Nepal Education News: ਨੇਪਾਲ ਦੇ 109 ਵੱਡੇ ਸਰਕਾਰੀ ਸਕੂਲਾਂ ਦਾ ਹੋਵੇਗਾ ਕਾਇਆਕਲਪ, 654 ਕਰੋੜ ਦਾ ਬਜਟ ਅਲਾਟ

ਨੇਪਾਲ ਦੇ 109 ਵੱਡੇ ਸਰਕਾਰੀ ਸਕੂਲਾਂ ਦਾ ਹੋਵੇਗਾ ਕਾਇਆਕਲਪ, 654 ਕਰੋੜ ਦਾ ਬਜਟ ਅਲਾਟ

Khushdeep Singh Picture
Published On

ਕਾਠਮੰਡੂ (ਸੱਚ ਕਹੂੰ ਨਿਊਜ਼/ਏਜੰਸੀ)। ਨੇਪਾਲ ਸਰਕਾਰ ਨੇ ਸਕੂਲਾਂ ਦੇ ਭੌਤਿਕ ਬੁਨਿਆਦੀ ਢਾਂਚੇ ਨੂੰ ਵਿਕਸਤ ਕਰਨ ਦੀ ਯੋਜਨਾ ਸ਼ੁਰੂ ਕੀਤੀ ਹੈ ਜਿਸ ਦਾ ਉਦੇਸ਼ ਵਿਦਿਆਰਥੀਆਂ ਤੇ ਮਾਪਿਆਂ ਦੇ ਸਰਕਾਰੀ ਸਕੂਲਾਂ ਪ੍ਰਤੀ ਵੱਧ ਰਹੇ ਆਕਰਸ਼ਣ ਨੂੰ ਹੋਰ ਮਜ਼ਬੂਤ ਕਰਨਾ ਹੈ। ਇਸ ਯੋਜਨਾ ਤਹਿਤ, ਦੇਸ਼ ਭਰ ਦੇ 109 ਵੱਡੇ ਸਰਕਾਰੀ ਸਕੂਲਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਜਿਨ੍ਹਾਂ ਦੇ ਅਕਾਦਮਿਕ ਨਤੀਜੇ ਬਿਹਤਰ ਹਨ ਤੇ 2,000 ਤੋਂ ਵੱਧ ਵਿਦਿਆਰਥੀ ਹਨ।

ਉਨ੍ਹਾਂ ਦੇ ਬੁਨਿਆਦੀ ਢਾਂਚੇ ਦਾ ਵਿਸਥਾਰ ਕੀਤਾ ਜਾ ਰਿਹਾ ਹੈ। ਸਿੱਖਿਆ ਤੇ ਖੇਡ ਮੰਤਰੀ ਸਸਮਿਤ ਪੋਖਰੇਲ ਨੇ ਦੱਸਿਆ ਕਿ ਇਸਨੂੰ ਸਿੱਖਿਆ ਖੇਤਰ ’ਚ ਤਬਦੀਲੀ ਵੱਲ ਇੱਕ ਇਤਿਹਾਸਕ ਕਦਮ ਮੰਨਿਆ ਜਾ ਰਿਹਾ ਹੈ। ਇਨ੍ਹਾਂ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਮੌਜੂਦਾ ਵਿੱਤੀ ਸਾਲ ਵਿੱਚ ਕੁੱਲ 654 ਕਰੋੜ ਨੇਪਾਲੀ ਰੁਪਏ ਦਾ ਬਜਟ ਅਲਾਟ ਕੀਤਾ ਗਿਆ ਹੈ। ਸਸਮਿਤ ਪੋਖਰੇਲ ਦੇ ਅਨੁਸਾਰ, ਯੋਜਨਾ ਦੇ ਪਹਿਲੇ ਪੜਾਅ ’ਚ 89 ਸਕੂਲਾਂ ਲਈ 534 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਇਹ ਰਕਮ ਆਧੁਨਿਕ ਸਹੂਲਤਾਂ ਨਾਲ ਲੈਸ ਤਿੰਨ ਮੰਜ਼ਿਲਾ, 12 ਕਮਰਿਆਂ ਵਾਲੀਆਂ ਇਮਾਰਤਾਂ ਦੇ ਨਿਰਮਾਣ ਨੂੰ ਤੇਜ਼ ਕਰੇਗੀ।

ਪ੍ਰਤੀ ਸਕੂਲ ਲਗਭਗ 6 ਰੁਪਏ ਕਰੋੜ ਦੀ ਲਾਗਤ ਨਾਲ ਬਣੀਆਂ ਇਨ੍ਹਾਂ ਇਮਾਰਤਾਂ ’ਚ ਆਧੁਨਿਕ ਕਲਾਸਰੂਮ, ਚੰਗੀ ਤਰ੍ਹਾਂ ਲੈਸ ਪ੍ਰਯੋਗਸ਼ਾਲਾਵਾਂ ਤੇ ਅਮੀਰ ਲਾਇਬ੍ਰੇਰੀਆਂ ਹੋਣਗੀਆਂ। ਮੰਤਰੀ ਨੇ ਕਿਹਾ ਕਿ ਇਹ ਵਿਦਿਆਰਥੀਆਂ ਲਈ ਵਧੇਰੇ ਸੁਰੱਖਿਅਤ, ਸੰਗਠਿਤ ਤੇ ਪ੍ਰਭਾਵਸ਼ਾਲੀ ਸਿੱਖਣ ਦਾ ਵਾਤਾਵਰਣ ਪ੍ਰਦਾਨ ਕਰਨ ’ਚ ਮਦਦ ਕਰੇਗਾ। ਸਿੱਖਿਆ ਤੇ ਖੇਡ ਮੰਤਰੀ ਪੋਖਰੇਲ ਨੇ ਕਿਹਾ ਕਿ ਜਦੋਂ ਕਿ ਕੁਝ ਸਰਕਾਰੀ ਸਕੂਲਾਂ ’ਚ ਵਿਦਿਆਰਥੀਆਂ ਦੀ ਆਬਾਦੀ ਜ਼ਿਆਦਾ ਹੈ, ਉੱਥ ਹੀ ਕੁੱਝ ਦੂਸਰੇ ਘਾਟ ਨਾਲ ਜੂਝ ਰਹੇ ਹਨ। ਅਸੀਂ ਇਸ ਹਕੀਕਤ ਤੋਂ ਬਰਾਬਰ ਜਾਣੂ ਹਾਂ। ਸਕੂਲਾਂ ਵਿਚਕਾਰ ਇਸ ਅਸਮਾਨਤਾ ਨੂੰ ਦੂਰ ਕਰਨ ਲਈ, ਅਸੀਂ ਵੱਡੇ ਸਕੂਲਾਂ ਨਾਲ ਬੁਨਿਆਦੀ ਢਾਂਚੇ ਨੂੰ ਸੁਧਾਰਨਾ ਸ਼ੁਰੂ ਕਰ ਦਿੱਤਾ ਹੈ। Nepal Education News

ਇਹ ਵੀ ਪੜ੍ਹੋ : Air India Bomb Threat: ਏਅਰ ਇੰਡੀਆ ਦੀ ਅੰਤਰਰਾਸ਼ਟਰੀ ਉਡਾਣ ’ਚ ਬੰਬ ਦਾ ਅਲਰਟ, ਜੈਪੁਰ ’ਚ ਐਮਰਜੈਂਸੀ ਲੈਂਡਿੰਗ, ਕੀ ਹੈ ਮਾਮਲਾ?

About The Author

Related Posts