FSSAI: ਛੇ ਮਹੀਨਿਆਂ ਤੱਕ ਦੇ ਬੱਚਿਆਂ ਦੇ ਭੋਜਨ ’ਚ ਸੁਕਰੋਜ਼-ਫ੍ਰਕਟੋਜ਼ ’ਤੇ ਪਾਬੰਦੀ ਦੀ ਤਿਆਰੀ

ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ਼ ਇੰਡੀਆ ਨੇ ਰੱਖਿਆ ਮਤਾ

Ravinder Sharma Picture
Published On

FSSAI: ਨਵੀਂ ਦਿੱਲੀ (ਏਜੰਸੀ)। ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ਼ ਇੰਡੀਆ (ਐੱਫਐੱਸਐੱਸਏਆਈ) ਨੇ ਛੇ ਮਹੀਨਿਆਂ ਤੱਕ ਦੀ ਉਮਰ ਦੇ ਬੱਚਿਆਂ ਲਈ ਬਣਾਏ ਗਏ ਭੋਜਨ ਉਤਪਾਦਾਂ ਵਿੱਚ ਸੁਕਰੋਜ਼ ਅਤੇ ਫ੍ਰਕਟੋਜ਼ ਮਿਲਾਉਣ ’ਤੇ ਪਾਬੰਦੀ ਲਾਉਣ ਦਾ ਮਤਾ ਰੱਖਿਆ ਹੈ। ਇਸ ਮਤੇ ਦਾ ਉਦੇਸ਼ ਬੱਚਿਆਂ ਦੇ ਪੋਸ਼ਣ ਉਤਪਾਦਾਂ ਵਿੱਚ ਕਾਰਬੋਹਾਈਡਰੇਟ ਦੀ ਵਰਤੋਂ ਸਬੰਧੀ ਨਿਯਮਾਂ ਨੂੰ ਹੋਰ ਸਖ਼ਤ ਕਰਨਾ ਹੈ। ਫੂਡ ਸੇਫਟੀ ਐਂਡ ਸਟੈਂਡਰਡਜ਼ (ਬੱਚਿਆਂ ਦੇ ਭੋਜਨ) ਨਿਯਮਾਂ, 2020 ਵਿੱਚ ਇਹ ਸੋਧ, ਭਾਰਤ ਦੇ ਗਜ਼ਟ ਵਿੱਚ ਸੂਚਿਤ ਅਤੇ ਪ੍ਰਕਾਸ਼ਿਤ ਕੀਤੀ ਗਈ ਹੈ। ਡਰਾਫਟ ਵਿੱਚ ਨਿਯਮ 3(6) ਦੇ ਤਹਿਤ ਇੱਕ ਨਵਾਂ ਉਪਬੰਧ ਜੋੜਨ ਦਾ ਪ੍ਰਸਤਾਵ ਹੈ: ‘ਛੇ ਮਹੀਨਿਆਂ ਤੱਕ ਦੀ ਉਮਰ ਦੇ ਬੱਚਿਆਂ ਲਈ ਬਣਾਏ ਗਏ ਉਤਪਾਦਾਂ ਵਿੱਚ ਸੁਕਰੋਜ਼ ਅਤੇ ਫ੍ਰਕਟੋਜ਼ ਸ਼ਾਮਲ ਨਹੀਂ ਕੀਤੇ ਜਾਣਗੇ।’

ਮੌਜ਼ੂਦਾ ਨਿਯਮਾਂ ਦੇ ਤਹਿਤ ਲੈਕਟੋਜ਼ ਅਤੇ ਗਲੂਕੋਜ਼ ਪੋਲੀਮਰਾਂ ਨੂੰ ਬਾਲ ਖੁਰਾਕ ਵਿੱਚ ਕਾਰਬੋਹਾਈਡਰੇਟ ਦੇ ਪ੍ਰਾਇਮਰੀ ਸਰੋਤਾਂ ਵਜੋਂ ਤਰਜੀਹ ਦਿੱਤੀ ਜਾਂਦੀ ਹੈ। ਕੁਝ ਸ਼ਰਤਾਂ ਅਧੀਨ ਸੁਕਰੋਜ਼ ਅਤੇ ਫ੍ਰਕਟੋਜ਼ ਦੀ ਵਰਤੋਂ ਦੀ ਇਜਾਜ਼ਤ ਹੈ, ਜੋ ਕਿ ਉਹਨਾਂ ਦੀ ਸੰਯੁਕਤ ਕੁੱਲ ਕਾਰਬੋਹਾਈਡਰੇਟ ਸਮੱਗਰੀ ਦੇ 20 ਫੀਸਦੀ ਦੀ ਵੱਧ ਤੋਂ ਵੱਧ ਸੀਮਾ ਦੇ ਅਧੀਨ ਹੈ।

