Punjab
Aashiyana Campaign: ਮਾਨਵਤਾ ਭਲਾਈ, ਹੁਣ ਤੰਬੂ ’ਚ ਨਹੀਂ ਪੱਕੇ ਮਕਾਨ ’ਚ ਰਹੇਗਾ ਕਮਾਲ ਵਾਲਾ ਦਾ ਲਖਵੀਰ ਸਿੰਘ
ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਬਣਾ ਕੇ ਦਿੱਤਾ ਪੱਕਾ ਮਕਾਨ
ਫਾਜ਼ਿਲਕਾ (ਰਜਨੀਸ਼ ਰਵੀ)। ਜ਼ਿਲ੍ਹੇ ਦੇ ਪਿੰਡ ਕਮਾਲ ਵਾਲਾ ਦਾ ਲਖਵੀਰ ਸਿੰਘ ਹੁਣ ਤੰਬੂ ’ਚ ਦਿਨ ਕਟੀ ਨਹੀਂ ਕਰੇਗਾ ਮੀਂਹ ਆਵੇ, ਹਨੇ੍ਹਰੀ ਆਵੇ, ਭਾਵੇਂ ਰਹੇ ਧੁੱਪ ਜਾਂ ਛਾਂ ਉਸ ਨੂੰ ਕੋਈ ਫਿਕਰ ਨਹੀਂ ਸਤਾਵੇਗਾ ਲਖਵੀਰ ਸਿੰਘ ਦਾ ਇਹ ਫਿਕਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ਤਹਿਤ ਕੀਤੇ ਜਾ ਰਹੇ ਮਾਨਵਤਾ ਭਲਾਈ ਦੇ ਕਾਰਜਾਂ ਦੀ ਲੜੀ ਤਹਿਤ ਆਸ਼ਿਆਨਾ ਮੁਹਿੰਮ ਦੇ ਤਹਿਤ ਬਲਾਕ ਕਬੂਲ ਸ਼ਾਹ ਖੂਬਣ ਦੀ ਸਾਧ-ਸੰਗਤ ਵੱਲੋਂ ਉਸ ਦਾ ਮਕਾਨ ਬਣਾ ਕੇ ਮੁਕਾ ਦਿੱਤਾ ਗਿਆ ਹੈ ਜਾਣਕਾਰੀ ਅਨੁਸਾਰ ਪਿੰਡ ਕਮਾਲ ਵਾਲਾ, ਜ਼ਿਲ੍ਹਾ ਫਾਜ਼ਿਲਕਾ ਵਾਸੀ ਲਖਵੀਰ ਸਿੰਘ ਪੁੱਤਰ ਬਲਵੀਰ ਸਿੰਘ ਇੱਕ ਲੋੜਵੰਦ ਪਰਿਵਾਰ ਹੈ ਪਰਿਵਾਰ ਪਿਛਲੇ ਤਿੰਨ ਮਹੀਨਿਆਂ ਤੋਂ ਤਰਪਾਲ ਦਾ ਤੰਬੂ ਲਾ ਕੇ ਜ਼ਿੰਦਗੀ ਬਤੀਤ ਕਰਨ ਲਈ ਮਜ਼ਬੂਰ ਸੀ।
ਪਰਿਵਾਰ ਦੇ ਮੁਖੀ ਦੇ ਸਿਰ ’ਤੇ ਸੱਟ ਲੱਗਣ ਕਾਰਨ ਉਹ ਮਾਨਸਿਕ ਪਰੇਸ਼ਾਨੀ ਦਾ ਵੀ ਸ਼ਿਕਾਰ ਹੈ, ਜਿਸ ਕਾਰਨ ਪਰਿਵਾਰ ਦੀ ਆਰਥਿਕ ਹਾਲਤ ਹੋਰ ਵੀ ਤਰਸਯੋਗ ਬਣੀ ਹੋਈ ਸੀ। ਜਦੋਂ ਇਸ ਪਰਿਵਾਰ ਦੀ ਦੁੱਖ ਭਰੀ ਦਾਸਤਾਨ ਬਲਾਕ ਦੀ ਸਾਧ-ਸੰਗਤ ਤੱਕ ਪਹੁੰਚੀ ਤਾਂ ਸਾਧ-ਸੰਗਤ ਨੇ ਤੁਰੰਤ ਆਪਣੇ ਪੱਧਰ ’ਤੇ ਸਾਰਾ ਸਮਾਨ ਇਕੱਠਾ ਕਰਕੇ ਸਿਰਫ ਇੱਕ ਦਿਨ ਵਿੱਚ ਹੀ ਮਕਾਨ ਤਿਆਰ ਕਰਕੇ ਪਰਿਵਾਰ ਦੇ ਹਵਾਲੇ ਕਰ ਦਿੱਤਾ। ਇਸ ਸੇਵਾ ਕਾਰਜ ਮੌਕੇ ਸੱਚੀ ਪ੍ਰੇਮੀ ਸੰਮਤੀ ਦੇ ਸੇਵਾਦਾਰ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰ ਮਦਨ ਲਾਲ, ਰਾਜ ਕੁਮਾਰ, ਧਰਮਪਾਲ, ਸੁਨੀਲ ਕੁਮਾਰ, ਪ੍ਰੇਮੀ ਸੇਵਕ ਧਰਮਿੰਦਰ ਸਿੰਘ, ਗੋਪਾਲ ਰਾਮ, ਸੁਰਿੰਦਰ ਇੰਸਾਂ, ਐੱਮਐੱਸਜੀ ਆਈਟੀ ਵਿੰਗ ਦੇ ਮੈਂਬਰ ਅਤੇ ਬਲਾਕ ਕਬੂਲ ਸ਼ਾਹ ਖੁੱਬਣ ਦੀ ਵੱਡੀ ਗਿਣਤੀ ਵਿੱਚ ਸਾਧ-ਸੰਗਤ ਹਾਜ਼ਰ ਸੀ। ਪਿੰਡ ਵਾਸੀਆ ਵੱਲੋਂ ਵੀ ਇਸ ਮੌਕੇ ਸੇਵਾ ਕੀਤੀ ਗਈ। Aashiyana Campaign
ਇਹ ਵੀ ਪੜ੍ਹੋ : Gulzar Singh Case: ਗੁਲਜ਼ਾਰ ਸਿੰਘ ਮਾਮਲੇ ’ਚ ਕੌਮੀ ਕਮਿਸ਼ਨ ਸਖ਼ਤ, 15 ਦਿਨਾਂ ’ਚ ਮੰਗਿਆ ਜਵਾਬ
ਇਹੀ ਹੈ ਮਾਨਵਤਾ ਦੀ ਨਿਸ਼ਕਾਮ ਸੇਵਾ | Aashiyana Campaign
ਇਸ ਮੌਕੇ ਪਿੰਡ ਦੇ ਸਰਪੰਚ ਜਰਨੈਲ ਸਿੰਘ ਨੇ ਕਿਹਾ ਕਿ ‘ਅਸੀਂ ਤਾਂ ਹੁਣ ਤੱਕ ਲੋਕਾਂ ਤੋਂ ਹੀ ਸੁਣਦੇ ਆ ਰਹੇ ਸੀ ਕਿ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਇੱਕ ਦਿਨ ਵਿੱਚ ਘਰ ਬਣਾ ਕੇ ਦਿੰਦੀ ਹੈ, ਪਰ ਅੱਜ ਅਸੀਂ ਆਪਣੀਆਂ ਅੱਖਾਂ ਨਾਲ ਇਹ ਚਮਤਕਾਰ ਹੁੰਦਾ ਦੇਖਿਆ ਹੈ। ਇਹ ਸੱਚਮੁੱਚ ਹੀ ਮਾਨਵਤਾ ਦੀ ਨਿਸ਼ਕਾਮ ਸੇਵਾ ਹੈ’। ਇਸ ਮੌਕੇ ਉਨ੍ਹਾਂ ਨਾਲ ਪੰਚਾਇਤ ਮੈਂਬਰ ਕੁਲਵਿੰਦਰ ਸਿੰਘ ਵੀ ਹਾਜ਼ਰ ਸਨ । ਪਿੰਡ ਦੀ ਸਮੁੱਚੀ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਸਾਧ-ਸੰਗਤ ਦਾ ਤਹਿ ਦਿਲੋਂ ਧੰਨਵਾਦ ਕੀਤਾ।