Punjab
Punjab Village Development: ਪਿੰਡ ਵਾਸੀਆਂ ਲਈ ਰਾਹਤ ਦੀ ਖ਼ਬਰ! ਪੰਚਾਇਤ ਨੂੰ ਮਿਲਿਆ ਟੈਂਕਰ ਕਮ ਫਾਇਰ ਬ੍ਰਿਗੇਡ ਪੰਪ
ਹਲਕਾ ਫ਼ਤਹਿਗੜ੍ਹ ਸਾਹਿਬ ਦੇ ਬਹੁਤ ਸਾਰੇ ਪਿੰਡਾਂ ਨੂੰ ਪਾਣੀ ਵਾਲੇ ਸਟੀਲ ਟੈਂਕਰ ਦਿੱਤੇ : ਵਿਧਾਇਕ
Punjab Village Development: (ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਬਲਾਕ ਸਰਹਿੰਦ ਅਧੀਨ ਆਉਂਦੇ ਪਿੰਡ ਭਮਾਰਸੀ ਬੁਲੰਦ ਦੀ ਪੰਚਾਇਤ ਨੂੰ ਹਲਕਾ ਵਿਧਾਇਕ ਲਖਬੀਰ ਸਿੰਘ ਰਾਏ ਵੱਲੋਂ ਪਾਣੀ ਵਾਲਾ ਟੈਂਕਰ ਕਮ ਫਾਇਰ ਬ੍ਰਿਗੇਡ ਪੰਪ ਮੁਹੱਈਆ ਕਰਵਾਇਆ ਗਿਆ। ਇਸ ਮੌਕੇ ਪਿੰਡ ਵਾਸੀਆਂ ਵੱਲੋਂ ਵਿਧਾਇਕ ਰਾਏ ਦਾ ਸਿਰੋਪਾਓ ਪਾ ਕੇ ਸਨਮਾਨ ਕੀਤਾ ਗਿਆ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਰਾਏ ਨੇ ਦੱਸਿਆ ਕਿ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਬਹੁਤ ਸਾਰੇ ਪਿੰਡਾਂ ਨੂੰ ਪਾਣੀ ਵਾਲੇ ਸਟੀਲ ਟੈਂਕਰ ਦਿੱਤੇ ਗਏ ਹਨ। ਇਹ ਟੈਂਕਰ ਪਾਣੀ ਦੀ ਸਪਲਾਈ ਵਿੱਚ ਸਹਾਈ ਹੋਣ ਦੇ ਨਾਲ-ਨਾਲ ਐਮਰਜੈਂਸੀ ਸਮੇਂ ਫਾਇਰ ਬ੍ਰਿਗੇਡ ਪੰਪ ਵਜੋਂ ਵੀ ਕੰਮ ਕਰਦੇ ਹਨ। ਭਮਾਰਸੀ ਬੁਲੰਦ ਵਾਸੀਆਂ ਦੀ ਮੰਗ ’ਤੇ ਇਹ ਸਹੂਲਤ ਪ੍ਰਦਾਨ ਕੀਤੀ ਗਈ ਹੈ। ਇਸ ਮੌਕੇ ਮਨਦੀਪ ਸਿੰਘ ਪੋਲਾ, ਹਰਮੇਸ਼ ਸਿੰਘ ਪੂਨੀਆ, ਪੰਚਾਇਤ ਮੈਂਬਰ ਗੁਰਜੰਟ ਸਿੰਘ, ਕਰਮ ਸਿੰਘ, ਹਰਪ੍ਰੀਤ ਸਿੰਘ, ਲਖਵੀਰ ਸਿੰਘ ਡਾਇਰੈਕਟਰ, ਗੁਰਵਿੰਦਰ ਸਿੰਘ, ਜਗਦੇਵ ਸਿੰਘ, ਵਰਿੰਦਰ ਸਿੰਘ, ਰਣਧੀਰ ਸਿੰਘ, ਸੋਹਣ ਸਿੰਘ ਆਦਿ ਹਾਜ਼ਰ ਸਨ।