Neeru Dhanda: ਏਸ਼ੀਅਨ ਖੇਡਾਂ 2026, ਨੀਰੂ ਢਾਂਡਾ ਨੇ ਟਰੈਪ ’ਚ ਰਚਿਆ ਇਤਿਹਾਸ, ਏਸ਼ੀਆਈ ਰਿਕਾਰਡ ਨਾਲ ਜਿੱਤਿਆ ਸੋਨ ਤਗਮਾ

ਏਸ਼ੀਅਨ ਖੇਡਾਂ 2026, ਨੀਰੂ ਢਾਂਡਾ ਨੇ ਟਰੈਪ ’ਚ ਰਚਿਆ ਇਤਿਹਾਸ, ਏਸ਼ੀਆਈ ਰਿਕਾਰਡ ਨਾਲ ਜਿੱਤਿਆ ਸੋਨ ਤਗਮਾ

Khushdeep Singh Picture
Published On

ਆਈਚੀ-ਨਾਗੋਆ (ਸੱਚ ਕਹੂੰ ਨਿਊਜ਼/ਹਿੰ.ਸ.)। ਭਾਰਤੀ ਨਿਸ਼ਾਨੇਬਾਜ਼ ਨੀਰੂ ਢਾਂਡਾ ਨੇ ਏਸ਼ੀਅਨ ਖੇਡਾਂ 2026 ’ਚ ਮਹਿਲਾ ਟ੍ਰੈਪ ਵਿਅਕਤੀਗਤ ਮੁਕਾਬਲੇ ’ਚ ਸੋਨ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ। ਨੀਰੂ ਨੇ ਫਾਈਨਲ ’ਚ 28 ਹਿੱਟ ਲਾ ਕੇ ਏਸ਼ੀਅਨ ਖੇਡਾਂ ਦਾ ਨਵਾਂ ਰਿਕਾਰਡ ਬਣਾਇਆ। ਇਹ ਇਸ ਈਵੈਂਟ ’ਚ ਭਾਰਤ ਦਾ ਪਹਿਲਾ ਤਗਮਾ ਹੈ ਤੇ ਏਸ਼ੀਅਨ ਖੇਡਾਂ 2026 ’ਚ ਭਾਰਤ ਦਾ ਪੰਜਵਾਂ ਸੋਨ ਤਗਮਾ ਹੈ। ਇਹ ਮੌਜ਼ੂਦਾ ਖੇਡਾਂ ਵਿੱਚ ਭਾਰਤ ਦਾ ਪਹਿਲਾ ਵਿਅਕਤੀਗਤ ਸੋਨ ਤਗਮਾ ਵੀ ਹੈ। ਨੀਰੂ ਨੇ ਫਾਈਨਲ ’ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸ਼ੁਰੂਆਤ ਤੋਂ ਹੀ ਆਪਣੀ ਲੀਡ ਬਣਾਈ ਰੱਖੀ। ਉਨ੍ਹਾਂ ਨੇ ਕੁੱਲ 28 ਨਿਸ਼ਾਨੇ ਸਹੀ ਲਾਏ।

ਚੀਨੀ ਨਿਸ਼ਾਨੇਬਾਜ਼ ਨੇ 26 ਹਿੱਟਾਂ ਨਾਲ ਚਾਂਦੀ ਦਾ ਤਗਮਾ ਜਿੱਤਿਆ, ਜਦੋਂ ਕਿ ਕੁਵੈਤੀ ਖਿਡਾਰੀ 21 ਹਿੱਟਾਂ ਨਾਲ ਕਾਂਸੀ ਦਾ ਤਗਮਾ ਜਿੱਤਣ ਵਿੱਚ ਕਾਮਯਾਬ ਰਹੀ। ਨੀਰੂ ਦਾ 28 ਹਿੱਟਾਂ ਦਾ ਸਕੋਰ ਏਸ਼ੀਅਨ ਖੇਡਾਂ ਦਾ ਇੱਕ ਨਵਾਂ ਰਿਕਾਰਡ ਵੀ ਹੈ। ਇਸ ਈਵੈਂਟ ਦਾ ਪਿਛਲਾ ਰਿਕਾਰਡ 24 ਹਿੱਟਾਂ ਦਾ ਸੀ, ਜੋ ਚੀਨ ਦੀ ਲਿਊ ਵਾਨ-ਯੂ ਦੇ ਕੋਲ ਸੀ, ਜਿਸਨੇ ਇਸ ਸਾਲ ਜਨਵਰੀ ਵਿੱਚ ਇਹ ਰਿਕਾਰਡ ਬਣਾਇਆ ਸੀ। ਏਸ਼ੀਅਨ ਖੇਡਾਂ ’ਚ ਮਹਿਲਾ ਵਿਅਕਤੀਗਤ ਟ੍ਰੈਪ ਈਵੈਂਟ ’ਚ ਇਹ ਨੀਰੂ ਦਾ ਪਹਿਲਾ ਤਗਮਾ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ, ਨੀਰੂ, ਆਸ਼ਿਮਾ ਅਹਿਲਾਵਤ ਤੇ ਮਨੀਸ਼ਾ ਕੀਰ ਦੀ ਭਾਰਤੀ ਟੀਮ ਨੇ ਮਹਿਲਾ ਟ੍ਰੈਪ ਟੀਮ ਈਵੈਂਟ ’ਚ ਚਾਂਦੀ ਦਾ ਤਗਮਾ ਜਿੱਤਿਆ ਸੀ। ਉਸ ਮੁਕਾਬਲੇ ’ਚ, ਨੀਰੂ ਨੇ ਵਿਅਕਤੀਗਤ ਯੋਗਤਾ ’ਚ 118 ਅੰਕ ਪ੍ਰਾਪਤ ਕਰਕੇ ਫਾਈਨਲ ਲਈ ਕੁਆਲੀਫਾਈ ਕੀਤਾ ਸੀ।

