Nepal Weather Update: ਨੇਪਾਲ ਦੇ ਹਿਮਾਲਿਆਈ ਜ਼ਿਲ੍ਹਿਆਂ ’ਚ ਘੱਟੋ-ਘੱਟ ਤਾਪਮਾਨ ਜ਼ੀਰੋ ਤੋਂ ਹੇਠਾਂ ਪਹੁੰਚਿਆ

ਨੇਪਾਲ ਦੇ ਹਿਮਾਲਿਆਈ ਜ਼ਿਲ੍ਹਿਆਂ ’ਚ ਘੱਟੋ-ਘੱਟ ਤਾਪਮਾਨ ਜ਼ੀਰੋ ਤੋਂ ਹੇਠਾਂ ਪਹੁੰਚਿਆ

Khushdeep Singh Picture
Published On

ਕਾਠਮੰਡੂ (ਸੱਚ ਕਹੂੰ ਨਿਊਜ਼/ਏਜੰਸੀ। ਨੇਪਾਲ ਦੇ ਹਿਮਾਲਿਆਈ ਜ਼ਿਲ੍ਹਿਆਂ ’ਚ ਘੱਟੋ-ਘੱਟ ਤਾਪਮਾਨ ਜ਼ੀਰੋ ਤੋਂ ਹੇਠਾਂ ਪਹੁੰਚ ਗਿਆ ਹੈ। ਤਾਪਮਾਨ ’ਚ ਲਗਾਤਾਰ ਗਿਰਾਵਟ ਨੇ ਠੰਢ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਮੌਸਮ ਵਿਗਿਆਨ ਭਵਿੱਖਬਾਣੀ ਡਾਇਰੈਕਟੋਰੇਟ ਦੇ ਬੁਲਾਰੇ ਨੇ ਦੱਸਿਆ ਕਿ ਐਤਵਾਰ ਸਵੇਰੇ 17 ਹਿਮਾਲਿਆਈ ਜ਼ਿਲ੍ਹਿਆਂ ਤੋਂ ਪ੍ਰਾਪਤ ਤਾਪਮਾਨ ਦੇ ਅੰਕੜਿਆਂ ਅਨੁਸਾਰ, ਹੁਮਲਾ, ਜੁਮਲਾ, ਰੋਲਪਾ, ਡੋਲਪਾ, ਮਨੰਗ ਤੇ ਮੁਸਤਾਂਗ ਸਮੇਤ ਇੱਕ ਦਰਜਨ ਜ਼ਿਲ੍ਹਿਆਂ ਦੇ ਉੱਤਰੀ ਖੇਤਰ ਵਿੱਚ ਸਭ ਤੋਂ ਘੱਟ ਘੱਟੋ-ਘੱਟ ਤਾਪਮਾਨ ਜ਼ੀਰੋ 0.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। Nepal Weather Update

