Punjab
Sirsa News: ਪਰਮਾਰਥੀ ਦਿਵਸ ਮੌਕੇ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਵੱਲੋਂ ਚਲਾਇਆ ਗਿਆ ਸਫ਼ਾਈ ਅਭਿਆਨ
ਪਰਮਾਰਥੀ ਦਿਵਸ ਮੌਕੇ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਵੱਲੋਂ ਚਲਾਇਆ ਗਿਆ ਸਫ਼ਾਈ ਅਭਿਆਨ
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਬਾਪੂ ਨੰਬਰਦਾਰ ਮੱਘਰ ਸਿੰਘ ਜੀ ਦੀ ਪਵਿੱਤਰ ਬਰਸੀ ਮੌਕੇ ਸੋਮਵਾਰ ਨੂੰ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਸਰਸਾ ’ਚ ਸਫ਼ਾਈ ਅਭਿਆਨ ਚਲਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਅਭਿਆਨ ’ਚ ਸਕੂਲ ਪ੍ਰਸ਼ਾਸਕ ਡਾ. ਹਰਦੀਪ ਸਿੰਘ ਇੰਸਾਂ, ਪ੍ਰਿੰਸੀਪਲ ਰਾਕੇਸ਼ ਧਵਨ ਇੰਸਾਂ ਤੇ ਸਕੂਲ ਸਟਾਫ਼ ਤੇ ਕਰੀਬ 250 ਵਿਦਿਆਰਥੀਆਂ ਨੇ ਹਿੱਸਾ ਲਿਆ ਪ੍ਰੋਗਰਾਮ ਦਾ ਸ਼ੁੱਭ ਆਰੰਭ ਸਕੂਲ ਦੇ ਮੇਨ ਗੇਟ ਦੇ ਸਾਹਮਣੇ ਤੋਂ ਪਵਿੱਤਰ ਨਾਅਰਾ ਬੋਲ ਕੇ ਕੀਤਾ ਗਿਆ ਇਸ ਤੋਂ ਬਾਅਦ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਮਿਲ ਕੇ ਸਕੂਲ ਦੇ ਸਾਹਮਣੇ ਮੁੱਖ ਸੜਕ ਦੀ ਸਫ਼ਾਈ ਕੀਤੀ ਇਸ ਤੋਂ ਬਾਅਦ ਸਕੂਲ ਕੈਂਪਸ ਨੂੰ ਵੀ ਸਾਫ਼ ਸੁਥਰਾ ਬਣਾਇਆ ਗਿਆ ਸਫ਼ਾਈ ਅਭਿਆਨ ਦੌਰਾਨ ਵਿਦਿਆਰਥੀਆਂ ’ਚ ਸੇਵਾ ਕਾਰਜ ਸਬੰਧੀ ਖਾਸਾ ਉਤਸ਼ਾਹ ਦੇਖਿਆ ਗਿਆ। Sirsa News
ਇਸ ਮੌਕੇ ਪ੍ਰਿੰਸੀਪਲ ਨੇ ਕਿਹਾ ਕਿ ਪੂਜਨੀਕ ਬਾਪੂ ਨੰਬਰਦਾਰ ਮੱਘਰ ਸਿੰਘ ਜੀ ਦਾ ਜੀਵਨ ਸੇਵਾ, ਭਾਵਨਾ, ਪਰਉਪਕਾਰ ਤੇ ਮਾਨਵਤਾ ਪ੍ਰਤੀ ਸਮਰਪਿਤ ਦੀ ਪ੍ਰੇਰਨਾਦਾਇਕ ਮਿਸਾਲ ਰਿਹਾ ਹੈ ਉਨ੍ਹਾਂ ਦੇ ਆਦਰਸ਼ਾਂ ਨੂੰ ਜੀਵਨ ’ਚ ਅਪਨਾ ਕੇ ਸਮਾਜ ਅਤੇ ਆਸ ਪਾਸ ਦੇ ਵਾਤਾਵਰਨ ਨੂੰ ਵਧੀਆ ਬਣਾਇਆ ਜਾ ਸਕਦਾ ਹੈ ਉਨ੍ਹਾਂ ਕਿਹਾ ਕਿ ਸਫ਼ਾਈ ਅਭਿਆਨ ਜਰੀਏ ਵਿਦਿਆਰਥੀਆਂ ਨੇ ਸ਼ੁੱਧ ਵਾਤਾਵਰਨ ਦੇ ਨਾਲ ਨਾਲ ਅਨੁਸ਼ਾਸਨ, ਸੇਵਾ ਭਾਵਨਾ ਤੇ ਸਮਾਜਿਕ ਜਿੰਮੇਵਾਰੀਆਂ ਦਾ ਸੰਦੇਸ਼ ਵੀ ਦਿੱਤਾ ਅਭਿਆਨ ਦੇ ਅੰਤ ’ਚ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਆਸ ਪਾਸ ਦੇ ਵਾਤਾਵਰਨ ਨੂੰ ਸਾਫ਼, ਸੁੰਦਰ ਬਣਾਈ ਰੱਖਣ ਦਾ ਪ੍ਰਣ ਲਿਆ। Sirsa News
ਇਹ ਵੀ ਪੜ੍ਹੋ : Rajpura News: ਦਿਮਾਗੀ ਤੌਰ ’ਤੇ ਪ੍ਰੇਸ਼ਾਨ ਔਰਤ ਲਈ ਮਸੀਹਾ ਬਣੇ ਡੇਰਾ ਪ੍ਰੇਮੀ