Road Accident News: ਜਾਖਲ ਰੋਡ ’ਤੇ ਸਕੂਟਰੀ ਤੇ ਟਰੈਕਟਰ ਦੀ ਟੱਕਰ, ਮਾਂ ਦੀ ਮੌਤ ਬੇਟੀ ਗੰਭੀਰ ਜ਼ਖਮੀ
ਬੇਟੀ ਨੂੰ ਇਲਾਜ ਲਈ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਰੈਫਰ ਕੀਤਾ
Road Accident News: ਜਾਖਲ (ਸੱਚ ਕਹੂੰ ਨਿਊਜ਼)। ਸਥਾਨਕ ਜਾਖਲ ਰੋਡ ’ਤੇ ਸਕੂਟਰੀ ਅਤੇ ਟਰੈਕਟਰ ਵਿਚਾਲੇ ਟੱਕਰ ਹੋ ਗਈ, ਜਿਸ ’ਚ ਸਕੂਟੀ ’ਤੇ ਜਾ ਰਹੀ ਮਾਂ ਦੀ ਮੌਤ ਹੋ ਗਈ ਅਤੇ ਬੇਟੀ ਗੰਭੀਰ ਰੂਪ ’ਚ ਜਖਮੀ ਹੋ ਗਈ। ਮ੍ਰਿਤਕ ਦੀ ਦੀ ਬੇਟੀ ਨੂੰ ਇਲਾਜ ਲਈ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਰੈਫਰ ਕੀਤਾ ਗਿਆ। ਨਵੀਂ ਅਨਾਜ ਮੰਡੀ ਚੌਂਕੀ ਦੇ ਪੁਲਿਸ ਅਧਿਕਾਰੀ ਸਰਦਾਰ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਜਾਵੇਦਾ ਪਤਨੀ ਯਾਸੀਨ ਖਾਨ ਅਤੇ ਉਸ ਦੀ ਬੇਟੀ ਅਨੁਸ਼ਕਾ ਸਕੂਟਰੀ ’ਤੇ ਦਵਾਈ ਲੈਣ ਜਾ ਰਹੀਆਂ ਸਨ, ਜਦੋਂ ਜਾਖਲ ਰੋਡ ’ਤੇ ਉਨ੍ਹਾਂ ਦੀ ਸਕੂਟਰੀ ਟਰੈਕਟਰ ਨਾਲ ਟਕਰਾ ਗਈ।
ਇਹ ਵੀ ਪੜ੍ਹੋ: Drug Free Punjab: ਨਸ਼ਾ ਰੋਕੂ ਗਤੀਵਿਧੀਆਂ ਦਾ ਡੀਸੀ ਤੇ ਐਸਐਸਪੀ ਨੇ ਲਿਆ ਜਾਇਜ਼ਾ
ਹਾਦਸੇ ਵਿੱਚ ਜਾਵੇਦਾ ਦੀ ਮੌਤ ਹੋ ਗਈ, ਜਦਕਿ ਅਨੁਸ਼ਕਾ ਨੂੰ ਇਲਾਜ ਲਈ ਪਟਿਆਲਾ ਰੈਫਰ ਕੀਤਾ ਗਿਆ। ਪੁਲਿਸ ਨੇ ਟਰੈਕਟਰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਕਥਿਤ ਤੌਰ ’ਤੇ ਹਾਦਸੇ ਲਈ ਜ਼ਿੰਮੇਵਾਰ ਗਗਨਦੀਪ ਸਿੰਘ ਵਾਸੀ ਉਪਲੀ ਨੂੰ ਕਾਬੂ ਕਰ ਲਿਆ ਗਿਆ ਹੈ। ਪੁਲਿਸ ਅਨੁਸਾਰ ਯਾਸੀਨ ਖਾਨ ਦੇ ਬਿਆਨਾਂ ਦੇ ਆਧਾਰ ’ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਮ੍ਰਿਤਕਾ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ।