Punjab Media News: ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਵੱਲੋਂ ਡੀਸੀ ਰਾਹੀਂ ਰਾਸ਼ਟਰਪਤੀ ਤੇ ਮੁੱਖ ਮੰਤਰੀ ਨੂੰ ਮੰਗ ਪੱਤਰ

ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਰਾਹੀਂ ਦੇਸ਼ ਦੇ ਰਾਸ਼ਟਰਪਤੀ ਅਤੇ ਮੁੱਖ ਮੰਤਰੀ ਪੰਜਾਬ ਦੇ ਨਾਂ ’ਤੇ ਮੰਗ ਪੱਤਰ ਭੇਜੇ

Satinder Mathur  Picture
Published On

Punjab Media News: (ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ (ਰਜਿ.) ਦੀ ਜ਼ਿਲ੍ਹਾ ਇਕਾਈ ਵੱਲੋਂ ਸੂਬਾ ਸੀਨੀਅਰ ਮੀਤ ਪ੍ਰਧਾਨ ਭੂਸ਼ਨ ਸੂਦ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਰਾਹੀਂ ਦੇਸ਼ ਦੇ ਰਾਸ਼ਟਰਪਤੀ ਅਤੇ ਮੁੱਖ ਮੰਤਰੀ ਪੰਜਾਬ ਦੇ ਨਾਂ ’ਤੇ ਮੰਗ ਪੱਤਰ ਭੇਜੇ ਗਏ। ਭੂਸ਼ਨ ਸੂਦ ਨੇ ਦੱਸਿਆ ਕਿ ਇੰਡੀਅਨ ਜਰਨਲਿਸਟ ਯੂਨੀਅਨ ਵੱਲੋਂ ਦੇਸ਼ ਭਰ ’ਚ ‘ਮੰਗ ਦਿਵਸ’ ਮਨਾਇਆ ਜਾ ਰਿਹਾ ਹੈ। ਮੰਗ ਪੱਤਰ ’ਚ ਨਵੇਂ ਮੀਡੀਆ ਕਮਿਸ਼ਨ ਦੇ ਗਠਨ, ਪੱਤਰਕਾਰਾਂ ਦੀ ਸੁਰੱਖਿਆ ਲਈ ਕੌਮੀ ਕਾਨੂੰਨ ਬਣਾਉਣ, ਰੱਦ ਕੀਤੇ ਗਏ ਵਰਕਿੰਗ ਜਰਨਲਿਸਟ ਐਕਟ ਅਧੀਨ ਕਾਨੂੰਨੀ ਅਧਿਕਾਰ ਬਹਾਲ ਕਰਨ ਅਤੇ ਨਵੇਂ ਵੇਜ ਬੋਰਡ ਦੇ ਗਠਨ ਦੀ ਮੰਗ ਕੀਤੀ ਗਈ।

ਉਨ੍ਹਾਂ ਕਿਹਾ ਕਿ ਦੇਸ਼ ਭਰ ’ਚ ਪੱਤਰਕਾਰਾਂ ਨੂੰ ਸਰੀਰਕ ਹਿੰਸਾ, ਬਦਨੀਅਤੀ ਨਾਲ ਕੀਤੀ ਕਾਨੂੰਨੀ ਕਾਰਵਾਈ ਅਤੇ ਡਿਜੀਟਲ ਪਰੇਸ਼ਾਨੀ ਸਮੇਤ ਕੰਮਕਾਜ ਨਾਲ ਜੁੜੇ ਵਧਦੇ ਖਤਰਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੇਂਦਰ ਸਰਕਾਰ ਤੋਂ ਪੱਤਰਕਾਰਾਂ ਅਤੇ ਨਿਊਜ਼ ਅਦਾਰਿਆਂ ਦੀ ਸਰੀਰਕ ਤੇ ਕਾਨੂੰਨੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਕੇਂਦਰੀ ਕਾਨੂੰਨ ਬਣਾਉਣ ਦੀ ਮੰਗ ਕੀਤੀ।

