ਡਾਕਟਰੀ ਮੁਆਇਨਾ ਕਰਵਾਇਆ ਤੇ ਇੱਥੋਂ ਦੇ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਵਿਖੇ ਸਾਧ-ਸੰਗਤ ਦੀ ਦੇਖ-ਰੇਖ ’ਚ ਛੱਡ ਗਏ।

ਉਨ੍ਹਾਂ ਦੱਸਿਆ ਕਿ ਉਕਤ ਔਰਤ ਨਾਲ ਗੱਲਬਾਤ ਕੀਤੀ ਤਾਂ ਉਸਨੇ ਆਪਣੇ ਪਿਤਾ ਬਾਰੇ ਦੱਸਿਆ ਕਿ ਉਹ ਬੈਂਡ ਵਾਜੇ ਦਾ ਕੰਮ ਕਰਦੇ ਹਨ ਤੇ ਉਹ ਮੁਹਾਲੀ ਸਾਈਡ ਦੀ ਰਹਿਣ ਵਾਲੀ ਹੈ, ਜਿਸ ’ਤੇ ਦਾਰਾ ਖਾਨ ਇੰਸਾਂ ਨੇ ਗੂਗਲ ’ਤੇ ਸਰਚ ਮਾਰ ਕੇ ਕਾਫੀ ਮਿਹਨਤ ਤੋਂ ਬਾਅਦ ਉਸ ਦੇ ਘਰ ਦਾ ਨੰਬਰ ਲਿਆ। ਉਨ੍ਹਾਂ ਦੱਸਿਆ ਕਿ ਉਹ ਲੋਹਗੜ੍ਹ ਜ਼ੀਰਕਪੁਰ ਵਿੱਚ ਰਹਿੰਦੇ ਹਨ, ਜਿਨ੍ਹਾਂ ਨੇ ਫੋਟੋ ਦੇਖ ਕੇ ਆਪਣੀ ਲੜਕੀ ਦੀ ਪਹਿਚਾਣ ਕਰ ਲਈ ਤੇ ਬੀਤੀ ਸ਼ਾਮ ਲੜਕੀ ਦੀ ਮਾਤਾ ਅਨੀਤਾ ਆਪਣੀ ਬੇਟੀ, ਨੂੰਹ ਤੇ ਭਤੀਜੀ ਨਾਲ ਇੱਥੇ ਪਹੁੰਚੇ ਉਨ੍ਹਾਂ ਆਪਣਾ ਤੇ ਆਪਣੀਆਂ ਲੜਕੀਆਂ ਦਾ ਆਧਾਰ ਕਾਰਡ ਦਿਖਾਇਆ, ਜਿਸ ’ਤੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਵੱਲੋਂ ਥਾਣਾ ਗੰਡਾ ਖੇੜੀ ਲਿਜਾਕੇ ਉਸ ਦੀ ਮਾਤਾ ਦੇ ਬਿਆਨ ਦਰਜ ਕਰਵਾਏ ਤੇ ਪੁਲਿਸ ਦੀ ਦੇਖਰੇਖ ’ਚ ਪਰਿਵਾਰ ਨੂੰ ਲੜਕੀ ਸੌਂਪ ਦਿੱਤੀ। ਦੱਸਣ ਯੋਗ ਹੈ ਕਿ ਉਕਤ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਭੈਣ ਦੀ ਸੇਵਾ ਦੋ ਦਿਨ ਤੱਕ ਰਾਜਪੁਰਾ ਦੀ ਸਾਧ-ਸੰਗਤ ਵੱਲੋਂ ਕੀਤੀ ਗਈ। Rajpura News

ਇਹ ਵੀ ਪੜ੍ਹੋ : IND vs WI: ਇੱਕ ਰੋਜ਼ਾ ਤੋਂ ਬਾਅਦ ਟੀ20 ’ਚ ਵੀ ਦਮਦਾਰ ਪ੍ਰਦਰਸ਼ਨ ਕਰਨ ਉਤਰੇਗੀ Team India

ਇਸ ਮੌਕੇ ਉਕਤ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਭੈਣ ਦੀ ਮਾਤਾ ਤੇ ਪਰਿਵਾਰ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਧੰਨਵਾਦ ਕੀਤਾ ਤੇ ਨਾਲ ਹੀ ਰਾਜਪੁਰਾ ਦੀ ਸਾਧ ਸੰਗਤ ਵਿਸ਼ੇਸ਼ ਕਰਕੇ ਭੈਣਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਉਨ੍ਹਾਂ ਦੀ ਲੜਕੀ ਦੀ ਦੇਖਭਾਲ ਕੀਤੀ ਤੇ ਸਾਂਭ-ਸੰਭਾਲ ਕੀਤੀ। ਇਸ ਮੌਕੇ ਬਲਾਕ ਦੇ ਸੱਚੇ ਪ੍ਰੇਮੀ ਸੇਵਕ ਮਹਿੰਦਰ ਪ੍ਰਤਾਪ ਇੰਸਾਂ, ਮੰਗੂ ਇੰਸਾਂ, ਸਾਹਿਲ ਇੰਸਾਂ, ਸਾਗਰ ਇੰਸਾਂ, ਗਰੀਸਾਂ ਇੰਸਾਂ, ਅਸ਼ੋਕ ਇੰਸਾਂ, ਬਾਬਾ ਨਿਰਮਲ ਇੰਸਾਂ, ਜਗਦੀਸ਼ ਕੁਮਾਰ ਇੰਸਾਂ, ਜਸਪਾਲ ਇੰਸਾਂ, ਗਿਆਨ ਇੰਸਾਂ, ਨੰਨਾ ਕੁਮਾਰ, ਭੈਣ ਊਸ਼ਾ ਇੰਸਾਂ, ਸੱਚੇ ਨਿਮਰ ਸੇਵਾਦਾਰ, 15 ਮੈਂਬਰ ਭੈਣ ਦਿਆਵੰਤੀ ਇੰਸਾਂ, ਭੈਣ ਅੰਨੂ ਕਮਲ, ਨੀਲਮ ਇੰਸਾਂ, ਰੀਨਾ ਇੰਸਾਂ, ਨੀਤੂ ਇੰਸਾਂ, ਲਲਿਤਾ ਇੰਸਾਂ, ਇਸ਼ੂ ਇੰਸਾਂ, ਆਸ਼ਾ ਇੰਸਾਂ, ਜਗਜੀਤ ਇੰਸਾਂ, ਸੰਤੋਸ਼ ਇੰਸਾਂ, ਇਸੀਤਾ ਇੰਸਾਂ, ਗੁਰਜੀਤ ਇੰਸਾਂ, ਮਮਤਾ ਇੰਸਾਂ, ਰਾਜ਼ੀ ਇੰਸਾਂ, ਕਾਂਤਾ ਇੰਸਾਂ, ਮਾਇਆ ਇੰਸਾਂ, ਰੇਖਾ ਇੰਸਾਂ, ਸੁਨੀਤਾ ਇੰਸਾਂ, ਬਿੰਦੂ ਇੰਸਾਂ, ਵਰਸਾ ਇੰਸਾਂ, ਸੋਨਾ ਇੰਸਾਂ ਤੇ ਵੱਡੀ ਗਿਣਤੀ ’ਚ ਸਾਧ ਸੰਗਤ ਨੇ ਸੇਵਾ ਵਿੱਚ ਯੋਗਦਾਨ ਪਾਇਆ। Rajpura News

About The Author

Related Posts