Punjab
Former Punjab DIG Bhullar Case: ਈਡੀ ਵੀ ਕਰੇਗੀ ਸਾਬਕਾ ਡੀ.ਆਈ.ਜੀ. ਭੁੱਲਰ ਖਿਲਾਫ ਜਾਂਚ, ਅੱਠ ਦਿਨ ਦਾ ਮਿਲਿਆ ਰਿਮਾਂਡ
ਈ.ਡੀ. ਨੇ ਮਾਮਲੇ ਵਿੱਚ ਸ਼ੁਰੂ ਕੀਤੀ ਆਪਣੀ ਕਾਰਵਾਈ, ਦਰਜ਼ ਕੀਤਾ ਗਿਆ ਮਾਮਲਾ
(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਦੇ ਸਾਬਕਾ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਖਿਲਾਫ਼ ਹੁਣ ਈ.ਡੀ. ਵੀ ਜਾਂਚ ਕਰੇਗੀ ਭੁੱਲਰ ਦੇ ਖ਼ਿਲਾਫ਼ ਈ.ਡੀ. ਨੇ ਵੀ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ਼ ਕਰਕੇ ਸ਼ੁਰੂ ਕਰ ਦਿੱਤੀ ਹੈ। ਹਰਚਰਨ ਸਿੰਘ ਭੁੱਲਰ ਨੂੰ 14 ਦਿਨਾਂ ਦੇ ਰਿਮਾਂਡ ‘ਤੇ ਲੈਣ ਲਈ ਈ.ਡੀ. ਵੱਲੋਂ ਚੰਡੀਗੜ ਦੀ ਵਿਸ਼ੇਸ਼ ਅਦਾਲਤ ਵਿੱਚ ਅਰਜ਼ੀ ਦਾਖ਼ਲ ਕੀਤੀ ਗਈ ਸੀ ਤੇ ਵਿਸ਼ੇਸ਼ ਅਦਾਲਤ ਵੱਲੋਂ ਸਿਰਫ਼ ਅੱਠ ਦਿਨ ਦਾ ਹੀ ਰਿਮਾਂਡ ਦਿੱਤਾ ਗਿਆ ਹੈ। ਇਸ ਮਾਮਲੇ ਵਿੱਚ ਦਲਾਲ ਕ੍ਰਿਸ਼ਨੂੰ ਪਹਿਲਾਂ ਹੀ ਈ.ਡੀ. ਦੇ ਰਿਮਾਂਡ ਵਿੱਚ ਰਹਿ ਚੁੱਕੇ ਹਨ ਅਤੇ ਉਹ ਇਸ ਸਮੇਂ ਨਿਆਇਕ ਹਿਰਾਸਤ ਵਿੱਚ ਚੱਲ ਰਹੇ ਹਨ।
ਇਹ ਵੀ ਪੜ੍ਹੋ: Punjab School Education News: ਪੰਜਾਬ ਦੇ 19,200 ਸਰਕਾਰੀ ਸਕੂਲਾਂ ’ਚ ਮੈਗਾ ਪੀ.ਟੀ.ਐਮ., 21 ਲੱਖ ਮਾਪਿਆਂ ਨੇ ਲਿਆ ਹਿੱਸਾ
ਜਾਣਕਾਰੀ ਅਨੁਸਾਰ ਇੱਕ ਰਿਸ਼ਵਤ ਮਾਮਲੇ ਵਿੱਚ ਸਾਬਕਾ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਨੂੰ ਸੀਬੀਆਈ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਨਾਂ ਦੇ ਘਰ ਵਿੱਚ ਛਾਪੇਮਾਰੀ ਵੀ ਕੀਤੀ ਗਈ ਸੀ, ਜਿਥੇ ਸੀਬੀਆਈ ਨੂੰ ਸੱਤ ਕਰੋੜ ਰੁਪਏ ਤੱਕ ਦੀ ਨਕਦੀ, ਢਾਈ ਕਰੋੜ ਰੁਪਏ ਦੀ ਲਗਜ਼ਰੀ ਘੜੀਆਂ ਅਤੇ ਢਾਈ ਕਿੱਲੋਂ ਸੋਨਾ ਮਿਲਿਆ ਸੀ। ਹੁਣ ਇਸ ਮਾਮਲੇ ਵਿੱਚ ਈ.ਡੀ. ਨੇ ਵੀ ਆਪਣਾ ਦਖ਼ਲ ਦਿੰਦੇ ਹੋਏ ਐਫਆਈਆਰ ਦਰਜ਼ ਕਰ ਲਈ ਗਈ ਹੈ। ਈ.ਡੀ. ਇਸ ਪੂਰੇ ਮਾਮਲੇ ਵਿੱਚ ਮਨੀ ਟ੍ਰੈਡਿੰਗ ਦੀ ਜਾਂਚ ਕਰਨਾ ਚਾਹੁੰਦੀ ਹੈ ਕਿ ਆਖਕਰਾਰ ਪੈਸੇ ਅਤੇ ਕੀਮਤੀ ਸਮਾਨ ਦੀ ਟ੍ਰੈਂਡਿੰਗ ਕਿਵੇਂ ਅਤੇ ਕਿਥੋਂ ਕੀਤੀ ਗਈ।