ਮੰਗ ਪੱਤਰ ’ਚ ਫੀਲਡ ਪੱਤਰਕਾਰਾਂ ਦੇ ਸਕੱਤਰੇਤ ’ਚ ਸ਼ਨਾਖਤੀ ਕਾਰਡ ਨੂੰ ਪਛਾਣ ਪੱਤਰ ਮੰਨ ਕੇ ਦਾਖਲਾ ਯਕੀਨੀ ਬਣਾਉਣ, ਜ਼ਿਲ੍ਹਾ ਅਤੇ ਸਬ-ਡਵੀਜ਼ਨ ਪੱਧਰ ਦੇ ਪੱਤਰਕਾਰਾਂ ਨੂੰ ਸਰਕਾਰੀ ਰੇਟਾਂ ’ਤੇ ਰਿਹਾਇਸ਼ੀ ਕੁਆਰਟਰ ਜਾਂ ਪਲਾਟ ਦੇਣ ਅਤੇ ਸਮੂਹ ਪੱਤਰਕਾਰਾਂ ਲਈ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਦੇਣ ਦੀ ਵੀ ਮੰਗ ਕੀਤੀ ਗਈ।

ਇਹ ਵੀ ਪੜ੍ਹੋ: Howrah Station News: ਹਾਵੜਾ ਸਟੇਸ਼ਨ ’ਤੇ ਮੱਧ ਪ੍ਰਦੇਸ਼ ਤੋਂ ਆਏ ਯਾਤਰੀ ਦੇ ਬੈਗ ਵਿੱਚੋਂ 44 ਲੱਖ ਨਕਦੀ ਬਰਾਮਦ

ਇਸ ਮੌਕੇ ਸੀਨੀਅਰ ਪੱਤਰਕਾਰ ਬਲਜਿੰਦਰ ਸਿੰਘ, ਗੁਰਪ੍ਰੀਤ ਸਿੰਘ ਮਹਿਕ, ਰਣਵੀਰ ਕੁਮਾਰ ਜੱਜੀ, ਜਸਵੰਤ ਸਿੰਘ ਗੋਲਡ, ਅਮਰਬੀਰ ਸਿੰਘ ਚੀਮਾ, ਜਤਿੰਦਰ ਸਿੰਘ ਰਾਠੌਰ, ਦੀਪਕ ਸੂਦ, ਗੁਰਚਰਨ ਸਿੰਘ ਜੰਜੂਆਂ, ਸਵਰਨਜੀਤ ਸਿੰਘ ਸੇਠੀ, ਨਾਹਰ ਸਿੰਘ ਰੰਗੀਲਾ, ਸਤਨਾਮ ਸਿੰਘ ਚੌਹਾਨ, ਅਨਿਲ ਲੁਟਾਵਾ, ਜਗਦੀਪ ਸਿੰਘ ਮਾਨਗੜ੍ਹ, ਰਾਜ ਕਮਲ, ਰੂਪ ਨਰੇਸ਼, ਰਵਿੰਦਰ ਸਿੰਘ ਢੀਂਡਸਾ, ਪਰਵੀਨ ਬੱਤਰਾ, ਰਵਿੰਦਰ ਮੋਦਗਿਲ, ਖੁਸ਼ਵੰਤ ਰਾਏ ਥਾਪਰ, ਪਰਵੀਨ ਕੁਮਾਰ, ਰੁਪਿੰਦਰ ਸ਼ਰਮਾ ਅਤੇ ਸ਼ਮਸ਼ੇਰ ਸਿੰਘ ਸ਼ੇਰਾ ਆਦਿ ਹਾਜ਼ਰ ਸਨ। ਬਾਅਦ ’ਚ ਪੱਤਰਕਾਰਾਂ ਨੇ ਜ਼ਿਲ੍ਹਾ ਲੋਕ ਸੰਪਰਕ ਅਫਸਰ ਰਾਜ ਕੁਮਾਰ ਨਾਲ ਵੀ ਮੁਲਾਕਾਤ ਕਰਕੇ ਸਮੱਸਿਆਵਾਂ ਸਬੰਧੀ ਗੱਲਬਾਤ ਕੀਤੀ। ਡਿਪਟੀ ਕਮਿਸ਼ਨਰ ਨੇ ਮੰਗ ਪੱਤਰ ਅੱਗੇ ਭੇਜ ਕੇ ਕਾਰਵਾਈ ਦਾ ਭਰੋਸਾ ਦਿੱਤਾ।


About The Author

Related Posts