Meerut Snake Murder Case: ਬਲੂ ਡਰੱਮ ਕਤਲੇਆਮ ਤੋਂ ਬਾਅਦ ਅਦਾਲਤ ਦਾ ਦੂਜਾ ਵੱਡਾ ਫੈਸਲਾ, 2 ਹੋਰ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ

ਪਤੀ ਦਾ ਕਤਲ ਕਰਨ ਵਾਲੀ ਰਵਿਤਾ ਤੇ ਉਸ ਦੇ ਸਾਥੀ ਅਮਰਦੀਪ ਨੂੰ ਫਾਂਸੀ ਦੀ ਸਜਾ, ਅਦਾਲਤ ਨੇ ਸੁਣਾਇਆ ਵੱਡਾ ਫੈਸਲਾ

Khushdeep Singh Picture
Published On

ਮੇਰਠ (ਏਜੰਸੀ)। ਉੱਤਰ ਪ੍ਰਦੇਸ਼ ਦੇ ਮੇਰਠ ਦੀ ਇੱਕ ਅਦਾਲਤ ਨੇ ਸਾਜ਼ਿਸ਼ ਰਚਣ ਵਾਲੀ ਰਵੀਤਾ ਤੇ ਅਮਰਦੀਪ ਨੂੰ ਸ਼ੁੱਕਰਵਾਰ ਨੂੰ ਮੌਤ ਦੀ ਸਜ਼ਾ ਸੁਣਾਈ। ਮੇਰਠ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਜੈਵੀਰ ਸਿੰਘ ਨਗਰ ਨੇ ਸਜ਼ਾ ਸੁਣਾਉਣ ਤੋਂ ਬਾਅਦ ਕਲਮ ਸੁੱਟ ਦਿੱਤੀ। ਰਵੀਤਾ ਤੇ ਅਮਰਦੀਪ, ਜੋ ਜ਼ੇਲ੍ਹ ’ਚ ਸਨ, ਵੀਡੀਓ ਕਾਨਫਰੰਸਿੰਗ (ਵੀਸੀ) ਰਾਹੀਂ ਜੁੜੇ ਹੋਏ ਸਨ, ਜਿੱਥੇ ਜੱਜ ਨੇ ਉਨ੍ਹਾਂ ਦਾ ਪੱਖ ਸੁਣਿਆ। ਸੁਣਵਾਈ ਦੌਰਾਨ, ਰਵੀਤਾ ਨੇ ਕਿਹਾ, ‘ਮੇਰੇ ਤਿੰਨ ਛੋਟੇ ਬੱਚੇ ਹਨ। ਉਨ੍ਹਾਂ ਦਾ ਧਿਆਨ ਰੱਖੋ।’

ਇਸ ਦੌਰਾਨ, ਅਮਰਦੀਪ ਨੇ ਕਿਹਾ, ‘ਮੇਰੇ ਮਾਤਾ-ਪਿਤਾ ਬੁੱਢੇ ਹਨ। ਉਨ੍ਹਾਂ ਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਹੈ। ਉਨ੍ਹਾਂ ਦੀ ਦੇਖਭਾਲ ਵਿੱਚ ਕੋਈ ਕਮੀ ਨਹੀਂ ਹੋਣੀ ਚਾਹੀਦੀ।’ ਇਸ ਤੋਂ ਬਾਅਦ, ਦੋਵੇਂ ਚੁੱਪ ਹੋ ਗਏ ਤੇ ਰੋਣ ਲੱਗ ਪਏ। ਇਹ ਸਾਰੀ ਘਟਨਾ ਲਗਭਗ ਡੇਢ ਸਾਲ ਪਹਿਲਾਂ, 17 ਅਪ੍ਰੈਲ, 2025 ਦੀ ਰਾਤ ਨੂੰ ਵਾਪਰੀ ਸੀ, ਜਦੋਂ ਰਵੀਤਾ ਨੇ ਆਪਣੇ ਸਾਥੀ ਅਮਰਦੀਪ ਨਾਲ ਮਿਲ ਕੇ ਆਪਣੇ ਪਤੀ ਅਮਿਤ ਕਸ਼ਯਪ ਦਾ ਕਤਲ ਕਰ ਦਿੱਤਾ ਸੀ। ਇਸ ਤੋਂ ਬਾਅਦ, ਉਨ੍ਹਾਂ ਨੇ ਬਿਸਤਰੇ ’ਤੇ ਇੱਕ ਸੱਪ ਛੱਡ ਦਿੱਤਾ ਤਾਂ ਜੋ ਇਹ ਦਿਖਾਈ ਦੇਵੇ ਕਿ ਮੌਤ ਸੱਪ ਦੇ ਡੰਗਣ ਨਾਲ ਹੋਈ ਹੈ। Meerut Snake Murder Case

