Bhadson School Exhibition: ਯੰਗ ਫਾਰਮਰਜ਼ ਪਬਲਿਕ ਹਾਈ ਸਕੂਲ, ਭਾਦਸੋਂ ’ਚ ‘ਕਬਾੜ ਤੋਂ ਕਲਾ’ ਨੇ ਮੋਹਿਆ ਮਨ
ਵਿਦਿਆਰਥੀਆਂ ਨੇ ਟੁੱਟੇ ਹੋਏ ਸ਼ੀਸ਼ੇ ਦੇ ਟੁਕੜਿਆਂ, ਪੁਰਾਣੇ ਗੱਤੇ ਦੇ ਡੱਬੇ, ਪੁਰਾਣੇ ਜੀਨਸ, ਰੱਦੀ ਕੱਪੜਾ, ਰਿਬਨ ਤੋਂ ਬਣੀਆਂ ਮਨਮੋਹਕ ਚੀਜ਼ਾਂ
Bhadson School Exhibition: (ਸੁਸ਼ੀਲ ਕੁਮਾਰ) ਭਾਦਸੋਂ। ਯੰਗ ਫਾਰਮਰਜ਼ ਪਬਲਿਕ ਹਾਈ ਸਕੂਲ, ਭਾਦਸੋਂ ਵਿਖੇ ਛੇਵੀਂ ਤੋਂ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ "ਕਬਾੜ ਤੋਂ ਕਲਾ" ਪ੍ਰਦਰਸ਼ਨੀ ਦਾ ਕੀਤਾ ਗਿਆ ਤਾਂ ਜੋ ਤਿੰਨ ਸਿਧਾਂਤ - ਰਿਡਿਊਸ, ਰੀਯੂਜ਼ ਅਤੇ ਰੀਸਾਈਕਲ ਰਾਹੀਂ ਵਾਤਾਵਰਣ ਜਾਗਰੂਕਤਾ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਵਿਦਿਆਰਥੀਆਂ ਨੇ ਟੁੱਟੇ ਹੋਏ ਸ਼ੀਸ਼ੇ ਦੇ ਟੁਕੜਿਆਂ, ਪੁਰਾਣੇ ਗੱਤੇ ਦੇ ਡੱਬੇ, ਆਈਸ-ਕ੍ਰੀਮ ਸਟਿਕਸ, ਲੱਕੜ ਦੇ ਟੁਕੜੇ, ਪੁਰਾਣੇ ਜੀਨਸ, ਰੱਦੀ ਕੱਪੜਾ, ਰਿਬਨ ਆਦਿ ਤੋਂ ਬਣੀਆਂ ਮਨਮੋਹਕ ਚੀਜ਼ਾਂ ਪੇਸ਼ ਕੀਤੀਆਂ।
ਇਹ ਵੀ ਪੜ੍ਹੋ: Social Service News: ਡੇਰਾ ਸ਼ਰਧਾਲੂ ਭੈਣ ਪੂਜਾ ਇੰਸਾਂ ਨੇ ਆਪਣਾ ਜਨਮ ਦਿਨ ਬਿਰਧ ਆਸ਼ਰਮ ’ਚ ਬਜ਼ੁਰਗਾਂ ਤੇ ਮੰਦਬੁਧੀਆਂ ਨਾਲ ਮਨਾਇਆ
ਪ੍ਰਦਰਸ਼ਨੀ ਵਿੱਚ ਪੁਰਾਣੇ ਕੱਪੜੇ ਅਤੇ ਪੁਰਾਣੀ ਜੀਨਸ ਤੋਂ ਬਣੇ ਹੱਥ ਵਾਲੇ ਬੈਗ, ਮੈਟ, ਟੋਕਰੀਆਂ, ਪੈੱਨ ਸਟੈਂਡ, ਫਰਨੀਚਰ ਦੀਆਂ ਚੀਜ਼ਾਂ, ਜਿਓਮੈਟ੍ਰਿਕ ਮਾਡਲ ਆਦਿ ਸ਼ਾਮਲ ਸਨ। ਵਿਦਿਆਰਥੀਆਂ ਨੇ ਇਸ ਪ੍ਰਦਰਸ਼ਨੀ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਉਨ੍ਹਾਂ ਦੀ ਹੌਸਲਾ ਅਫਜਾਈ ਲਈ ਟਰਾਫੀਆਂ ਵੀ ਦਿੱਤੀਆਂ ਗਈਆਂ। ਪ੍ਰਦਰਸ਼ਨੀ ਵਿੱਚ ਨਗਰ ਪੰਚਾਇਤ, ਭਾਦਸੋਂ ਤੋਂ ਸੀ.ਐਫ. ਮਨਦੀਪ ਕੌਰ, ਪ੍ਰੇਰਕ ਅਮਨਦੀਪ ਕੌਰ, ਕਰਮਜੀਤ ਕੌਰ ਅਤੇ ਰਾਜ ਕੁਮਾਰ ਸ਼ਾਮਲ ਸਨ, ਜਿਨ੍ਹਾਂ ਨੇ ਵਿਦਿਆਰਥੀਆਂ ਦੇ ਕੰਮ ਦੀ ਸ਼ਲਾਘਾ ਕੀਤੀ। ਸੀ. ਐਫ. ਮਨਦੀਪ ਕੌਰ ਨੇ ਵਿਦਿਆਰਥੀਆਂ ਨੂੰ ਕੂੜੇ ਨੂੰ ਵੱਖ ਕਰਨ ਅਤੇ ਵਾਤਾਵਰਣ ਸੰਬੰਧੀ ਮੁੱਦਿਆਂ ਬਾਰੇ ਜਾਗਰੂਕ ਕਰਨ ਲਈ ਇੱਕ ਭਾਸ਼ਣ ਵੀ ਦਿੱਤਾ। ਪ੍ਰਿੰਸੀਪਲ ਸ੍ਰੀਮਤੀ ਮਨਦੀਪ ਗਰੇਵਾਲ ਨੇ ਆਏ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।