Read Also ; ਕੈਂਸਰ ਮਰੀਜ਼ਾਂ ਨੂੰ ਰਾਹਤ, 137 ਦਵਾਈਆਂ ’ਤੇ ਮੁਨਾਫਾ 30 ਫੀਸਦੀ ਤੈਅ

ਇੱਕ ਵਾਰ ਤਜਵੀਜ਼ੀ ਸੋਧਾਂ ਲਾਗੂ ਹੋਣ ਤੋਂ ਬਾਅਦ ਛੇ ਮਹੀਨਿਆਂ ਤੱਕ ਦੀ ਉਮਰ ਦੇ ਬੱਚਿਆਂ ਲਈ ਇਨ੍ਹਾਂ ਦੋ ਕਿਸਮਾਂ ਦੀਆਂ ਸ਼ੂਗਰਜ਼ ਨੂੰ ਮਿਲਾਉਣ ’ਤੇ ਪੂਰੀ ਤਰ੍ਹਾਂ ਪਾਬੰਦੀ ਹੋਵੇਗੀ, ਜਦੋਂ ਕਿ ਬੱਚਿਆਂ ਦੇ ਪੋਸ਼ਣ ਉਤਪਾਦਾਂ ਨਾਲ ਸਬੰਧਤ ਹੋਰ ਨਿਯਮ ਪਹਿਲਾਂ ਵਾਂਗ ਲਾਗੂ ਰਹਿਣਗੇ। ਐੱਫਐੱਸਐੱਸਏਆਈ ਨੇ ਇਸ ਗਜ਼ਟ ਨੋਟੀਫਿਕੇਸ਼ਨ ਦੀਆਂ ਕਾਪੀਆਂ ਪ੍ਰਕਾਸ਼ਤ ਹੋਣ ਦੀ ਮਿਤੀ ਤੋਂ 60 ਦਿਨਾਂ ਦੇ ਅੰਦਰ ਹਿੱਸੇਦਾਰਾਂ ਅਤੇ ਆਮ ਜਨਤਾ ਤੋਂ ਇਤਰਾਜ਼ ਅਤੇ ਸੁਝਾਅ ਮੰਗੇ ਹਨ। ਰੈਗੂਲੇਟਰ ਨੇ ਕਿਹਾ ਕਿ ਤੈਅ ਸਮੇਂ ਦੇ ਅੰਦਰ ਪ੍ਰਾਪਤ ਸਾਰੇ ਸੁਝਾਵਾਂ ਅਤੇ ਮੰਗ ਪੱਤਰਾਂ ’ਤੇ ਵਿਚਾਰ ਕਰਨ ਤੋਂ ਬਾਅਦ ਹੀ ਸੋਧਾਂ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ।

ਕੀ ਹੈ ਫ੍ਰਕਟੋਜ਼?

ਇਹ ਇੱਕ ਮੋਨੋਸੈਕਰਾਈਡ ਭਾਵ ਸਧਾਰਨ ਸਿੰਗਲ ਸ਼ੂਗਰ ਅਣੂ ਹੈ। ਇਹ ਕੁਦਰਤੀ ਤੌਰ ’ਤੇ ਫਲਾਂ, ਸ਼ਹਿਦ ਅਤੇ ਕੁਝ ਸਬਜ਼ੀਆਂ ਵਿੱਚ ਪਾਇਆ ਜਾਂਦਾ ਹੈ। ਇਸੇ ਲਈ ਇਸ ਨੂੰ ਫਲ ਸ਼ੂਗਰ ਵੀ ਕਿਹਾ ਜਾਂਦਾ ਹੈ। ਇਸ ’ਚ ਸਾਰੀਆਂ ਕੁਦਰਤੀ ਸ਼ੂਗਰਾਂ ਵਿੱਚੋਂ ਸਭ ਤੋਂ ਮਿੱਠਾ ਹੁੰਦਾ ਹੈ ਅਤੇ ਸਿੱਧੇ ਪਾਚਨ ਕਿਰਿਆ ਤੋਂ ਸੋਖ ਕੇ ਲਿਵਰ ਵਿੱਚ ਜਾਂਦਾ ਹੈ। ਇਸ ਨੂੰ ਊਰਜਾ ਵਿੱਚ ਬਦਲਣ ਲਈ ਇਨਸੁਲਿਨ ਦੀ ਸਿੱਧੇ ਤੌਰ ’ਤੇ ਲੋੜ ਨਹੀਂ ਹੁੰਦੀ।

ਕੀ ਹੈ ਸੁਕਰੋਜ਼?

ਇਹ ਇੱਕ ਡਿਸਕੈਕਰਾਈਡ ਭਾਵ ਦੋ-ਸ਼ੂਗਰ ਹਨ, ਜੋ ਗਲੂਕੋਜ਼ ਅਤੇ ਫ੍ਰਕਟੋਜ ਦੇ ਇੱਕ-ਇੱਕ ਅਣੂ, ਭਾਵ 50 ਫੀਸਦੀ ਗਲੂਕੋਜ਼ ਅਤੇ 50 ਫੀਸਦੀ ਫ੍ਰਕਟੋਜ ਦੇ ਸੁਮੇਲ ਰਾਹੀਂ ਬਣਾਈ ਜਾਂਦੀ ਹੈ। ਇਸ ਨੂੰ ਆਮ ਤੌਰ ’ਤੇ ਟੇਬਲ ਸ਼ੂਗਰ ਜਾਂ ਖੰਡ ਕਹਿੰਦੇ ਹਨ ਇਸ ਨੂੰ ਮੁੱਖ ਤੌਰ ’ਤੇ ਗੰਨੇ ਅਤੇ ਚੁਕੰਦਰ ਤੋਂ ਪ੍ਰਾਪਤ ਕੀਤਾ ਜਾਂਦਾ ਹੈ। ਕਿਉਂਕਿ ਇਹ ਦੋ ਅਣੂਆਂ ਤੋਂ ਬਣਿਆ ਹੁੰਦਾ ਹੈ, ਇਸ ਲਈ ਸਰੀਰ ਵੱਲੋਂ ਵਰਤੋਂ ਕੀਤੇ ਜਾਣ ਤੋਂ ਪਹਿਲਾਂ ਪੇਟ ਅਤੇ ਛੋਟੀ ਅੰਤੜੀ ਦੇ ਏਂਜਾਇਮ ਇਸ ਨੂੰ ਵਾਪਸ ਗਲੂਕੋਜ਼ ਅਤੇ ਫ੍ਰਕਟੋਜ਼ ਵਿੱਚ ਤੋੜ ਦਿੰਦੇ ਹਨ।

About The Author

Related Posts