Punjabi University Patiala: ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ CBSE ਨੈਸ਼ਨਲ ਅਥਲੈਟਿਕਸ ਮੀਟ ਦਾ ਹੋਇਆ ਆਗਾਜ਼
ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸੀਬੀਐੱਸਈ ਨੈਸ਼ਨਲ ਅਥਲੈਟਿਕਸ ਮੀਟ ਦਾ ਹੋਇਆ ਆਗਾਜ਼
ਪਟਿਆਲਾ (ਸੱਚ ਕਹੂੰ ਨਿਊਜ਼/ਏਜੰਸੀ)। ਸੀਬੀਐੱਸਈ ਸਪੋਰਟਸ ਕਮੇਟੀ ਦਿੱਲੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸੀਬੀਐੱਸਈ ਨੈਸ਼ਨਲ ਅਥਲੈਟਿਕਸ ਮੀਟ ਦਾ ਸ਼ਾਨਦਾਰ ਆਗਾਜ਼ ਹੋਇਆ। ਇਹ ਖੇਡ ਮੁਕਾਬਲੇ ਸਕੂਲ ਦੀ ਪ੍ਰਿੰਸੀਪਲ ਰੇਖਾ ਗੁਪਤਾ ਦੀ ਅਗਵਾਈ ਹੇਠ ਤੇ ਆਰਗੇਨਾਈਜ਼ਿੰਗ ਸਕੱਤਰ ਤੇ ਤਾਇਕਵਾਂਡੋ ਕੋਚ ਸਤਵਿੰਦਰ ਸਿੰਘ ਦੇ ਤਾਲਮੇਲ ਨਾਲ ਕਰਵਾਏ ਜਾ ਰਹੇ ਹਨ।
ਸਮਾਗਮ ’ਚ ਮੁੱਖ ਮਹਿਮਾਨ ਵਜੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਤੇ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪੁਸ਼ਪਿੰਦਰ ਸਿੰਘ ਗਿੱਲ ਨੇ ਸ਼ਿਰਕਤ ਕੀਤੀ। ਇਸ ਮੌਕੇ ਡਾ. ਰਾਜਦੀਪ ਸਿੰਘ ਵੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਮਹਿਮਾਨਾਂ ਨੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੰਦਿਆਂ ਉਨ੍ਹਾਂ ਨੂੰ ਖੇਡ ਭਾਵਨਾ, ਅਨੁਸ਼ਾਸਨ ਤੇ ਮਿਹਨਤ ਨਾਲ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਸ ਨੈਸ਼ਨਲ ਅਥਲੈਟਿਕਸ ਮੀਟ ’ਚ ਲਗਭਗ 4,500 ਖਿਡਾਰੀ ਹਿੱਸਾ ਲੈ ਰਹੇ ਹਨ। Punjabi University Patiala
ਮੁਕਾਬਲਿਆਂ ’ਚ 28 ਸੂਬਿਆਂ ਦੇ ਖਿਡਾਰੀਆਂ ਤੋਂ ਇਲਾਵਾ ਅੰਤਰਰਾਸ਼ਟਰੀ ਸੀਬੀਐੱਸਈ ਸਕੂਲਾਂ ਦੇ ਕਰੀਬ 850 ਖਿਡਾਰੀ ਵੀ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਰਹੇ ਹਨ। ਬਹਿਰੀਨ, ਦੋਹਾ, ਕਤਰ, ਦੁਬਈ, ਸਾਊਦੀ ਅਰਬ, ਕੁਵੈਤ ਤੇ ਓਮਾਨ ਸਮੇਤ ਵੱਖ-ਵੱਖ ਦੇਸ਼ਾਂ ਦੇ ਖਿਡਾਰੀਆਂ ਦੀ ਸ਼ਮੂਲੀਅਤ ਇਸ ਮੁਕਾਬਲੇ ਨੂੰ ਅੰਤਰਰਾਸ਼ਟਰੀ ਰੰਗ ਦੇ ਰਹੀ ਹੈ। ਮੁਕਾਬਲਿਆਂ ਦੇ ਸੁਚਾਰੂ ਸੰਚਾਲਨ ਲਈ ਟੂਰਨਾਮੈਂਟ ਅਬਜ਼ਰਵਰ ਸੰਜੇ ਚੌਹਾਨ, ਤਕਨੀਕੀ ਕਮੇਟੀ ਦੇ ਮੈਂਬਰ ਸੁਨੀਤਾ ਰਾਏ, ਸਰਬਜੀਤ ਸਿੰਘ, ਫੁਲੇਲ ਸਿੰਘ, ਸੁਖਚਰਨ ਸਿੰਘ, ਬਲਵਿੰਦਰ ਸਿੰਘ, ਹਰਭਜਨ ਸਿੰਘ ਤੇ ਰੁਪਿੰਦਰ ਸਿੰਘ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ।
ਇਸੇ ਤਰ੍ਹਾਂ ਮੈਡੀਕਲ ਟੀਮ ’ਚ ਇਸ਼ਾਂਤ ਕੰਬੋਜ ਅਤੇ ਬਲਜੋਤ ਕੌਰ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਮੌਕੇ ਸਕੂਲ ਟਰੱਸਟੀ ਕੁਨਾਲ ਅਗਰਵਾਲ ਸਮੇਤ ਅਮਰਪ੍ਰੀਤ ਸਿੰਘ, ਅਮਨਿੰਦਰ ਸਿੰਘ ਬਾਬਾ, ਹਰੀਸ਼ ਸਿੰਘ ਰਾਵਤ, ਪਰਮਜੀਤ ਸਿੰਘ ਸੋਹੀ, ਜਗਤਾਰ ਸਿੰਘ, ਅਮਨਦੀਪ ਕੌਰ, ਹਰਪ੍ਰੀਤ ਕੌਰ, ਨਵਦੀਪ ਕੌਰ, ਗੁਰਨਾਮ ਕੌਰ, ਸਤਵਿੰਦਰ ਸਿੰਘ, ਗੁਰਦੀਪ ਸਿੰਘ ਧਾਲੀਵਾਲ, ਨਿਰਭੈ ਸਿੰਘ ਟੌਹੜਾ, ਬਿਕਰਮ ਠਾਕੁਰ, ਦੀਪਇੰਦਰ ਸਿੰਘ, ਮਨਪ੍ਰੀਤ ਸਿੰਘ, ਸ਼ੁਭਮ ਕੁਮਾਰ, ਗੁਰਜੀਤ ਸਿੰਘ, ਐੱਸਪੀ ਸੁਰਿੰਦਰਪਾਲ ਸਿੰਘ, ਨਿਖਿਲ ਸ਼ਰਮਾ ਅਤੇ ਪ੍ਰੈੱਸ ਇੰਚਾਰਜ ਜਸਵਿੰਦਰ ਸਿੰਘ ਹਾਜ਼ਰ ਸਨ। Punjabi University Patiala
ਇਹ ਵੀ ਪੜ੍ਹੋ : Ludhiana News: ਲੁਧਿਆਣਾ ’ਚ ਮੁੱਖ ਮੰਤਰੀ ਭਗਵੰਤ ਮਾਨ ਦਾ ਸਰਕਾਰੀ ਪੋਸਟਰ ਪਾੜਨ ਦੇ ਦੋਸ਼ ਹੇਠ ਕੇਸ ਦਰਜ