ਅੰਤਰਰਾਸ਼ਟਰੀ ਪੱਧਰ ’ਤੇ ਵੀ ਇੱਕ ਸ਼ਾਨਦਾਰ ਰਿਕਾਰਡ | Neeru Dhanda

25 ਮਈ, 2000 ਨੂੰ ਜੀਂਦ, ਹਰਿਆਣਾ ’ਚ ਜਨਮੀ, ਨੀਰੂ ਢਾਂਡਾ ਮਹਿਲਾ ਟ੍ਰੈਪ ਈਵੈਂਟ ਵਿੱਚ ਭਾਰਤ ਦੀਆਂ ਮੋਹਰੀ ਨਿਸ਼ਾਨੇਬਾਜ਼ਾਂ ਵਿੱਚੋਂ ਇੱਕ ਹਨ। ਉਨ੍ਹਾਂ ਨੇ ਓਸੀਜੇਕ ਵਿੱਚ 2022 ਆਈਐਸਐਸਐਫ ਵਿਸ਼ਵ ਚੈਂਪੀਅਨਸ਼ਿਪ ’ਚ ਭਾਰਤ ਦੀ ਨੁਮਾਇੰਦਗੀ ਕੀਤੀ ਤੇ ਉਦੋਂ ਤੋਂ ਅੰਤਰਰਾਸ਼ਟਰੀ ਪੱਧਰ ’ਤੇ ਲਗਾਤਾਰ ਵਧੀਆ ਪ੍ਰਦਰਸ਼ਨ ਕੀਤਾ ਹੈ। 2025 ਵਿੱਚ, ਨੀਰੂ ਨੇ ਮਹਿਲਾ ਟ੍ਰੈਪ ਈਵੈਂਟ ਵਿੱਚ ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ ਸੋਨ ਤਗਮਾ ਜਿੱਤਿਆ। 2026 ’ਚ, ਉਨ੍ਹਾਂ ਨੇ ਇਟਲੀ ਦੇ ਲੋਨਾਟੋ ਵਿੱਚ ਆਈਐਸਐਸਐਫ ਸ਼ਾਟਗਨ ਵਿਸ਼ਵ ਕੱਪ ’ਚ ਮਹਿਲਾ ਟ੍ਰੈਪ ਈਵੈਂਟ ਵਿੱਚ ਸੋਨ ਤਗਮਾ ਜਿੱਤ ਕੇ ਇਤਿਹਾਸ ਰਚਿਆ।

ਇਸ ਮੁਕਾਬਲੇ ਵਿੱਚ ਵਿਅਕਤੀਗਤ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ। ਉਨ੍ਹਾਂ ਨੇ ਉਸੇ ਸਾਲ ਕਜ਼ਾਕਿਸਤਾਨ ਦੇ ਅਲਮਾਟੀ ’ਚ ਆਈਐਸਐਸਐਫ ਵਿਸ਼ਵ ਕੱਪ ’ਚ ਟ੍ਰੈਪ ਮਿਕਸਡ ਟੀਮ ਸ਼੍ਰੇਣੀ ਵਿੱਚ ਕਾਂਸੀ ਦਾ ਤਗਮਾ ਵੀ ਜਿੱਤਿਆ। ਨੀਰੂ ਨੂੰ ਖੇਡ ਮੰਤਰਾਲੇ ਦੀ ਟੌਪਸ ਯੋਜਨਾ ਦੇ ਤਹਿਤ ਸਹਾਇਤਾ ਵੀ ਮਿਲ ਰਹੀ ਹੈ। ਉਨ੍ਹਾਂ ਨੂੰ ਉਪਕਰਣ, ਗੋਲਾ ਬਾਰੂਦ, ਰਿਹਾਇਸ਼, ਭੋਜਨ ਤੇ ਹੋਰ ਸਿਖਲਾਈ ਸਹਾਇਤਾ ਪ੍ਰਦਾਨ ਕੀਤੀ ਗਈ ਹੈ। ਉਪਲਬਧ ਜਾਣਕਾਰੀ ਅਨੁਸਾਰ, ਉਨ੍ਹਾਂ ਨੂੰ ਟੌਪਸ ਅਧੀਨ 1 ਲੱਖ ਰੁਪਏ ਅਤੇ ਏਸੀਟੀਸੀ ਅਧੀਨ 25,09,620 ਬੁਪਏ ਦੀ ਵਿੱਤੀ ਸਹਾਇਤਾ ਮਿਲੀ ਹੈ। ਨੀਰੂ ਦੇ ਇਸ ਸੋਨ ਤਗਮੇ ਨਾਲ, ਭਾਰਤ ਨੇ ਹੁਣ ਏਸ਼ੀਆਈ ਖੇਡਾਂ 2026 ’ਚ ਪੰਜ ਸੋਨ ਤਗਮੇ ਜਿੱਤ ਲਏ ਹਨ। Neeru Dhanda

ਇਹ ਵੀ ਪੜ੍ਹੋ : Gold Price Today: ਸਰਾਫਾ ਬਾਜ਼ਾਰ ’ਚ ਸਸਤਾ ਹੋਇਆ ਸੋਨਾ, ਚਾਂਦੀ ਨੇ ਵੀ ਆਪਣੀ ਚਮਕ ਗੁਆਈ

About The Author

Related Posts