Punjab Bandh Today: ਪੰਜਾਬ ਬੰਦ ਦੇ ਸੱਦੇ ’ਤੇ ਸੁਨਾਮ ਦੇ ਦੁਕਾਨਦਾਰਾਂ ਵੱਲੋਂ ਭਰਵਾ ਸਮਰਥਨ, ਬਜਾਰ ਰਹੇ ਮੁਕੰਮਲ ਬੰਦ

ਪੰਜਾਬ ਬੰਦ ਦੇ ਸੱਦੇ ’ਤੇ ਸੁਨਾਮ ਦੇ ਦੁਕਾਨਦਾਰਾਂ ਵੱਲੋਂ ਭਰਵਾ ਸਮਰਥਨ, ਬਜਾਰ ਰਹੇ ਮੁਕੰਮਲ ਬੰਦ

Khushdeep Singh Picture
Published On

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਬੀਤੇ ਦਿਨ ਨਸ਼ਾ ਵਿਰੋਧੀ ਮੁਹਿੰਮ ਦੇ ਕਾਰਕੁੰਨ ਪਰਵਿੰਦਰ ਸਿੰਘ ਝੋਟੇ ਦੇ ਹੋਏ ਕਤਲ ਦੇ ਰੋਸ ਵਜੋਂ ਪੰਜਾਬ ਬੰਦ ਦੇ ਸੱਦੇ ’ਤੇ ਅੱਜ ਸੁਨਾਮ ਸ਼ਹਿਰ ਤੇ ਇਲਾਕੇ ਦੇ ਦੁਕਾਨਦਾਰਾਂ ਨੇ ਬੰਦ ਦਾ ਸਮਰਥਨ ਕਰਦੇ ਹੋਏ ਆਪਣੀਆਂ ਦੁਕਾਨਾਂ ਬੰਦ ਰੱਖੀਆਂ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨਾਂ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਵੱਲੋਂ ਸਮੂਹ ਦੁਕਾਨਦਾਰਾਂ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ। ਜਿਸ ਦੌਰਾਨ ਇਲਾਕੇ ਦੇ ਸਾਰੇ ਬਜ਼ਾਰ ਲਗਭਗ ਬੰਦ ਰਹੇ। ਕਿਸੇ ਅਣਸੁਖਾਵੀਂ ਘਟਨਾ ਵਾਪਰਨ ਤੋਂ ਰੋਕਣ ਲਈ ਸੁਨਾਮ ਪੁਲਿਸ ਵੱਲੋਂ ਵੀ ਸ਼ਹਿਰ ’ਚ ਪੈਟਰੋਲਿੰਗ ਕੀਤੀ ਜਾ ਰਹੀ ਹੈ। ਬੰਦ ਦੇ ਚਲਦਿਆਂ ਇਲਾਕੇ ਦੇ ਪ੍ਰਾਈਵੇਟ ਬੈਂਕ, ਪੈਟਰੋਲ ਪੰਪ ਵੀਂ ਬੰਦ ਰੱਖੇ ਗਏ ਤੇ ਕੁਝ ਨਿੱਜੀ ਸਕੂਲ ਮਾਲਕਾਂ ਵੱਲੋਂ ਅੱਜ ਦੇ ਦਿਨ ਛੁੱਟੀ ਕਰ ਦਿੱਤੀ ਗਈ ਹੈ। Punjab Bandh Today

ਇਹ ਵੀ ਪੜ੍ਹੋ : Rain Today: ਭਾਰੀ ਮੀਂਹ ਤੇ ਗੜੇਮਾਰੀ ਨੇ ਪਿੰਡ ਵਾਂਦਰ ਜਟਾਣਾ ਚ ਝੋਨੇ ਦੀ ਫ਼ਸਲ ਕੀਤੀ ਤਬਾਹ, ਕਿਸਾਨਾਂ ਨੇ ਮੁਆਵਜ਼ੇ ਦੀ ਮੰਗ ਕੀਤੀ

About The Author

Related Posts