Attari Wagah Retreat Ceremony: ਅਟਾਰੀ-ਵਾਹਗਾ ਰਿਟਰੀਟ ਸੈਰੇਮਨੀ ਦਾ ਸਮਾਂ ਬਦਲਿਆ

ਹੁਣ ਸ਼ਾਮ 5 ਵਜੇ ਤੋਂ 5:30 ਵਜੇ ਤੱਕ ਹੋਵੇਗੀ ਪਰੇਡ, ਪਹਿਲਾਂ 5:30 ਤੋਂ 6 ਵਜੇ ਤੱਕ ਹੁੰਦਾ ਸੀ ਸਮਾਗਮ

Khushdeep Singh Picture
Published On

ਅੰਮ੍ਰਿਤਸਰ (ਸੱਚ ਕਹੂੰ ਨਿਊਜ਼/ਏਜੰਸੀ)। ਮੌਸਮ ਵਿੱਚ ਆ ਰਹੀ ਤਬਦੀਲੀ ਦੇ ਮੱਦੇਨਜ਼ਰ ਅਟਾਰੀ-ਵਾਹਗਾ ਸਰਹੱਦ ’ਤੇ ਹੋਣ ਵਾਲੀ ਰਿਟਰੀਟ ਸੈਰੇਮਨੀ ਦੇ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਨਵੇਂ ਸਮਾਂ-ਸਾਰਣੀ ਅਨੁਸਾਰ, ਸ਼ੁੱਕਰਵਾਰ ਤੋਂ ਇਹ ਸਮਾਗਮ ਸ਼ਾਮ 5 ਵਜੇ ਤੋਂ 5:30 ਵਜੇ ਤੱਕ ਕਰਵਾਇਆ ਜਾਵੇਗਾ। ਇਸ ਤੋਂ ਪਹਿਲਾਂ ਰਿਟਰੀਟ ਸੈਰੇਮਨੀ ਦਾ ਸਮਾਂ ਸ਼ਾਮ 5:30 ਵਜੇ ਤੋਂ 6 ਵਜੇ ਤੱਕ ਨਿਰਧਾਰਤ ਸੀ। Attari Border News

ਵਾਹਗਾ ਸਰਹੱਦ ’ਤੇ ਤਾਇਨਾਤ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਦੇ ਅਧਿਕਾਰੀਆਂ ਵੱਲੋਂ ਸਮੇਂ ’ਚ ਕੀਤੀ ਗਈ ਤਬਦੀਲੀ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਬਦਲਾਅ ਤੋਂ ਬਾਅਦ ਦੇਸ਼-ਵਿਦੇਸ਼ ਤੋਂ ਰਿਟਰੀਟ ਸੈਰੇਮਨੀ ਦੇਖਣ ਲਈ ਆਉਣ ਵਾਲੇ ਸੈਲਾਨੀਆਂ ਨੂੰ ਹੁਣ ਸ਼ਾਮ 5 ਵਜੇ ਤੋਂ ਪਹਿਲਾਂ ਪਹੁੰਚਣਾ ਪਵੇਗਾ। ਅਟਾਰੀ-ਵਾਹਗਾ ਸਰਹੱਦ ’ਤੇ ਹਰ ਰੋਜ਼ ਹੋਣ ਵਾਲੀ ਰਿਟਰੀਟ ਸੈਰੇਮਨੀ ਸੈਲਾਨੀਆਂ ਲਈ ਖਿੱਚ ਦਾ ਮੁੱਖ ਕੇਂਦਰ ਹੈ। ਇਸ ਦੌਰਾਨ ਬੀਐੱਸਐੱਫ ਦੇ ਜਵਾਨਾਂ ਦੀ ਜੋਸ਼ ਭਰੀ ਪਰੇਡ ਤੇ ਭਾਰਤ-ਪਾਕਿਸਤਾਨ ਸਰਹੱਦ ਦੇ ਦਰਵਾਜ਼ੇ ਬੰਦ ਕਰਨ ਦੀ ਰਵਾਇਤੀ ਪ੍ਰਕਿਰਿਆ ਦੇਖਣ ਲਈ ਵੱਡੀ ਗਿਣਤੀ ਵਿੱਚ ਲੋਕ ਪਹੁੰਚਦੇ ਹਨ।

ਇਹ ਵੀ ਪੜ੍ਹੋ : Punjab Government Holidays 2027: 2027 ’ਚ ਪੰਜਾਬ ਸਰਕਾਰ ਦੇ ਦਫ਼ਤਰਾਂ ’ਚ 32 ਗਜ਼ਟਿਡ ਛੁੱਟੀਆਂ, ਚਾਰ ਰਾਖਵੀਆਂ ਛੁੱਟੀਆਂ ਵੀ ਮਿਲਣਗੀਆਂ

About The Author

Related Posts