ਨਸ਼ੇ ‘ਆਪ’ ਸਰਕਾਰ ਲਈ ਬਣੇ ਵੱਡੀ ਚੁਣੌਤੀ, ਸੰਗਰੂਰ ਤੋਂ ਉੱਠੀ ਚੰਗਿਆੜੀ ਨਾਲ ਨਸ਼ਾ ਬਣਿਆ ਮੁੱਖ ਮੁੱਦਾ

ਆਮ ਜਨਤਾ ਨਸ਼ੇ ਖਿਲਾਫ ਲਗਾਤਾਰ ਸੁਆਲ ਖੜ੍ਹੇ ਕਰ ਰਹੀ ਹੈ

Ravinder Sharma Picture
Published On

ਚੰਡੀਗੜ੍ਹ (ਅਸ਼ਵਨੀ ਚਾਵਲਾ)। ਨਸ਼ੇ ਦਾ ਮਾਮਲਾ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਲਈ ਵੱਡੀ ਚੁਣੌਤੀ ਬਣ ਗਿਆ ਹੈ ਆਪ ਦੇ ਗੜ੍ਹ ਸੰਗਰੂਰ ਤੋਂ ਸ਼ੁਰੂ ਹੋਈ ਨਸ਼ੇ ਦੀ ਚੰਗਿਆੜੀ ਨੇ ਚੁਣਾਵੀ ਸਾਲ ’ਚ ਨਸ਼ੇ ਨੂੰ ਮੁੱਖ ਮੁੱਦਾ ਬਣਾ ਦਿੱਤਾ ਹੈ। ਆਮ ਆਦਮੀ ਪਾਰਟੀ ਤਿੰਨ ਮਹੀਨਿਆਂ ’ਚ ਨਸ਼ਾ ਖ਼ਤਮ ਕਰਨ ਦਾ ਵਾਅਦਾ ਕਰਕੇ ਸੱਤਾ ’ਚ ਆਈ ਸੀ ਸਿਰਫ਼ ਸੰਗਰੂਰ ਜ਼ਿਲੇ੍ਹ ਵਿੱਚ ਹੀ ਚਾਰ ਤੋਂ ਜ਼ਿਆਦਾ ਮਾਮਲੇ ਹੋ ਚੁੱਕੇ ਹਨ, ਜਿੱਥੇ ਨਸ਼ੇ ਦੇ ਮੁੱਦੇ ’ਤੇ ਹੀ ਕਾਫ਼ੀ ਜ਼ਿਆਦਾ ਵਿਵਾਦ ਹੋ ਗਿਆ ਹੋਵੇ ਤੇ ਹੁਣ ਮਾਨਸਾ ਵਿਖੇ ਪਰਵਿੰਦਰ ਸਿੰਘ ਝੋਟੇ ਨੂੰ ਨਸ਼ੇ ਦਾ ਕਥਿਤ ਵਪਾਰ ਕਰਨ ਵਾਲੇ ਇੱਕ ਦਵਾਈ ਦੇ ਦੁਕਾਨਦਾਰ ਵੱਲੋਂ ਕਤਲ ਕਰ ਦਿੱਤਾ ਗਿਆ ਹੈ।

ਇਸ ਤੋਂ ਪਹਿਲਾਂ ਪੰਜਾਬ ਦੇ ਅਬੋਹਰ ਵਿਖੇ ਨਸ਼ੇ ਦੇ ਖ਼ਿਲਾਫ਼ ਬੋਲਣ ਸਬੰਧੀ ਇੱਕ ਨੌਜਵਾਨ ਨੂੰ ਸ਼ਰੇ੍ਹਆਮ ਕਤਲ ਕਰ ਦਿੱਤਾ ਗਿਆ ਸੀ।  ਪੰਜਾਬ ਵਿਧਾਨ ਦੇ ਸਪੀਕਰ ਕੁਲਤਾਰ ਸੰਧਵਾਂ ਵੱਲੋਂ ਖ਼ੁਦ ਜਨਤਾ ਦੇ ਵਿਚਕਾਰ ਵੀ ਮੁਆਫ਼ੀ ਮੰਗੀ ਗਈ ਸੀ ਉਨ੍ਹਾਂ ਨੇ ਸਵੀਕਾਰ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਵਿੱਚ ਨਸ਼ਾ ਵਿਕ ਰਿਹਾ ਹੈ ਇਥੇ ਪੰਜਾਬ ਵਿੱਚ ਨਸ਼ੇ ਦੇ ਮਾਮਲੇ ਵਿੱਚ ਰੋਜ਼ਾਨਾ ਹੀ ਕਈ ਵੀਡੀਓ ਸੋਸ਼ਲ ਮੀਡੀਆ ’ਤੇ ਆ ਰਹੀਆ ਹਨ, ਜਿਨ੍ਹਾਂ ਵਿੱਚ ਆਮ ਜਨਤਾ ਹੀ ਦੱਸ ਰਹੀ ਹੈ ਕਿ ਉਨ੍ਹਾਂ ਦੇ ਪਿੰਡ ਵਿੱਚ ਨਸ਼ਾ ਵਿੱਕ ਰਿਹਾ ਹੈ ਪਰ ਪੁਲਿਸ ਫੜਨ ਦੀ ਥਾਂ ’ਤੇ ਚੁੱਪ ਕਰਕੇ ਬੈਠੀ ਹੈ।

Read Also: ਭਾਜਪਾ ਵੱਲੋਂ ‘ਕਾਲੀ ਪੱਗ’ ਅੰਦੋਲਨ, ਮਾਵਾਂ-ਧੀਆਂ ਨੂੰ ਕਾਲੀ ਚੁੰਨੀਆਂ ਲੈਣ ਦੀ ਅਪੀਲ

ਇਥੇ ਹੀ ਵਿਰੋਧੀ ਧਿਰਾਂ ਵੱਲੋਂ ਵੀ ਨਸ਼ੇ ਦੇ ਮਾਮਲੇ ਵਿੱਚ ਸਰਕਾਰ ਵੱਲੋਂ ਚਲਾਏ ਗਏ ਯੁੱਧ ਨਸ਼ੇ ਦੇ ਵਿਰੁੱਧ ਨੂੰ ਫੇਲ੍ਹ ਕਰਾਰ ਦੇ ਦਿੱਤਾ ਗਿਆ ਹੈ। ਪੰਜਾਬ ਵਿਧਾਨ ਸਭਾ 2027 ਦੀ ਚੋਣਾਂ ਵਿੱਚ ਨਸ਼ਾ ਹੀ ਮੁੱਖ ਮੁੱਦਾ ਬਣਦਾ ਨਜ਼ਰ ਆ ਰਿਹਾ ਹੈ ਕਿਉਂਕਿ ਇਸ ਮੁੱਦੇ ਸਬੰਧੀ ਹੀ ਆਮ ਜਨਤਾ ਘਰਾਂ ਤੋਂ ਬਾਹਰ ਆ ਕੇ ਲਗਾਤਾਰ ਸੁਆਲ ਖੜ੍ਹੇ ਕਰ ਰਹੀ ਹੈ। ਇਥੇ ਤੱਕ ਕਿ ਮੁੱਖ ਮੰਤਰੀ ਜਾਂ ਫਿਰ ਕੈਬਨਿਟ ਮੰਤਰੀਆਂ ਦੀ ਰੈਲੀਆਂ ਤੇ ਮੀਟਿੰਗਾਂ ਵਿੱਚ ਉਨ੍ਹਾਂ ਤੋਂ ਸੁਆਲ ਪੁੱਛੇ ਜਾ ਰਹੇ ਹਨ ਕਿ ਨਸ਼ੇ ਨੂੰ ਖ਼ਤਮ ਕਿਉਂ ਨਹੀਂ ਕਰਵਾਇਆ ਗਿਆ।

ਭਾਜਪਾ ਬਣਾ ਚੁੱਕੀ ਐ ਨਸ਼ੇ ਨੂੰ ਮੁੱਖ ਮੁੱਦਾ, ਪਹਿਲਾਂ ਕੱਢੀ ਸੀ ਯਾਤਰਾ, ਹੁਣ ਅਮਿਤ ਸ਼ਾਹ ਦਾ ਦੌਰਾ

ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚ ਚੋਣਾਂ ਤੋਂ ਪਹਿਲਾਂ ਨਸ਼ੇ ਨੂੰ ਹੀ ਮੁੱਖ ਮੁੱਦਾ ਬਣਾ ਚੁੱਕੀ ਹੈ ਅਤੇ ਨਸ਼ੇ ਸਬੰਧੀ ਹੀ ਭਾਜਪਾ ਵੱਲੋਂ ਪਹਿਲਾਂ ਪੰਜਾਬ ਵਿੱਚ ਯਾਤਰਾ ਕੱਢੀ ਗਈ ਸੀ। ਇਸ ਦੌਰਾਨ ਅਮਿਤ ਸ਼ਾਹ ਵੀ ਪੰਜਾਬ ਵਿੱਚ ਆ ਕੇ ਨਾ ਸਿਰਫ਼ ਯਾਤਰਾ ਵਿੱਚ ਸ਼ਾਮਲ ਹੋਏ ਸਨ, ਸਗੋਂ ਉਨ੍ਹਾਂ ਨੇ ਨਸ਼ੇ ਨਾਲ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਵੀ ਕੀਤੀ ਗਈ। ਇਸ ਦੌਰਾਨ ਨਸ਼ੇ ਕਰਕੇ ਮੌਤ ਦਾ ਸ਼ਿਕਾਰ ਹੋਏ ਪਰਿਵਾਰਾਂ ਨੂੰ ਵੀ ਵਾਅਦਾ ਕੀਤਾ ਸੀ ਕਿ ਕੇਂਦਰ ਸਰਕਾਰ ਨਸ਼ੇ ਸਬੰਧੀ ਪੰਜਾਬ ਵਿੱਚ ਸਖਤੀ ਦਿਖਾਏਗੀ। ਹੁਣ ਇੱਕ ਵਾਰ ਫਿਰ ਅਮਿਤ ਸ਼ਾਹ ਪੰਜਾਬ ਦਾ ਦੌਰਾ ਕਰਨ ਆ ਰਹੇ ਹਨ। ਇਸ ਦੌਰੇ ਦੌਰਾਨ ਵੀ ਅਮਿਤ ਸ਼ਾਹ ਨਸ਼ੇ ਨਾਲ ਪੀੜਤ ਪਰਿਵਾਰਾਂ ਨੂੰ ਹੀ ਮਿਲਣਗੇ।

About The Author

Related Posts