Social Service News: ਡੇਰਾ ਸ਼ਰਧਾਲੂ ਭੈਣ ਪੂਜਾ ਇੰਸਾਂ ਨੇ ਆਪਣਾ ਜਨਮ ਦਿਨ ਬਿਰਧ ਆਸ਼ਰਮ ’ਚ ਬਜ਼ੁਰਗਾਂ ਤੇ ਮੰਦਬੁਧੀਆਂ ਨਾਲ ਮਨਾਇਆ
60 ਬਜ਼ੁਰਗਾਂ ਨੂੰ ਫਰੂਟ, ਮਿਠਾਈ,ਖਾਣਾ ਖੁਆਇਆ ਅਤੇ ਹੋਰ ਸਮੱਗਰੀ ਦਿੱਤੀ
ਡੇਰਾ ਸ਼ਰਧਾਲੂ ਭੈਣ ਪੂਜਾ ਇੰਸਾਂ ਨੇ ਆਪਣਾ ਜਨਮ ਦਿਨ ਬਿਰਧ ਆਸ਼ਰਮ ’ਚ ਬਜ਼ੁਰਗਾਂ ਤੇ ਮੰਦਬੁਧੀਆਂ ਨਾਲ ਮਨਾਇਆ
Social Service News: (ਵਿੱਕੀ ਕੁਮਾਰ) ਮੋਗਾ। ਬਾਘਾ ਪੁਰਾਣਾ ਬਲਾਕ ਦੀ ਵਸਨੀਕ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈੱਲਫੇਅਰ ਕਮੇਟੀ ਦੀ ਸੇਵਾਦਾਰ ਭੈਣ ਪੂਜਾ ਇੰਸਾਂ ਬਲਾਕ ਪ੍ਰੇਮੀ ਸੇਵਕ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਆਪਣੇ ਜਨਮ ਦਿਨ ਮੌਕੇ ਹੋਰ ਫਜ਼ੂਲ ਖ਼ਰਚੀ ਦੀ ਬਜਾਇ ਮੋਗਾ ਦੇ ਸ਼ਿਵ ਕਿਰਪਾ ਬਿਰਧ ਆਸ਼ਰਮ ਵਿੱਚ ਜਾ ਕੇ 60 ਬਜ਼ੁਰਗਾਂ ਨੂੰ ਫਰੂਟ, ਮਿਠਾਈ,ਖਾਣਾ ਖੁਆਇਆ ਅਤੇ ਹੋਰ ਸਮੱਗਰੀ ਦਿੱਤੀ ਗਈ।
ਇਹ ਵੀ ਪੜ੍ਹੋ: Neeru Dhanda: ਏਸ਼ੀਅਨ ਖੇਡਾਂ 2026, ਨੀਰੂ ਢਾਂਡਾ ਨੇ ਟਰੈਪ ’ਚ ਰਚਿਆ ਇਤਿਹਾਸ, ਏਸ਼ੀਆਈ ਰਿਕਾਰਡ ਨਾਲ ਜਿੱਤਿਆ ਸੋਨ ਤਗਮਾ
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੇਵਾਦਾਰ ਗੋਰਵ ਇੰਸਾਂ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਵੱਲੋਂ ਮਨੁੱਖਤਾ ਦੀ ਭਲਾਈ ਲਈ ਕੀਤੇ ਜਾ ਰਹੇ ਸੇਵਾ ਕਾਰਜਾਂ ’ਚੋਂ ਇੱਕ ਕਾਰਜ ਲੋੜਵੰਦਾਂ ਨੂੰ ਖਾਣਾ ਖੁਆਉਣਾ ਹੈ ਤਾਂ ਜੋ ਕੋਈ ਵੀ ਭੁੱਖਾ ਨਾ ਰਹੇ ਸਾਧ-ਸੰਗਤ ਸਮੇਂ-ਸਮੇਂ ’ਤੇ ਅਜਿਹਾ ਕਰਦੀ ਰਹਿੰਦੀ ਹੈ, ਉਹਨਾਂ ਅੱਗੇ ਦੱਸਿਆ ਕਿ ਜੋ ਕਿਸੇ ਕਾਰਨ ਜਾਂ ਆਪਣੇ ਪਰਿਵਾਰਾਂ ਤੋਂ ਵਿੱਛੜ ਕੇ ਇੱਥੇ ਆਸ਼ਰਮ ਵਿੱਚ ਰਹਿਣ ਲਈ ਮਜ਼ਬੂਰ ਹਨ ਅੱਜ ਇੱਥੇ ਡੇਰਾ ਪ੍ਰੇਮੀਆਂ ਨੇ ਮਿਲ ਕੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ ਜਦੋਂ ਭੈਣ ਪੂਜਾ ਇੰਸਾਂ ਤੇ ਉਹਨਾਂ ਦੇ ਪਤੀ ਕਪਿਲ ਇੰਸਾਂ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਕਮੇਟੀ ਦੀ ਵਰਦੀ ਪਾ ਕੇ ਆਸ਼ਰਮ ’ਚ ਪਹੁੰਚੇ ਤਾਂ ਉੱਥੇ ਰਹਿ ਰਹੇ ਬਜ਼ੁਰਗ ਇਨ੍ਹਾਂ ਸੇਵਾਦਾਰਾਂ ਨੂੰ ਦੇਖ ਕੇ ਬਹੁਤ ਖੁਸ਼ ਹੋਏ। ਸੇਵਾਦਾਰਾਂ ਨੇ ਇਨ੍ਹਾਂ ਬਜ਼ੁਰਗਾਂ ਅਤੇ ਮੰਦਬੁੱਧੀਆਂ ਨੂੰ ਖਾਣਾ ਵੀ ਖੁਆਇਆ। ਖਾਣਾ ਖਾਣ ਤੋਂ ਬਾਅਦ ਸੇਵਾਦਾਰਾਂ ਦੀ ਪਿਆਰ ਭਰੀ ਭਾਵਨਾ ਦੇਖ ਕੇ ਬਜ਼ੁਰਗਾਂ ਨੇ ਭੈਣ ਪੂਜਾ ਇੰਸਾ ਤੇ ਉਹਨਾਂ ਦੇ ਪਰਿਵਾਰ ਨੂੰ ਅਸ਼ੀਸ਼ਾਂ ਦਿੱਤੀਆਂ। ਭੈਣ ਪੂਜਾ ਇੰਸਾ ਨੇ ਦੱਸਿਆ ਕਿ ਬਜ਼ੁਰਗਾਂ ਨੇ ਸਾਨੂੰ ਮਿਲ ਕੇ ਇੰਨੇ ਖੁਸ਼ ਹੋਏ ਕਿ ਉਨ੍ਹਾਂ ਕਿਹਾ ਕਿ ਪੁੱਤਰ ਤੁਸੀਂ ਹੀ ਸਾਡੇ ਧੀ-ਪੁੱਤਰ ਹੋ ਜੋ ਸਾਡੀ ਸੇਵਾ ਕਰਨ ਆਏ ਹੋ ਤੇ ਇਹ ਕਹਿੰਦੇ ਹੋਏ ਉਨ੍ਹਾਂ ਦੀਆਂ ਅੱਖਾਂ ਨਮ ਹੋ ਗਈਆਂ।
ਬਿਰਧ ਆਸ਼ਰਮ ’ਚ ਸੇਵਾ ਕਰ ਰਹੀ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਕਮੇਟੀ ਦੀ ਸੇਵਾਦਾਰ ਭੈਣ ਪੂਜਾ ਇੰਸਾਂ ਨੇ ਦੱਸਿਆ ਕੇ ਅੱਜ-ਕੱਲ੍ਹ ਦੇ ਆਧੁਨਿਕ ਯੁੱਗ ’ਚ ਨੌਜਵਾਨ, ਬੱਚੇ ਬਜ਼ੁਰਗਾਂ ਤੋਂ ਦੂਰ ਹੋ ਰਹੇ ਹਨ ਇਸ ਕਰਕੇ ਬਜ਼ੁਰਗਾਂ ਦੀ ਅਣਦੇਖੀ ਹੋ ਰਹੀ ਹੈ ਤੇ ਉਹ ਬਿਰਧ ਆਸ਼ਰਮਾਂ ’ਚ ਰਹਿਣ ਲਈ ਮਜ਼ਬੂਰ ਹਨ ਇਨ੍ਹਾਂ ਬਜ਼ੁਰਗਾਂ ਦੀ ਸਾਰ ਲੈਂਦਿਆਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਮਾਨਵਤਾ ਭਲਾਈ ਦਾ ਕਾਰਜ ਸ਼ੁਰੂ ਕੀਤਾ ਹੈ ਕਿ‘ਬਿਰਧ ਆਸ਼ਰਮ ’ਚ ਜਾ ਕੇ ਉੱਥੇ ਰਹਿ ਰਹੇ ਬਜ਼ੁਰਗਾਂ ਨਾਲ ਆਪਣੇ ਤਿਉਹਾਰ ਮਨਾਓ ਤੇ ਸਮਾਂ ਬਿਤਾਓ ਤੇ ਉਨ੍ਹਾਂ ਦੀ ਦੇਖਭਾਲ ਕਰੋ, ਜਿਸ ਤਹਿਤ ਅੱਜ ਸਾਧ-ਸੰਗਤ ਨੇ ਬਿਰਧ ਆਸ਼ਰਮ ਪਹੁੰਚ ਕੇ ਇੱਥੇ ਰਹਿ ਰਹੇ ਬਜ਼ੁਰਗਾਂ ਨੂੰ ਖਾਣਾ ਖੁਆਇਆ ਤੇ ਉਨ੍ਹਾਂ ਨਾਲ ਗੱਲਾਂ-ਬਾਤਾਂ ਕੀਤੀਆਂ।
ਡੇਰਾ ਪ੍ਰੇਮੀਆਂ ਦੀ ਸੇਵਾ ਭਾਵਨਾ ਨੂੰ ਦੇਖਦਿਆਂ ਬਿਰਧ ਆਸ਼ਰਮ ਦੇ ਸੇਵਾਦਾਰ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਵੀ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਬਾਰੇ ਬਹੁਤ ਕੁਝ ਸੁਣਿਆ ਸੀ ਪਰ ਅੱਜ ਸੇਵਾਦਾਰਾਂ ਦੀ ਸੇਵਾ ਭਾਵਨਾ ਨੂੰ ਦੇਖ ਕੇ ਬਹੁਤ ਖੁਸ਼ੀ ਹੋਈ ਹੈ ਇਹ ਮਨੁੱਖਤਾ ਦੀ ਸੱਚੀ ਸੇਵਾ ਹੈ। ਇਸ ਮੌਕੇ ਕਪਿਲ ਇੰਸਾਂ ਪ੍ਰੇਮੀ ਸੇਵਕ ਅਤੇ ਪਰਿਵਾਰਕ ਮੈਂਬਰ ਹਾਜ਼ਰ ਸਨ।