Nepal Police News: ਨੇਪਾਲ, ਸੰਵੇਦਨਸ਼ੀਲ ਜਾਣਕਾਰੀ ਲੀਕ ਕਰਨ ਦੇ ਦੋਸ਼ ’ਚ ਆਰਮਡ ਪੁਲਿਸ ਏਆਈਜੀ ਵੰਸ਼ੀ ਰਾਜ ਦਹਿਲ ਮੁਅੱਤਲ

ਨੇਪਾਲ, ਸੰਵੇਦਨਸ਼ੀਲ ਜਾਣਕਾਰੀ ਲੀਕ ਕਰਨ ਦੇ ਦੋਸ਼ ’ਚ ਆਰਮਡ ਪੁਲਿਸ ਏਆਈਜੀ ਵੰਸ਼ੀ ਰਾਜ ਦਹਿਲ ਮੁਅੱਤਲ

Khushdeep Singh Picture
Published On

ਕਾਠਮੰਡੂ (ਸੱਚ ਕਹੂੰ ਨਿਊਜ਼/ਹਿੰ.ਸ.)। ਨੇਪਾਲ ਸਰਕਾਰ ਨੇ ਸੰਵੇਦਨਸ਼ੀਲ ਜਾਣਕਾਰੀ ਲੀਕ ਕਰਨ ਦੇ ਦੋਸ਼ ’ਚ ਬੀਤੀ ਰਾਤ ਆਰਮਡ ਪੁਲਿਸ ਫੋਰਸ ਦੇ ਏਆਈਜੀ ਵੰਸ਼ੀ ਰਾਜ ਦਹਿਲ ਨੂੰ ਮੁਅੱਤਲ ਕਰ ਦਿੱਤਾ ਹੈ। ਗ੍ਰਹਿ ਮੰਤਰਾਲੇ ਦੇ ਬੁਲਾਰੇ ਆਨੰਦ ਕਾਫਲੇ ਵੱਲੋਂ ਸੋਮਵਾਰ ਦੇਰ ਰਾਤ ਜਾਰੀ ਰਿਲੀਜ਼ ’ਚ ਕਿਹਾ ਗਿਆ ਹੈ ਕਿ ਦਹਿਲ ਨੂੰ ਸਰਕਾਰੀ ਤੇ ਪੁਲਿਸ ਕਰਮਚਾਰੀਆਂ ਦੁਆਰਾ ਅਪਣਾਏ ਜਾਣ ਵਾਲੇ ਅਧਿਕਾਰਤ ਆਚਰਣ ਦੀ ਉਲੰਘਣਾ ਦੇ ਦੋਸ਼ ’ਚ ਮੁਅੱਤਲ ਕਰ ਦਿੱਤਾ ਗਿਆ ਹੈ। ਹਥਿਆਰਬੰਦ ਪੁਲਿਸ ਬਲ ਨੇ ਦਹਿਲ ਵਿਰੁੱਧ ਗ੍ਰਹਿ ਮੰਤਰਾਲੇ ਨੂੰ ਕਾਰਵਾਈ ਦੀ ਸਿਫਾਰਸ਼ ਕੀਤੀ ਸੀ, ਜਿਸ ’ਚ ਉਨ੍ਹਾਂ ’ਤੇ ਸੁਰੱਖਿਆ ਨਾਲ ਸਬੰਧਤ ਸੰਵੇਦਨਸ਼ੀਲ ਜਾਣਕਾਰੀ ਲੀਕ ਕਰਕੇ ਦੁਰਵਿਵਹਾਰ ਦਾ ਦੋਸ਼ ਲਾਇਆ ਗਿਆ ਸੀ। ਮੰਤਰਾਲੇ ਨੇ ਮਾਮਲੇ ਦੀ ਜਾਂਚ ਲਈ ਇੱਕ ਜਾਂਚ ਅਧਿਕਾਰੀ ਵੀ ਨਿਯੁਕਤ ਕੀਤਾ ਹੈ, ਜਿਸਨੂੰ ਜਾਂਚ ਪੂਰੀ ਕਰਨ ਤੇ ਤਿੰਨ ਦਿਨਾਂ ਦੇ ਅੰਦਰ ਗ੍ਰਹਿ ਮੰਤਰਾਲੇ ਨੂੰ ਆਪਣੀ ਰਿਪੋਰਟ ਸੌਂਪਣ ਦੇ ਨਿਰਦੇਸ਼ ਦਿੱਤੇ ਗਏ ਹਨ। Nepal Police News

ਇਹ ਵੀ ਪੜ੍ਹੋ : Tamil Nadu Assembly Bypolls: ਤਾਮਿਲਨਾਡੂ ’ਚ ਮਦੁਰੰਤਕਮ, ਧਾਰਾਪੁਰਮ ਵਿਧਾਨ ਸਭਾ ਉਪ ਚੋਣਾਂ ਲਈ ਵੋਟਿੰਗ ਸ਼ੁਰੂ

About The Author

Related Posts