Crime News: ਪਤਨੀ ਨੂੰ ਮਾਰ ਪਤੀ ਨੇ ਕੀਤੀ ਖੁਦਕੁਸ਼ੀ, ਪੁਲਿਸ ਜਾਂਚ ’ਚ ਜੁਟੀ
ਪਤਨੀ ਨੂੰ ਮਾਰ ਪਤੀ ਨੇ ਕੀਤੀ ਖੁਦਕੁਸ਼ੀ, ਪੁਲਿਸ ਜਾਂਚ ’ਚ ਜੁਟੀ
ਬਰਨਾਲਾ (ਜਸਵੀਰ ਗਹਿਲ)। Crime News: ਜ਼ਿਲ੍ਹਾ ਬਰਨਾਲਾ ਦੇ ਪਿੰਡ ਚੰਨਣਵਾਲ ਵਿਖੇ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ। ਜਿਸ ’ਚ ਇੱਕ ਵਿਅਕਤੀ ਨੇ ਆਪਣੀ ਪਤਨੀ ਨੂੰ ਕੁਹਾੜੀ ਨਾਲ ਵੱਢਕੇ ਮੌਕੇ ’ਤੇ ਹੀ ਕੋਈ ਜ਼ਹਿਰੀਲੀ ਚੀਜ ਖਾਕੇ ਖੁਦਕੁਸ਼ੀ ਕਰ ਲਈ। ਮ੍ਰਿਤਕਾਂ ਦੀ ਪਹਿਚਾਣ ਭੋਲਾ ਸਿੰਘ (50) ਤੇ ਉਸਦੀ ਪਤਨੀ ਕਰਮਜੀਤ ਕੌਰ ਉਰਫ਼ ਕੰਮੋ (50) ਵਜੋਂ ਹੋਈ ਹੈ। ਜਿੰਨ੍ਹਾਂ ਤੋਂ ਬਾਅਦ ਪਰਿਵਾਰ ’ਚ ਇੱਕ ਵਿਆਹੀ ਲੜਕੀ ਤੋਂ ਇਲਾਵਾ ਦੋ ਲੜਕੇ ਤੇ ਦੋ ਲੜਕੀਆਂ ਰਹਿ ਗਈਆਂ ਹਨ। ਭਰੋਸੇਯੋਗ ਸੂਤਰਾਂ ਅਨੁਸਾਰ ਘਟਨਾ ਸ਼ੁੱਕਰਵਾਰ ਦੁਪਹਿਰ ਵੇਲੇ ਦੀ ਹੈ, ਜਦੋਂ ਕਰਮਜੀਤ ਕੌਰ ਪਿੰਡ ਦੀ ਹੀ ਇੱਕ ਹੋਰ ਔਰਤ ਦੇ ਨਾਲ ਖੇਤ ਵਿੱਚੋਂ ਪਸ਼ੂਆਂ ਲਈ ਪੱਠੇ (ਹਰਾ-ਚਾਰਾ) ਲੈਣ ਗਈ ਸੀ, ਜਿੱਥੇ ਅਚਾਨਕ ਹੀ ਭੋਲਾ ਸਿੰਘ ਪਹੁੰਚਿਆ। Crime News
ਜਿਸ ਨੇ ਪੱਠੇ ਵੱਢ ਰਹੀ ਕਰਮਜੀਤ ਕੌਰ ਉੱਪਰ ਅਚਾਨਕ ਹੀ ਆਪਣੇ ਨਾਲ ਲਿਆਂਦੀ ਕੁਹਾੜੀ ਨਾਲ ਕਈ ਵਾਰ ਕੀਤੇ। ਜਿਸ ਨਾਲ ਕਰਮਜੀਤ ਕੌਰ ਦੀ ਕੁੱਝ ਸਮੇਂ ’ਚ ਮੌਕੇ ’ਤੇ ਹੀ ਮੌਤ ਹੋ ਗਈ। ਇਸ ਪਿੱਛੋਂ ਭੋਲਾ ਸਿੰਘ ਨੇ ਖੁਦ ਵੀ ਕੋਈ ਕਥਿੱਤ ਜ਼ਹਿਰੀਲੀ ਚੀਜ ਨਿਗਲ ਲਈ, ਜਿਸ ਕਾਰਨ ਉਸ ਦੀ ਵੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਮੌਕੇ ’ਤੇ ਪੁੱਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫ਼ਿਲਹਾਲ ਕਤਲ ਤੇ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਇਹ ਵੀ ਪਤਾ ਲੱਗਾ ਹੈ ਕਿ ਪਰਿਵਾਰ ਦੇ ਪਾਲਣ-ਪੋਸ਼ਣ ਲਈ ਭੋਲਾ ਸਿੰਘ ਦਿਹਾੜੀ-ਜੋਤਾ ਕਰਦਾ ਸੀ ਤੇ ਕਰਮਜੀਤ ਕੌਰ ਪਸ਼ੂ ਪਾਲਦੀ ਸੀ।
ਇਹ ਵੀ ਪੜ੍ਹੋ : Amit Shah: ਅਮਿਤ ਸ਼ਾਹ ਨੇ ਪੰਜਾਬ ’ਚ ਨਸ਼ੇ ਤੇ ਗੈਂਗਸਟਰਵਾਦ ’ਤੇ ਮਾਨ ਸਰਕਾਰ ਤੋਂ ਜਵਾਬ ਮੰਗਿਆ