Chandigarh PGI Flu Cases: ਚੰਡੀਗੜ੍ਹ ਪੀਜੀਆਈ ’ਚ ਫਲੂ ਦੇ ਮਾਮਲੇ ਵਧੇ, 8 ਮਹੀਨਿਆਂ ’ਚ 170 ਮਰੀਜ਼ ਪਾਜ਼ੀਟਿਵ
36 ਬੱਚੇ ਵੀ ਇਨ੍ਹਾਂ ਇਨਫੈਕਸ਼ਨਾਂ ਦੀ ਲਪੇਟ ਵਿੱਚ
Chandigarh PGI Flu Cases: ਚੰਡੀਗੜ੍ਹ, (ਸੱਚ ਕਹੂੰ ਨਿਊਜ਼/ਹਿੰ.ਸ.)| ਬਦਲਦੇ ਮੌਸਮ ਦੇ ਵਿਚਕਾਰ ਚੰਡੀਗੜ੍ਹ ਦੇ ਪੀਜੀਆਈ ਵਿੱਚ ਸਵਾਈਨ ਫਲੂ, ਐਚ3ਐਨ2 ਅਤੇ ਇਨਫਲੂਐਂਜ਼ਾ-ਬੀ ਦੇ ਮਾਮਲਿਆਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਪੀਜੀਆਈਦੇ ਅੰਕੜਿਆਂ ਮੁਤਾਬਕ 1 ਜਨਵਰੀ ਤੋਂ ਹੁਣ ਤੱਕ ਇਨ੍ਹਾਂ ਤਿੰਨੋਂ ਇਨਫੈਕਸ਼ਨਾਂ ਨੂੰ ਮਿਲਾ ਕੇ ਕੁੱਲ 170 ਪਾਜ਼ੀਟਿਵ ਕੇਸ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ ਲਗਭਗ 50 ਫੀਸਦੀ ਮਾਮਲੇ ਇਕੱਲੇ ਅਗਸਤ ਮਹੀਨੇ ਵਿੱਚ ਸਾਹਮਣੇ ਆਏ ਹਨ। ਕੁੱਲ 170 ਮਰੀਜ਼ਾਂ ਵਿੱਚ 83 ਪੁਰਸ਼ ਅਤੇ 87 ਔਰਤਾਂ ਸ਼ਾਮਲ ਹਨ। ਇਸ ਤੋਂ ਇਲਾਵਾ 14 ਸਾਲ ਤੋਂ ਘੱਟ ਉਮਰ ਦੇ 36 ਬੱਚੇ ਵੀ ਇਨ੍ਹਾਂ ਇਨਫੈਕਸ਼ਨਾਂ ਦੀ ਲਪੇਟ ਵਿੱਚ ਆਏ ਹਨ।
ਇਹ ਵੀ ਪੜ੍ਹੋ: Amit Shah Jalandhar Rally: ਪੰਜਾਬ ’ਚ ਨਸ਼ਿਆਂ ਦੇ ਮੁੱਦੇ 'ਤੇ ਚੋਣਾਂ ਲੜੇਗੀ ਭਾਜਪਾ : ਅਮਿਤ ਸ਼ਾਹ
ਪੀਜੀਆਈਵਿੱਚ ਸਾਹਮਣੇ ਆਏ 170 ਪਾਜ਼ੀਟਿਵ ਮਰੀਜ਼ਾਂ ਵਿੱਚੋਂ ਸਭ ਤੋਂ ਵੱਧ 68 ਮਰੀਜ਼ ਪੰਜਾਬ ਨਾਲ ਸਬੰਧਤ ਹਨ। ਇਸ ਤੋਂ ਬਾਅਦ ਹਰਿਆਣਾ ਤੋਂ 34, ਚੰਡੀਗੜ੍ਹ ਤੋਂ 28 ਅਤੇ ਹਿਮਾਚਲ ਪ੍ਰਦੇਸ਼ ਤੋਂ 20 ਮਰੀਜ਼ ਸਾਹਮਣੇ ਆਏ ਹਨ। ਉੱਤਰ ਪ੍ਰਦੇਸ਼ ਤੋਂ 10 ਅਤੇ ਹੋਰ ਇਲਾਕਿਆਂ ਤੋਂ ਵੀ 10 ਮਰੀਜ਼ ਪੀਜੀਆਈ ਪਹੁੰਚੇ ਹਨ। ਅੰਕੜਿਆਂ ਮੁਤਾਬਕ 170 ਪਾਜ਼ੀਟਿਵ ਮਰੀਜ਼ਾਂ ਵਿੱਚੋਂ 134 ਬਾਲਗ ਹਨ, ਜਦਕਿ 36 ਬੱਚੇ 14 ਸਾਲ ਤੋਂ ਘੱਟ ਉਮਰ ਦੇ ਹਨ। ਪੁਰਸ਼ਾਂ ਅਤੇ ਔਰਤਾਂ ਵਿੱਚ ਇਨਫੈਕਸ਼ਨ ਦੇ ਮਾਮਲੇ ਲਗਭਗ ਬਰਾਬਰ ਰਹੇ ਹਨ।