Yudh Nashian Virudh: ਘੱਗਾ ’ਚ ਨਸ਼ਾ ਤਸਕਰ ਦੇ ਘਰ ’ਤੇ ਚੱਲਿਆ ਪੀਲਾ ਪੰਜਾ

ਪੁਲਿਸ ਪ੍ਰਸ਼ਾਸਨ ਨੇ ਨਸ਼ਾ ਤਸਕਰਾਂ ਖਿਲਾਫ ਵੱਡੀ ਕਾਰਵਾਈ ਕਰਦਿਆਂ ਇੱਕ ਨਸ਼ਾ ਤਸਕਰ ਦਾ ਘਰ ਢਾਇਆ

Khushdeep Singh Picture
Published On

ਘੱਗਾ (ਮਨੋਜ ਗੋਇਲ)। ਸੂਬਾ ਸਰਕਾਰ ਦੀ ਨਸ਼ਿਆਂ ਖਿਲਾਫ ਚਲਾਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਅੱਜ ਪੁਲਿਸ ਪ੍ਰਸ਼ਾਸਨ ਵੱਲੋਂ ਇੱਕ ਨਸ਼ਾ ਤਸਕਰ ਦੇ ਘਰ ’ਤੇ ਵੱਡੀ ਕਾਰਵਾਈ ਕਰਦਿਆਂ ਘਰ ’ਤੇ ਪੀਲਾ ਪੰਜਾ ਚਲਾ ਦਿੱਤਾ ਹੈ। ਥਾਣਾ ਘੱਗਾ ਦੇ ਇੰਚਾਰਜ ਸਬ ਇੰਸਪੈਕਟਰ ਜਤਿੰਦਰ ਕੁਮਾਰ ਤੇ ਗ੍ਰਾਮ ਪੰਚਾਇਤ ਪਿੰਡ ਦੇਧਨਾ ਤੇ ਸਰਪੰਚ ਸੰਦੀਪ ਸਾਾਵਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਫੀ ਲੰਮੇ ਸਮੇਂ ਤੋਂ ਨਸ਼ੇ ਦਾ ਕਾਰੋਬਾਰ ਕਰ ਰਹੇ ਇਸ ਸੌਦਾਗਰ ਪੰਚਾਇਤ ਵੱਲੋਂ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਕਈ ਵਾਰ ਚੇਤਾਵਨੀ ਵੀ ਦਿੱਤੀ ਗਈ ਸੀ।

ਨਸ਼ੇ ਦਾ ਕਾਰੋਬਾਰ ਨਾ ਬੰਦ ਕਰਨ ’ਤੇ ਪੰਚਾਇਤੀ ਕਬਜ਼ੇ ’ਤੇ ਨਸ਼ੇ ਦੇ ਕਾਰੋਬਾਰ ਨਾਲ ਬਣਾਏ ਮਕਾਨ ਨੂੰ ਅੱਜ ਪੁਲਿਸ ਪ੍ਰਸ਼ਾਸਨ ਵੱਲੋਂ ਢਾਹ ਦਿੱਤਾ ਗਿਆ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਅਤੇ ਪੁਲਿਸ ਪ੍ਰਸ਼ਾਸਨ ਮੌਜੂਦ ਰਿਹਾ। ਪਰ ਇਥੇ ਦੇਖਣ ਯੋਗ ਗੱਲ ਇਹ ਵੀ ਰਹੀ ਕਿ ਪਿੰਡ ਵਾਸੀਆਂ ਵੱਲੋਂ ਪੁਲਿਸ ਪ੍ਰਸ਼ਾਸਨ ਦਾ ਵੀ ਇਸ ਗੱਲ ਨੂੰ ਲੈ ਕੇ ਵਿਰੋਧ ਕੀਤਾ ਗਿਆ ਕਿ ਇਸ ਮਕਾਨ ਨੂੰ ਪੂਰਾ ਢਾਹਿਆ ਜਾਵੇ। ਪੁਲਿਸ ਪ੍ਰਸ਼ਾਸਨ ਇਹ ਸਿਰਫ ਖਾਨਾ ਪੂਰਤੀ ਕਰ ਰਿਹਾ ਹੈ।

ਪਰ ਇੱਥੇ ਪੁਲਿਸ ਪ੍ਰਸ਼ਾਸਨ ਵੀ ਅੜਦਾ ਨਜ਼ਰ ਆਇਆ ਕਿ ਉਹਨਾਂ ਨੂੰ ਜੋ ਆਰਡਰ ਆਏ ਹਨ ਉਸੇ ਮੁਤਾਬਕ ਹੀ ਉਹ ਕਾਰਵਾਈ ਕਰ ਰਹੇ ਹਨ। ਜਿਵੇਂ ਜਿਵੇਂ ਉਨਾਂ ਨੂੰ ਬਾਕੀ ਨਸ਼ਾ ਤਸਕਰਾਂ ਦੇ ਮਕਾਨ ਢਾਉਣ ਹੁਣ ਦੇ ਆਰਡਰ ਆਉਣਗੇ ਜਾਂ ਪੂਰਾ ਘਰ ਢਾਉਣ ਦੇ ਆਰਡਰ ਆਉਣਗੇ ਉਹ ਉਸੇ ਮੁਤਾਬਕ ਹੀ ਕਾਰਵਾਈ ਕਰ ਸਕਦੇ ਹਨ। ਪਰ ਪਿੰਡ ਵਾਸੀਆਂ ਵੱਲੋਂ ਇਸ ਗੱਲ ਨੂੰ ਲੈ ਕੇ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਹੁਣ ਵੇਖਣਾ ਹੋਵੇਗਾ ਕਿ ਇਸ ਘਰ ਨੂੰ ਪੂਰਾ ਢਾਇਆ ਜਾਂਦਾ ਹੈ ਜਾਂ ਫਿਰ ਨਹੀਂ।

ਇਹ ਵੀ ਪੜ੍ਹੋ : Gold Price Today: ਜ਼ਿਆਦਾਤਰ ਸਰਾਫਾ ਬਾਜ਼ਾਰ ’ਚ ਸਥਿਰ ਕਾਰੋਬਾਰ, ਚੇਨਈ ’ਚ ਸਸਤਾ ਹੋਇਆ ਸੋਨਾ

About The Author

Related Posts