ਹਾਲਾਂਕਿ, ਪੋਸਟਮਾਰਟਮ ਰਿਪੋਰਟ ਤੋਂ ਪਤਾ ਲੱਗਾ ਕਿ ਕਤਲ ਗਲਾ ਘੁੱਟ ਕੇ ਕੀਤਾ ਗਿਆ ਸੀ। ਕਤਲ ਤੋਂ 60 ਦਿਨਾਂ ਬਾਅਦ, ਪੁਲਿਸ ਨੇ ਚਾਰਜਸ਼ੀਟ ਦਾਇਰ ਕੀਤੀ, ਤੇ 7 ਅਕਤੂਬਰ ਨੂੰ, ਅਦਾਲਤ ਨੇ ਰਵਿਤਾ ਤੇ ਅਮਰਦੀਪ ਨੂੰ ਦੋਸ਼ੀ ਠਹਿਰਾਇਆ। ਇਸ ਤੋਂ ਪਹਿਲਾਂ, ਬੁੱਧਵਾਰ ਨੂੰ, ਉੱਤਰ ਪ੍ਰਦੇਸ਼ ਦੇ ਮੇਰਠ ਦੇ ਬਦਨਾਮ ਬਲੂ ਡਰੱਮ ਕਤਲ ਕੇਸ ਵਿੱਚ, ਅਦਾਲਤ ਨੇ ਮੁਸਕਾਨ ਰਸਤੋਗੀ ਤੇ ਉਸਦੇ ਸਾਥੀ ਸਾਹਿਲ ਨੂੰ ਮੌਤ ਦੀ ਸਜ਼ਾ ਸੁਣਾਈ। ਜ਼ਿਲ੍ਹਾ ਜੱਜ ਅਰਵਿੰਦ ਕੁਮਾਰ ਨੇ ਸੌਰਭ ਰਾਜਪੂਤ (ਮੁਸਕਾਨ ਦੇ ਪਤੀ) ਦੇ ਕਤਲ ਲਈ ਦੋਵਾਂ ਨੂੰ ਮੌਤ ਦੀ ਸਜ਼ਾ ਸੁਣਾਈ। ਦੋਵੇਂ ਦੋਸ਼ੀ ਅਦਾਲਤੀ ਕਾਰਵਾਈ ਦੌਰਾਨ ਜ਼ੇਲ੍ਹ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹੋਏ। ਸਜ਼ਾ ਸੁਣਾਉਣ ਦੌਰਾਨ ਮੁਸਕਾਨ ਤੇ ਸਾਹਿਲ ਚੁੱਪ ਰਹੇ। ਇਸ ਕਤਲ ਕੇਸ ’ਚ ਲਗਭਗ ਡੇਢ ਸਾਲ ਬਾਅਦ ਅਦਾਲਤ ਨੇ ਸਜ਼ਾ ਦਾ ਐਲਾਨ ਕੀਤਾ।

ਮੁਕੱਦਮੇ ਦੌਰਾਨ, ਇਸਤਗਾਸਾ ਪੱਖ ਨੇ 22 ਗਵਾਹਾਂ ਦੇ ਬਿਆਨ ਦਰਜ ਕੀਤੇ। ਇਨ੍ਹਾਂ ਵਿੱਚ ਉਨ੍ਹਾਂ ਲੋਕਾਂ ਦੀਆਂ ਗਵਾਹੀਆਂ ਸ਼ਾਮਲ ਸਨ ਜਿਨ੍ਹਾਂ ਤੋਂ ਕਤਲ ’ਚ ਵਰਤਿਆ ਗਿਆ ਚਾਕੂ ਤੇ ਲਾਸ਼ ਨੂੰ ਲੁਕਾਉਣ ਲਈ ਵਰਤਿਆ ਗਿਆ ਨੀਲਾ ਡਰੱਮ ਕਥਿਤ ਤੌਰ ’ਤੇ ਖਰੀਦਿਆ ਗਿਆ ਸੀ। ਕੇਸ ਨਾਲ ਸਬੰਧਤ ਹੋਰ ਸਬੂਤਾਂ ਤੇ ਗਵਾਹੀਆਂ ਦੇ ਆਧਾਰ ’ਤੇ, ਅਦਾਲਤ ਨੇ ਦੋਵਾਂ ਨੂੰ ਦੋਸ਼ੀ ਠਹਿਰਾਇਆ। ਮੁਸਕਾਨ ਰਸਤੋਗੀ ਨੇ ਆਪਣੇ ਸਾਥੀ ਸਾਹਿਲ ਨਾਲ ਮਿਲ ਕੇ ਆਪਣੇ ਪਤੀ ਸੌਰਭ ਰਾਜਪੂਤ ਦਾ ਕਤਲ ਕਰ ਦਿੱਤਾ। ਕਤਲ ਤੋਂ ਬਾਅਦ, ਲਾਸ਼ ਦੇ ਟੁਕੜੇ ਕਰ ਦਿੱਤੇ ਗਏ ਤੇ ਇੱਕ ਨੀਲੇ ਡਰੱਮ ’ਚ ਭਰ ਦਿੱਤਾ ਗਿਆ। ਇਸ ਘਟਨਾ ਨੇ ਦੇਸ਼ ਵਿਆਪੀ ਹੰਗਾਮਾ ਮਚਾ ਦਿੱਤਾ।

ਇਹ ਵੀ ਪੜ੍ਹੋ : Bhuvneshwar Kumar: ਕੀ ਚਾਰ ਸਾਲਾਂ ਬਾਅਦ ਭੁਵਨੇਸ਼ਵਰ ਕੁਮਾਰ ਖੇਡਣਗੇ ਆਪਣਾ ਅੰਤਰਰਾਸ਼ਟਰੀ ਮੈਚ, ਪੰਜਵੇਂ ਟੀ20 ਲਈ ਭਾਰਤੀ ਟੀਮ ’ਚ ਬਦਲਾਅ

About The Author

Related Posts