ਇਨ੍ਹਾਂ ਖੇਤਰਾਂ ’ਚ ਘੱਟੋ-ਘੱਟ ਤਾਪਮਾਨ ਸ਼ਨਿੱਚਰਵਾਰ ਨੂੰ 1.5 ਡਿਗਰੀ ਸੈਲਸੀਅਸ ਅਤੇ ਸ਼ੁੱਕਰਵਾਰ ਨੂੰ 3.0 ਡਿਗਰੀ ਸੈਲਸੀਅਸ ਸੀ। ਇਸੇ ਤਰ੍ਹਾਂ, ਸੰਖੂਆ ਸਭਾ, ਰਸੁਵਾ, ਬਾਜੂਰਾ, ਮੁਗੂ ਤੇ ਕਾਲੀਕੋਟ ਵਰਗੇ ਉੱਤਰੀ ਸਰਹੱਦੀ ਖੇਤਰਾਂ ’ਚ ਤਾਪਮਾਨ ਜ਼ੀਰੋ ਡਿਗਰੀ ਦੇ ਨੇੜੇ ਪਹੁੰਚ ਗਿਆ ਹੈ। ਉਨ੍ਹਾਂ ਇਲਾਕਿਆਂ ’ਚ ਬਰਫ਼ਬਾਰੀ ਦੀ ਰਿਪੋਰਟ ਕੀਤੀ ਗਈ ਹੈ ਜਿੱਥੇ ਤਾਪਮਾਨ ਜ਼ੀਰੋ ਦੇ ਨੇੜੇ ਹੈ। ਡਾਇਰੈਕਟੋਰੇਟ ਅਨੁਸਾਰ, ਐਤਵਾਰ ਸਵੇਰੇ 8:45 ਵਜੇ ਕਾਠਮੰਡੂ ਵਿੱਚ ਘੱਟੋ-ਘੱਟ ਤਾਪਮਾਨ 10.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਇਸ ਤੋਂ ਪਹਿਲਾਂ, ਸ਼ਨਿੱਚਰਵਾਰ ਨੂੰ 13.8 ਡਿਗਰੀ ਤੇ ਸ਼ੁੱਕਰਵਾਰ ਨੂੰ 15.0 ਡਿਗਰੀ ਸੈਲਸੀਅਸ ਸੀ।

ਐਤਵਾਰ ਨੂੰ ਓਖਲਧੁੰਗਾ ’ਚ ਘੱਟੋ-ਘੱਟ ਤਾਪਮਾਨ 6.2 ਡਿਗਰੀ ਸੈਲਸੀਅਸ, ਦਦੇਲਧੁਰਾ ਵਿੱਚ 5.9 ਡਿਗਰੀ ਸੈਲਸੀਅਸ, ਤਾਪਲੇਜੰਗ ਵਿੱਚ 3.7 ਡਿਗਰੀ ਸੈਲਸੀਅਸ, ਬੀਰੇਂਦਰਨਗਰ ’ਚ 4.3 ਡਿਗਰੀ ਸੈਲਸੀਅਸ, ਦੀਪਾਇਲ ਵਿੱਚ 5.5 ਡਿਗਰੀ ਸੈਲਸੀਅਸ, ਧਨਕੁਟਾ ਵਿੱਚ 5.6 ਡਿਗਰੀ ਸੈਲਸੀਅਸ, ਘੋਰਾਹੀ ਵਿੱਚ 7.0 ਡਿਗਰੀ ਸੈਲਸੀਅਸ ਤੇ ਪੋਖਰਾ ਵਿੱਚ 7.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮਹਾਸ਼ਾਖਾ ਆਪਣੀ ਵੈੱਬਸਾਈਟ ਰਾਹੀਂ ਹਰ ਰੋਜ਼ ਸਵੇਰੇ 8:45 ਵਜੇ ਦਰਜ ਕੀਤੇ ਗਏ ਘੱਟੋ-ਘੱਟ ਤਾਪਮਾਨ ਅਤੇ ਸ਼ਾਮ 5:45 ਵਜੇ ਦਰਜ ਕੀਤੇ ਗਏ ਵੱਧ ਤੋਂ ਵੱਧ ਤਾਪਮਾਨ ਦੇ ਵੇਰਵੇ ਜਨਤਕ ਕਰਦੀ ਹੈ। ਮਹਾਸ਼ਾਖਾ ਨੇ ਕਿਹਾ ਕਿ ਇਸ ਸਮੇਂ ਦੇਸ਼ ’ਚ ਪੱਛਮੀ ਹਵਾਵਾਂ ਦਾ ਅੰਸ਼ਕ ਪ੍ਰਭਾਵ ਬਣਿਆ ਹੋਇਆ ਹੈ। Nepal Weather Update

ਇਹ ਵੀ ਪੜ੍ਹੋ : Punjabi University Patiala: ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ CBSE ਨੈਸ਼ਨਲ ਅਥਲੈਟਿਕਸ ਮੀਟ ਦਾ ਹੋਇਆ ਆਗਾਜ਼

About The Author

Related Posts