Welfare Work: ਅਵਾਰਾ ਕੁੱਤਿਆਂ ਨੇ ਵੱਛੇ ਨੂੰ ਨੋਚਿਆ, ਸੇਵਾਦਾਰਾਂ ਨੇ ਕਰਵਾਇਆ ਇਲਾਜ
ਸੇਵਾਦਾਰਾਂ ਨੇ ਤੁਰੰਤ ਵੈਟਰਨਰੀ ਡਾਕਟਰ ਨੂੰ ਸੱਦ ਕੇ ਜ਼ਖ਼ਮੀ ਵੱਛੇ ਦਾ ਇਲਾਜ ਕਰਵਾਇਆ
ਗੋਬਿੰਦਗੜ੍ਹ ਜੇਜੀਆ (ਭੀਮ ਸੈਨ ਇੰਸਾਂ)। ਬਲਾਕ ਗੋਬਿੰਦਗੜ੍ਹ ਜੇਜੀਆ ਅਧੀਨ ਪੈਂਦੇ ਪਿੰਡ ਘੋੜੇਨਬ ਵਿਖੇ ਅਵਾਰਾ ਕੁੱਤਿਆਂ ਨੇ ਇੱਕ ਵੱਛੇ ਨੂੰ ਨੋਚ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਇਸ ਦੀ ਸੂਚਨਾ ਮਿਲਣ ’ਤੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਨੇ ਤੁਰੰਤ ਵੈਟਰਨਰੀ ਡਾਕਟਰ ਨੂੰ ਸੱਦ ਕੇ ਜ਼ਖ਼ਮੀ ਵੱਛੇ ਦਾ ਇਲਾਜ ਕਰਵਾਇਆ।
Read Also : ਸ਼ੋਅਰੂਮ ’ਚ ਲੱਗੀ ਅੱਗ, ਡੇਰਾ ਸੱਚਾ ਸੌਦਾ ਦੇ ਸੇਵਾਦਾਰ ਅੱਗ ਬੁਝਾਉਣ ਲਈ ਹੋਏ ਮੂਹਰੇ
ਹਾਲਾਂਕਿ ਗੰਭੀਰ ਜ਼ਖਮਾਂ ਕਾਰਨ ਵੱਛੇ ਦੀ ਮੌਤ ਹੋ ਗਈ। ਇਸ ਤੋਂ ਬਾਅਦ ਸੇਵਾਦਾਰਾਂ ਨੇ ਪਿੰਡ ’ਚ ਘੁੰਮ ਰਹੇ ਤਿੰਨ ਹੋਰ ਵੱਛਿਆਂ ਨੂੰ ਆਪਣੇ ਖਰਚੇ ’ਤੇ ਲਹਿਰਾਗਾਗਾ ਦੀ ਗਊਸ਼ਾਲਾ ’ਚ ਸੁਰੱਖਿਅਤ ਪਹੁੰਚਾਇਆ। ਇਸ ਮੌਕੇ ਸੂਬੇਦਾਰ ਗੁਰਸੇਵਕ ਸਿੰਘ ਇੰਸਾਂ, ਛੱਜੂ ਸਿੰਘ ਇੰਸਾਂ, ਜਗਤਾਰ ਸਿੰਘ ਇੰਸਾਂ, ਰਾਮ ਸਿੰਘ ਇੰਸਾਂ, ਪਿੱਲੂ ਸਿੰਘ ਇੰਸਾਂ, ਤੇਜਾ ਸਿੰਘ, ਗਰਜਾ ਸਿੰਘ ਇੰਸਾਂ (ਰਿਟਾਇਰਡ ਐੱਸਡੀਓ) ਅਤੇ ਗੁਰਵਿੰਦਰ ਸਿੰਘ ਇੰਸਾਂ ਹਾਜ਼ਰ ਸਨ।