Punjab
IND vs WI: ਇੱਕ ਰੋਜ਼ਾ ਤੋਂ ਬਾਅਦ ਟੀ20 ’ਚ ਵੀ ਦਮਦਾਰ ਪ੍ਰਦਰਸ਼ਨ ਕਰਨ ਉਤਰੇਗੀ Team India
ਪੰਜ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੁਕਾਬਲਾ ਅੱਜ
ਸਪੋਰਟਸ ਡੈਸਕ। IND vs WI: ਇੱਕ ਰੋਜ਼ਾ ਸੀਰੀਜ਼ 2-1 ਨਾਲ ਆਪਣੇ ਨਾਂਅ ਕਰਨ ਤੋਂ ਬਾਅਦ ਭਾਰਤੀ ਟੀਮ ਵੈਸਟਇੰਡੀਜ਼ ਤੋਂ ਹੁਣ ਪੰਜ ਮੈਚਾਂ ਦੀ ਟੀ20 ਇੰਟਰਨੈਸ਼ਨਲ ਸੀਰੀਜ਼ ’ਚ ਟਕਰਾਏਗੀ ਸੀਰੀਜ਼ ਦਾ ਪਹਿਲਾ ਮੁਕਾਬਲਾ ਮੰਗਲਵਾਰ ਨੂੰ ਲਖਨਊ ਦੇ ਭਾਰਤ ਰਤਨ ਸ੍ਰੀ ਅਟੱਲ ਬਿਹਾਰੀ ਵਾਜਪੇਈ ਇਕਾਨਾ ਕ੍ਰਿਕਟ ਸਟੇਡੀਅਮ ’ਚ ਖੇਡਿਆਂ ਜਾਵੇਗਾ।
ਆਓ, ਤੁਹਾਨੂੰ ਦੱਸਦੇ ਹਾਂ ਵੈਸਟਇੰਡੀਜ਼ ਖਿਲਾਫ ਕ੍ਰਿਕਟ ਦੇ ਸਭ ਤੋਂ ਛੋਟੇ ਫਾਰਮੈਟ ’ਚ ਕਿਹੋ ਜਿਹਾ ਰਿਹਾ ਹੈ ਟੀਮ ਇੰਡੀਆ ਦਾ ਰਿਕਾਰਡ | IND vs WI
ਸਾਲ 2009 ਤੋਂ ਲੈ ਕੇ ਹੁਣ ਤੱਕ ਭਾਰਤ ਅਤੇ ਵੈਸਟਇੰਡੀਜ਼ ਵਿਚਕਾਰ ਕੁੱਲ 31 ਟੀ20 ਇੰਟਰਨੈਸ਼ਨਨ ਮੁਕਾਬਲੇ ਖੇਡੇ ਗਏ ਹਨ, ਜਿਨ੍ਹਾਂ ’ਚ 20 ਮੈਚਾਂ ’ਚ ਭਾਰਤੀ ਟੀਮ ਨੇ ਜਿੱਤ ਦਰਜ ਕੀਤੀ ਹੈ ਦੂਜੇ ਪਾਸੇ ਵੈਸਟਇੰਡੀਜ਼ ਦੀ ਟੀਮ ਨੇ 10 ਮੁਕਾਬਲਿਆਂ ’ਚ ਬਾਜੀ ਮਾਰੀ ਹੈ ਇੱਕ ਮੈਚ ਬੇਨਤੀਜਾ ਰਿਹਾ ਹੈ ਭਾਰਤ ਅਤੇ ਵੈਸਟਇੰਡੀਜ਼ ਵਿਚਕਾਰ ਟੀ20 ਇੰਟਰਨੈਸ਼ਨਲ ’ਚ ਆਖਰੀ ਟੱਕਰ ਟੀ20 ਵਰਲਡ ਕੱਪ 2026 ’ਚ ਹੋਈ ਸੀ, ਜਿੱਥੇ ਟੀਮ ਇੰਡੀਆ ਨੇ ਪੰਜ ਵਿਕਟਾਂ ਨਾਲ ਜਿੱਤ ਹਾਸਲ ਕੀਤੀ ਸੀ ਹਾਲਾਂਕਿ, ਇਸ ਮੈਚ ’ਚ ਕੈਰੇਬਿਆਈ ਟੀਮ ਨੇ ਭਾਰਤ ਨੂੰ ਸਖ਼ਤ ਟੱਕਰ ਦਿੱਤੀ ਸੀ ਵੈਸਟਇੰਡੀਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ’ਚ ਚਾਰ ਵਿਕਟਾਂ ਗੁਆ ਕੇ 195 ਦੌੜਾਂ ਬਣਾਈਆ ਸਨ, ਜਿਸ ਤੋਂ ਬਾਅਦ ਟੀਮ ਇੰਡੀਆ ਨੇ ਵਧੀਆ ਚੇਜ਼ ਕਰਦਿਆਂ ਚਾਰ ਗੇਂਦਾਂ ਬਾਕੀ ਰਹਿੰਦਿਆਂ ਟੀਚੇ ਨੂੰ ਹਾਸਲ ਕਰ ਲਿਆ ਸੀ।
ਅੱਈਅਰ ਦੀ ਕਪਤਾਨੀ ’ਚ ਭਾਰਤੀ ਟੀਮ ਹਾਲ ਹੀ ’ਚ ਏਸ਼ੀਅਨ ਗੇਮਜ਼ 2026 ’ਚ ਸੋਨ ਤਗਮਾ ਜਿੱਤ ਕੇ ਆਈ ਹੈ ਅਭਿਸ਼ੇਕ ਸ਼ਰਮਾ ਕਮਾਲ ਦੀ ਫਾਰਮ ’ਚ ਚੱਲ ਰਹੇ ਹਨ ਅਤੇ ਉਨ੍ਹਾਂ ਨੇ ਪਾਕਿਸਤਾਨ ਖਿਲਾਫ ਫਾਈਨਲ ਮੁਕਾਬਲੇ ’ਚ ਵੀ ਤੂਫਾਨੀ ਅਰਧ ਸੈਂਕੜਾ ਪਾਰੀ ਖੇਡੀ ਸੀ ਹਾਲਾਂਕਿ ਵੈਭਵ ਅਤੇ ਸੰਜੂ ਸੈਮਸਨ ਦਾ ਬੱਲਾ ਏਸ਼ੀਅਨ ਗੇਮਾਂ ’ਚ ਚੁੱਪ ਰਿਹਾ ਸੀ ਅਤੇ ਇਹ ਦੋਵੇਂ ਹਮਲਾਵਰ ਬੱਲੇਬਾਜ਼ ਇਸ ਸੀਰੀਜ਼ ’ਚ ਜ਼ਰੂਰ ਦਮ ਦਿਖਾਉਣਾ ਚਾਹੁੰਣਗੇ ਤਿਲਕ ਵਰਮਾ ਨੇ ਵੀ ਏਸ਼ੀਅਨ ਗੇਮਜ਼ ਫਾਈਨਲ ’ਚ ਪਾਕਿਸਤਾਨ ਖਿਲਾਫ ਸਿਰਫ 22 ਗੇਂਦਾਂ ’ਚ 51 ਦੌੜਾਂ ਦੀ ਨਾਬਾਦ ਪਾਰੀ ਖੇਡੀ ਸੀ ਹਾਲਾਂਕਿ, ਟੀਮ ਦੇ ਬਾÇਲੰਗ ਅਟੈਕ ’ਚ ਜ਼ਰੂਰ ਤਜ਼ੁਰਬੇ ਦੀ ਕਮੀ ਨਜ਼ਰ ਆ ਰਹੀ ਹੈ ਤੇਜ਼ ਗੇਂਦਬਾਜ਼ੀ ਦੀ ਅਗਵਾਈ ਅਰਸ਼ਦੀਪ ਸਿੰਘ ਕਰਨਗੇ, ਜਿਨ੍ਹਾਂ ਦਾ ਸਾਥ ਦੇਣ ਲਈ ਪ੍ਰਿੰਸ ਯਾਦਵ ਅਤੇ ਮਿਅੰਕ ਯਾਦਵ ਨੂੰ ਚੁਣਿਆ ਗਿਆ ਹੈ ਦੂਜੇ ਪਾਸੇ ਇੱਕ ਰੋਜ਼ਾ ’ਚ ਭਾਰਤ ਨੂੰ ਸਖ਼ਤ ਟੱਕਰ ਦੇਣ ਲਈ ਵੈਸਟਇੰਡੀਜ਼ ਟੀ20 ਸੀਰੀਜ਼ ’ਚ ਆਪਣਾ ਦਮ ਦਿਖਾਉਣਾ ਚਾਹੇਗੀ ਸ਼ੇਰਫੇਨ ਰਦਰਫੋਰਡ, ਸ਼ਿਮਰੋਨ ਹੈਟਮਾਇਰ ਅਤੇ ਰੋਮਾਰਿਓ ਸ਼ੈਫਰਡ ਵਰਗੇ ਖਿਡਾਰੀਆਂ ਤੋਂ ਕੈਰੇਬਿਆਈ ਟੀਮ ਦਮਦਾਰ ਪ੍ਰਦਰਸ਼ਨ ਦੀ ਉਮੀਦ ਕਰੇਗੀ ਸ਼ਾਈ ਹੋਪ ਇੱਕ ਰੋਜ਼ਾ ਦੀ ਸ਼ਾਨਦਾਰ ਫਾਰਮ ਨੂੰ ਇਸ ਫਾਰਮੈਟ ’ਚ ਵੀ ਬਰਕਰਾਰ ਰੱਖਣਾ ਚਾਹੁੰਣਗੇ ਵੈਸਟਇੰਡੀਜ਼ ਨੂੰ ਆਪਣੇ ਗੇਂਦਬਾਜ਼ਾਂ ਤੋਂ ਵੀ ਟੀ20 ਸੀਰੀਜ਼ ’ਚ ਬਿਹਤਰ ਪ੍ਰਦਰਸ਼ਨ ਦੀ ਉਮੀਦ ਰਹੇਗੀ।
ਇਹ ਵੀ ਪੜ੍ਹੋ : Preetam Siwach: ਦਰੋਣਾਚਾਰੀਆ ਐਵਾਰਡ ਹਾਸਲ ਕਰਨ ਵਾਲੀ ਬਣੀ ਪਹਿਲੀ ਮਹਿਲਾ ਹਾਕੀ ਕੋਚ
ਟੀਮਾਂ ਇਸ ਤਰ੍ਹਾਂ ਹਨ | IND vs WI
ਭਾਰਤ: ਸ੍ਰੇਅੱਸ ਅੱਈਅਰ (ਕਪਤਾਨ), ਅਭਿਸ਼ੇਕ ਸ਼ਰਮਾ, ਵੈਭਵ ਸੂਰਿਆਵੰਸ਼ੀ, ਈਸ਼ਾਨ ਕਿਸ਼ਨ (ਵਿਕਟ ਕੀਪਰ), ਸੰਜੂ ਸੈਮਸਨ (ਵਿਕਟ ਕੀਪਰ), ਤਿਲਕ ਵਰਮਾ (ਉੱਪ ਕਪਤਾਨ), ਸ਼ਿਵਮ ਦੂੁਬੇ, ਕੁਲਦੀਪ ਯਾਦਵ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਰਵੀ ਬਿਸ਼ਨੋਈ, ਨੀਤਿਸ਼ ਕੁਮਾਰ ਰੇਡੀ, ਅਰਸ਼ਦੀਪ ਸਿੰਘ, ਪ੍ਰਿੰਸ ਯਾਦਵ ਅਤੇ ਮਿਅੰਕ ਯਾਦਵ।
ਵੈਸਟਇੰਡੀਜ਼ : ਸ਼ਾਈ ਹੋਪ (ਕਪਤਾਨ), ਰੋਸਟਨ ਚੇਜ਼, ਮੈਥਿਊ ਫੋਰਡ, ਸ਼ਿਮਰੋਨ ਹੈਟਮਾਇਰ, ਅਕੀਲ ਹੋਸੈਨ, ਆਮਿਰ ਜਾਂਗੂ, ਸ਼ਾਮਾਰ ਜੋਸੈਫ, ਗੁਡਾਕੇਸ਼ ਮੋਤੀ, ਕੀਮੋ ਪਾੱਲ, ਕਾਮਿਲ ਪੂਰਨ, ਰੋਵਮੈਨ ਪਾਵੇਲ, ਸ਼ੈਰਫੇਨ ਰਦਰਫੋਰਡ, ਕਵੈਂਟਿਨ ਸੈਂਪਸਨ, ਰੋਮਾਰਿਓ ਸ਼ੈਫਰਡ ਅਤੇ ਸ਼ਾਮਾਰ ਸਪ੍ਰਿੰਗਰ।